ਇੰਡੋਨੇਸ਼ੀਆ: ਭਿਆਨਕ ਸੜਕ ਹਾਦਸੇ ਦੌਰਾਨ 16 ਲੋਕਾਂ ਦੀ ਮੌਤ

ਜਕਾਰਤਾ: ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪੱਛਮੀ ਪਾਪੂਆ ਵਿੱਚ ਬੁੱਧਵਾਰ ਨੂੰ ਇੱਕ ਟਰੱਕ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਗੰਭੀਰ ਰੂਪ…

ਜਕਾਰਤਾ: ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪੱਛਮੀ ਪਾਪੂਆ ਵਿੱਚ ਬੁੱਧਵਾਰ ਨੂੰ ਇੱਕ ਟਰੱਕ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਸੂਬੇ ਦੇ ਮਨੋਕਵਾੜੀ ਜ਼ਿਲ੍ਹੇ ਵਿੱਚ ਖੋਜ ਅਤੇ ਬਚਾਅ ਦਫ਼ਤਰ ਦੇ ਇਕ ਪ੍ਰੈਸ ਅਧਿਕਾਰੀ ਮੁਹੰਮਦ ਖੈਰੁਲ ਬਸਯਾਰ ਨੇ ਇਹ ਜਾਣਕਾਰੀ ਦਿੱਤੀ।

Also Read: ‘ਘਰਵਾਲੀ ਬਹੁਤ ਖੂਨ ਪੀਂਦੀ ਹੈ, ਕੋਈ ਉਪਾਅ ਦੱਸੋ’, ਸੋਨੂ ਸੂਦ ਨੇ ਦਿੱਤਾ ਮਜ਼ੇਦਾਰ ਜਵਾਬ

ਅਧਿਕਾਰੀ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਤੜਕੇ 3 ਵਜੇ ਉਦੋਂ ਵਾਪਰਿਆ, ਜਦੋਂ 29 ਲੋਕਾਂ ਨੂੰ ਲੈ ਕੇ ਇਕ ਟਰੱਕ ਪੇਂਗੁਨਗਨ ਅਰਫਾਕ ਜ਼ਿਲ੍ਹੇ ਦੇ ਮਿਨਯਾਮਬੂਵ ਉਪ-ਜ਼ਿਲ੍ਹੇ ‘ਚ ਇੱਕ ਢਲਾਣ ਵਾਲੀ ਸੜਕ ਤੋਂ ਲੰਘ ਰਿਹਾ ਸੀ। ਖੈਰੁਲ ਮੁਤਾਬਕ ਇਸ ਦੌਰਾਨ ਟਰੱਕ ਸੜਕ ਦੇ ਕਿਨਾਰੇ ਇੱਕ ਪਹਾੜੀ ਨਾਲ ਟਕਰਾ ਗਿਆ। ਇਸ ਹਾਦਸੇ ਵਿਚ 13 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ 3 ਹੋਰਾਂ ਦੀ ਹਸਪਤਾਲ ਵਿਚ ਮੌਤ ਹੋ ਗਈ। ਉਥੇ ਹੀ 6 ਹੋਰ ਗੰਭੀਰ ਜ਼ਖ਼ਮੀ ਹੋ ਗਏ। ਅਧਿਕਾਰੀ ਮੁਤਾਬਕ ਇਸ ਹਾਦਸੇ ‘ਚ 7 ਹੋਰ ਵਾਲ-ਵਾਲ ਬਚ ਗਏ।

Also Read: ਸਾਊਦੀ ਅਰਬ ਨੇ ਹੱਜ ਨੂੰ ਲੈ ਕੇ ਲਿਆ ਇਹ ਫੈਸਲਾ, ਭਾਰਤੀਆਂ ਨੂੰ ਵੀ ਮਿਲੇਗਾ ਫਾਇਦਾ

Leave a Reply

Your email address will not be published. Required fields are marked *