ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੋਟਕਪੁਰਾ ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ 2 ਗੁੱਟਾਂ ਵਿਚਾਲੇ ਹੋਈ ਝੜਪ ਦੌਰਾਨ ਗੋਲੀਆਂ ਚੱਲ ਪਈਆਂ। ਮਿਲੀ ਜਾਣਕਾਰੀ ਦੇ ਅਨੁਸਾਰ ਇਕ ਵਿਆਹ ਸਮਾਗਮ ਦੌਰਾਨ ਦੋ ਗੁੱਟਾਂ ਵਿਚਾਲੇ ਝੜਪ ਹੋ ਜਿਸ ਕਾਰਨ ਇਹ ਝੜਪ ਇਹਨੀ ਜਿਆਦਾ ਵਧ ਗਈ ਕਿ ਦੋਹਾਂ ਗੁੱਟਾ ਵਿਚਾਲੇ ਗੋਲੀਆਂ ਚਲ ਪਈਆਂ ਹਨ।
ਇਸ ਫਾਇਰਿੰਗ ਦੌਰਾਨ ਇਕ 16 ਸਾਲ ਦੇ ਨਾਬਾਲਿਕ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਆਪਸੀ ਰੰਜੀਸ਼ ਦੇ ਚੱਲਦੇ ਇਹ ਝੜਪ ਹੋਈ ਸੀ। ਜਿਸ ਕਾਰਨ ਇਕ ਵਿਅਕਤੀ ਇਸ ਫਾਇਰਿੰਗ ਚ ਜਖਮੀ ਹੋ ਗਿਆ। ਜਿਸ ਦੀ ਹਾਲਤ ਨਾਜੂਕ ਦੱਸੀ ਜਾ ਰਹੀ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


