10 ਸਾਲਾ ਸ਼੍ਰਵਣ ਸਿੰਘ ਨੂੰ ਮਿਲੇਗਾ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2025’, ਇਲਾਕੇ ‘ਚ ਖੁਸ਼ੀ ਦੀ ਲਹਿਰ

ਫ਼ਿਰੋਜ਼ਪੁਰ : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਪਿੰਡ ਚੱਕ ਤਰਾਂ ਵਾਲੀ ਦੇ 10 ਸਾਲਾ ਬਹਾਦਰ ਬਾਲਕ ਮਾਸਟਰ ਸ਼੍ਰਵਣ ਸਿੰਘ ਨੇ ਦੇਸ਼ ਭਰ ਵਿੱਚ ਜ਼ਿਲ੍ਹੇ…

National Child Award

ਫ਼ਿਰੋਜ਼ਪੁਰ : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਪਿੰਡ ਚੱਕ ਤਰਾਂ ਵਾਲੀ ਦੇ 10 ਸਾਲਾ ਬਹਾਦਰ ਬਾਲਕ ਮਾਸਟਰ ਸ਼੍ਰਵਣ ਸਿੰਘ ਨੇ ਦੇਸ਼ ਭਰ ਵਿੱਚ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸ਼੍ਰਵਣ ਸਿੰਘ ਨੂੰ ਉਸ ਦੀ ਬੇਮਿਸਾਲ ਬਹਾਦਰੀ ਅਤੇ ਦੇਸ਼ ਭਗਤੀ ਦੇ ਜਜ਼ਬੇ ਲਈ ਭਾਰਤ ਸਰਕਾਰ ਵੱਲੋਂ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2025’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਸਨਮਾਨ 26 ਦਸੰਬਰ 2025 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਮਾਨਯੋਗ ਰਾਸ਼ਟਰਪਤੀ ਵੱਲੋਂ ਦਿੱਤਾ ਜਾਵੇਗਾ। ਇਸ ਇਤਿਹਾਸਕ ਪਲ ਦਾ ਗਵਾਹ ਬਣਨ ਲਈ ਸ਼੍ਰਵਣ ਸਿੰਘ ਆਪਣੇ ਪਿਤਾ ਨਾਲ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ।

ਆਪ੍ਰੇਸ਼ਨ ਸਿੰਦੂਰਦੌਰਾਨ ਦਿਖਾਈ ਸੀ ਅਦੁੱਤੀ ਬਹਾਦਰੀ

ਮਾਸਟਰ ਸ਼੍ਰਵਣ ਸਿੰਘ ਨੂੰ ਇਹ ਸਨਮਾਨ ਮਈ 2025 ਵਿੱਚ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਦਿਖਾਈ ਗਈ ਅਸਧਾਰਨ ਸੂਝ-ਬੂਝ ਅਤੇ ਨਿਰਸਵਾਰਥ ਸੇਵਾ ਲਈ ਦਿੱਤਾ ਜਾ ਰਿਹਾ ਹੈ। ਭਾਰਤ-ਪਾਕਿਸਤਾਨ ਸਰਹੱਦ ‘ਤੇ ਜਦੋਂ ਤਣਾਅ ਸਿਖਰਾਂ ‘ਤੇ ਸੀ ਅਤੇ ਦੁਸ਼ਮਣ ਦੇ ਡਰੋਨ ਲਗਾਤਾਰ ਘੁਸਪੈਠ ਕਰ ਰਹੇ ਸਨ, ਉਸ ਖ਼ਤਰਨਾਕ ਮਾਹੌਲ ਵਿੱਚ ਵੀ ਸ਼੍ਰਵਣ ਦੇ ਹੌਸਲੇ ਪਸਤ ਨਹੀਂ ਹੋਏ। ਉਸ ਨੇ ਦੁਸ਼ਮਣ ਦੀ ਸਿੱਧੀ ਨਿਗਰਾਨੀ ਅਤੇ ਹਮਲੇ ਦੇ ਖ਼ਤਰੇ ਦੀ ਪਰਵਾਹ ਕੀਤੇ ਬਿਨਾਂ ਅਗਲੀਆਂ ਚੌਕੀਆਂ ‘ਤੇ ਤਾਇਨਾਤ ਸੈਨਿਕਾਂ ਦੀ ਮਦਦ ਕੀਤੀ।

ਸੈਨਿਕਾਂ ਲਈ ਬਣੇ ਲਾਈਫਲਾਈਨ

ਸਰਹੱਦ ‘ਤੇ ਤਾਇਨਾਤ ਜਵਾਨਾਂ ਦਾ ਮਨੋਬਲ ਵਧਾਉਣ ਲਈ ਸ਼੍ਰਵਣ ਰੋਜ਼ਾਨਾ ਚੌਕੀਆਂ ਤੱਕ ਜਾਂਦੇ ਸਨ। ਉਹ ਸੈਨਿਕਾਂ ਲਈ ਪਾਣੀ, ਦੁੱਧ, ਲੱਸੀ, ਚਾਹ ਵਰਗੀਆਂ ਜ਼ਰੂਰੀ ਵਸਤਾਂ ਪਹੁੰਚਾਉਂਦੇ ਰਹੇ। ਉਨ੍ਹਾਂ ਦੀ ਇਸ ਨਿਰੰਤਰ ਸੇਵਾ ਨੇ ਲੰਬੇ ਸਮੇਂ ਤੋਂ ਮੋਰਚਿਆਂ ‘ਤੇ ਡਟੇ ਜਵਾਨਾਂ ਲਈ ਇੱਕ ‘ਲਾਈਫਲਾਈਨ’ ਵਜੋਂ ਕੰਮ ਕੀਤਾ। ਸ਼੍ਰਵਣ ਨੇ ਨਾ ਸਿਰਫ਼ ਖ਼ੁਦ ਸੇਵਾ ਕੀਤੀ, ਸਗੋਂ ਆਪਣੇ ਪਰਿਵਾਰ ਨੂੰ ਵੀ ਫ਼ੌਜ ਦੀ ਮਦਦ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਘਰ ਦੇ ਦਰਵਾਜ਼ੇ ਸੈਨਿਕਾਂ ਦੇ ਆਰਾਮ ਤੇ ਸਹੂਲਤ ਲਈ ਖੋਲ੍ਹ ਦਿੱਤੇ।

ਗੋਲਡਨ ਐਰੋ ਡਿਵੀਜ਼ਨਵੱਲੋਂ ਸਿੱਖਿਆ ਦਾ ਜ਼ਿੰਮਾ

ਸ਼੍ਰਵਣ ਸਿੰਘ ਦੇ ਇਸ ਸਾਹਸੀ ਕਦਮ ਨੇ ਸਥਾਨਕ ਭਾਈਚਾਰੇ ਅਤੇ ਫ਼ੌਜ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ ਹੈ। ਉਸ ਦੀ ਦੇਸ਼ ਭਗਤੀ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਫ਼ੌਜ ਦੀ ‘ਗੋਲਡਨ ਐਰੋ ਡਿਵੀਜ਼ਨ’ ਨੇ ਇਸ ਹੋਣਹਾਰ ਬੱਚੇ ਦੀ ਪੜ੍ਹਾਈ ਨੂੰ ਸਪਾਂਸਰ (Sponsor) ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਮਿਲ ਰਿਹਾ ਇਹ ਸਰਵਉੱਚ ਨਾਗਰਿਕ ਸਨਮਾਨ ਸ਼੍ਰਵਣ ਦੇ ਅਟੁੱਟ ਸੰਕਲਪ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਹੈ, ਜੋ ਅੱਜ ਦੇ ਨੌਜਵਾਨਾਂ ਲਈ ਇੱਕ ਚਮਕਦਾ ਚਾਨਣ-ਮੁਨਾਰਾ ਹੈ।

 ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ   

Leave a Reply

Your email address will not be published. Required fields are marked *