ਸੀ-60 ਕਮਾਂਡੋ ਪੁਲਿਸ ਟੀਮ ਦੇ ਜਵਾਨਾਂ ਦੀ ਨਕਸਲੀਆਂ ‘ਤੇ ਵੱਡੀ ਕਾਰਵਾਈ, 13 ਨਕਸਲੀ ਮਾਰੇ ਗਏ

ਗੜ੍ਹਚਿਰੌਲੀ – ਮਹਾਰਾਸ਼ਟਰ ਦੇ ਗੜ੍ਹਚਿਰੌਲੀ ‘ਚ ਸੀ-60 ਕਮਾਂਡੋ ਪੁਲਿਸ (Police) ਟੀਮ ਦੇ ਜਵਾਨਾਂ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਸੀ-60 ਕਮਾਂਡੋ ਪੁਲਿਸ ਟੀਮ ਨੇ ਨਕਸਲੀਆਂ…

ਗੜ੍ਹਚਿਰੌਲੀ – ਮਹਾਰਾਸ਼ਟਰ ਦੇ ਗੜ੍ਹਚਿਰੌਲੀ ‘ਚ ਸੀ-60 ਕਮਾਂਡੋ ਪੁਲਿਸ (Police) ਟੀਮ ਦੇ ਜਵਾਨਾਂ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਸੀ-60 ਕਮਾਂਡੋ ਪੁਲਿਸ ਟੀਮ ਨੇ ਨਕਸਲੀਆਂ ‘ਤੇ ਵੱਡੀ ਕਾਰਵਾਈ ਤਹਿਤ 13 ਨਕਸਲੀ ਮਾਰੇ ਗਏ ਹਨ। (Naxals)ਨਕਸਲੀਆਂ ਨਾਲ ਇਹ ਮੁੱਠਭੇੜ ਗੜ੍ਹਚਿਰੌਲੀ ਦੀ ਏਟਾਪੱਲੀ ਤਹਿਸੀਲ ਦੇ ਪੈਦੀ-ਕੋਟਮੀ ਜੰਗਲ ਵਿਚ ਹੋਈ। ਗੜ੍ਹਚਿਰੌਲੀ ਦੇ ਡੀਆਈਜੀ ਸੰਦੀਪ ਪਾਟਿਲ ਅਨੁਸਾਰ ਈਟਾਪੱਲੀ ਦੇ ਜੰਗਲ ਖੇਤਰ ਵਿਚ ਚੱਲ ਰਹੇ ਅਭਿਆਨ ਵਿਚ ਘੱਟੋ ਘੱਟ 13 ਨਕਸਲੀਆਂ ਦੀ ਮੌਤ ਹੋ ਗਈ ਹੈ। 

ਪਾਟਿਲ ਨੇ ਕਿਹਾ ਕਿ ਇਹ ਮੁਕਾਬਲਾ ਤੜਕੇ ਸ਼ੁਰੂ ਹੋਇਆ। ਉਨ੍ਹਾਂ ਕਿਹਾ, ‘ਜੰਗਲ ਵਿਚ ਮਾਓਵਾਦੀਆਂ ਦੀ ਮੌਜੂਦਗੀ ਬਾਰੇ ਜਾਣਨ ਤੋਂ ਬਾਅਦ, ਅਸੀਂ ਇੱਕ ਦਿਨ ਪਹਿਲਾਂ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ‘ਸੂਤਰਾਂ ਨੇ ਦੱਸਿਆ ਕਿ ਕਾਸਨਸੂਰ ਦਾਲਮ ਦੇ ਨਕਸਲੀਆਂ ਨੇ ਤੇਂਦੂ ਪੱਤੇ ਦੇ ਠੇਕੇ ਨੂੰ ਲੈ ਕੇ ਪਿੰਡ ਵਾਸੀਆਂ ਨਾਲ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਪੁਲਿਸ ਨੂੰ ਇਸਦੀ ਝਲਕ ਮਿਲੀ। 

ਇੱਥੇ ਪੜੋ ਹੋਰ ਖ਼ਬਰਾਂ: ਪੰਜਾਬ ‘ਚ ਚੱਕਰਵਾਤੀ ਤੂਫਾਨ ‘ਤਾਊਤੇ’ ਦਾ ਕਹਿਰ, ਬਾਰਿਸ਼ ਪੈਣ ਕਰਕੇ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

ਨਕਸਲੀਆਂ(Naxals) ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਹ ਤੜਕੇ ਸਵੇਰੇ ਰਵਾਨਾ ਹੋਣ ਵਾਲੇ ਸਨ ਪਰ ਉਨ੍ਹਾਂ ਦੇ ਡੇਰੇ ‘ਤੇ ਗੜ੍ਹਚਿਰੌਲੀ ਅਤੇ ਅਹੇੜੀ ਦੇ ਪ੍ਰਣਾਹਿਤਾ ਮੁੱਖ ਦਫਤਰ ਦੇ ਕਮਾਂਡੋਜ਼ ਨੇ ਹਮਲਾ ਕਰ ਦਿੱਤਾ।ਮਿਲੀ ਜਾਣਕਾਰੀ ਦੇ ਮੁਤਾਬਿਕ ਮੁੱਠਭੇੜ ਇਕ ਘੰਟੇ ਦੇ ਕਰੀਬ ਜਾਰੀ ਰਹੀ ਅਤੇ ਬਾਕੀ ਨਕਸਲੀ ਜੰਗਲ ਵੱਲ ਭੱਜ ਗਏ। ਭਾਲ ਜਾਰੀ ਹੈ। ਘਟਨਾ ਵਾਲੀ ਥਾਂ ਤੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। 

Leave a Reply

Your email address will not be published. Required fields are marked *