ਕਾਨਪੁਰ : ਕਾਨਪੁਰ (Kanpur) ’ਚ 10 ਸਾਲ ਦੇ ਬੱਚੇ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਬੱਚੇ ਨੂੰ ਬੜੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ (Horrific MurderHorrific Murder) ਗਿਆ ਹੈ। ਬੱਚੇ ਦੇ ਸਰੀਰ ‘ਤੇ ਸਿਗਰੇਟ (Cigarettes) ਨਾਲ ਜਲਾਉਣ ਦੇ ਨਿਸ਼ਾਨ, ਅੱਖਾਂ ਕਿੱਲ ਮਾਰ ਕੇ ਕੱਢੀਆਂ ਗਈਆਂ ਅਤੇ ਧੌਣ ਨੇੜੇ ਬੂਟ ਦੇ ਨਿਸ਼ਾਨ। ਬੱਚੇ ਨਾਲ ਅਜਿਹੀ ਦਰਿੰਦਗੀ ਕੀਤੀ ਗਈ, ਜਿਸ ਨੂੰ ਦੇਖ ਕੇ ਇਲਾਕੇ ਦੇ ਲੋਕਾਂ ਦੇ ਨਾਲ-ਨਾਲ ਉਨ੍ਹਾਂ ਪੁਲਸ (Police) ਵਾਲਿਆਂ ਦੇ ਵੀ ਦਿਲ ਕੰਬ ਗਏ, ਜੋ ਮ੍ਰਿਤਕ ਬੱਚੇ ਦੀ ਪਛਾਣ ਕਰਨ ਪੁੱਜੇ ਸਨ। Also Read : ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਹੌਟ ਸੀਟਾਂ ‘ਤੇ ਰਹੇਗੀ ਸਭ ਦੀ ਨਜ਼ਰ

ਬੱਚਾ ਦੋ ਦਿਨ ਪਹਿਲਾਂ ਲਾਪਤਾ ਹੋਇਆ ਸੀ, ਜਿਸ ਦੀ ਲਾਸ਼ ਮੰਗਲਵਾਰ ਨੂੰ ਮਿਲੀ। ਬੱਚੇ ਨੂੰ ਮਾਰਨ ਵਾਲਿਆਂ ਨੇ ਉਸਦੀਆਂ ਅੱਖਾਂ ਬਾਹਰ ਕੱਢ ਦਿੱਤੀਆਂ। ਅੱਖਾਂ ਨੇੜੇ ਇਕ ਕਿੱਲ ਮਿਲੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅੱਖ ’ਚ ਕਿੱਲ ਮਾਰਿਆ ਗਿਆ ਅਤੇ ਫਿਰ ਅੱਖਾਂ ਕੱਢੀਆਂ ਗਈਆਂ। ਬੱਚੇ ਦੀ ਗਰਦਨ ਨੇੜੇ ਇਕ ਬੂਟ ਦੇ ਨਿਸ਼ਾਨ ਮਿਲੇ ਹਨ। ਬੱਚੇ ਦੀ ਗਰਦਨ ਬੂਟ ਨਾਲ ਕੁੱਚਲਣ ਦਾ ਸ਼ੱਕ ਜਤਾਇਆ ਗਿਆ ਹੈ। Also Read : ਬਾਲੀਵੁੱਡ ਸਟਾਰ ਸੋਨੂੰ ਸੂਦ ਹਨ ਅਸਲੀ ਹੀਰੋ, ਸੜਕ ਹਾਦਸੇ ‘ਚ ਜ਼ਖਮੀ ਨੌਜਵਾਨ ਨੂੰ ਪਹੁੰਚਾਇਆ ਹਸਪਤਾਲ

ਬੱਚੇ ਦੀ ਲਾਸ਼ ਕੋਲੋਂ ਦੋ ਗਿਲਾਸ ਅਤੇ ਦਾਰੂ ਦੀ ਬੋਤਲ ਵੀ ਮਿਲੀ ਹੈ। ਸ਼ੱਕ ਹੈ ਕਿ ਹੱਤਿਆਰੇ ਦੋ ਰਹੇ ਹੋਣਗੇ ਅਤੇ ਉਨ੍ਹਾਂ ਨੇ ਦਾਰੂ ਪੀਣ ਦੇ ਬਾਅਦ ਤੜਪਾ ਕੇ ਬੱਚੇ ਦਾ ਕਤਲ ਕੀਤਾ ਹੈੈ। ਬੱਚੇ ਦੇ ਚਿਹਰੇ ’ਤੇ ਸਿਗਰੇਟ ਨਾਲ ਦਾਗੇ ਜਾਣ ਦੇ ਨਿਸ਼ਾਨ ਮਿਲੇ ਹਨ। ਹੱਤਿਆ ਦੇ ਬਾਅਦ ਬੱਚੇ ਨੂੰ ਜ਼ਮੀਨ ’ਤੇ ਘਸੀਟਣ ਦੇ ਵੀ ਨਿਸ਼ਾਨ ਮਿਲੇ ਹਨ। ਬੱਚੇ ਦੀ ਬਾਡੀ ਦਾ ਪਿਛਲਾ ਹਿੱਸਾ ਕਾਲਾ ਪਿਆ ਹੋਇਆ ਹੈ।



