ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ ਸਾਲ ਨਵੰਬਰ-ਦਸੰਬਰ ਦੇ ਮਹੀਨੇ ਵਿਚ ਸ਼ਾਹੀਨ ਬਾਗ ‘ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਸਮਾਜ ਸੇਵੀ ਸ਼ਹਿਜਾਦ ਅਲੀ ਨੇ ਅੱਜ ਐਤਵਾਰ ਨੂੰ ਭਾਜਪਾ ਦਾ ਪੱਲ ਫੜ ਲਿਆ ਹੈ। ਦਰਅਸਲ ਸ਼ਹਿਜਾਦ ਅਲੀ ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਦੀ ਅਗਵਾਈ ਵਿਚ ਬੀਜੇਪੀ ਵਿਚ ਸ਼ਾਮਲ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੈ ਆਪਣੇ ਸਮੁਦਾਏ ਦੇ ਉਨ੍ਹਾਂ ਲੋਕਾਂ ਨੂੰ ਗਲਤ ਸਾਬਤ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੂੰ ਲੱਗਦਾ ਹੈ ਕਿ ਬੀਜੇਪੀ ਉਨ੍ਹਾਂ ਦੀ ਦੁਸ਼ਮਣ ਹੈ।
Delhi: Shaheen Bagh social activist Shahzad Ali joins BJP in presence of State BJP President Adesh Gupta & leader Shyam Jaju. Shahzad Ali says, "I have joined BJP to prove wrong those in our community who think BJP is our enemy. We'll sit together with them over CAA concerns." pic.twitter.com/bJyhGp7MMb
— ANI (@ANI) August 16, 2020
ਭਾਰਤੀ ਜਨਤਾ ਪਾਰਟੀ ਵਿਚ ਐਂਟਰੀ ਕਰਨ ਤੋਂ ਬਾਅਦ ਸ਼ਹਿਜਾਦ ਅਲੀ ਨੇ ਕਿਹਾ ”ਮੈ ਭਾਜਪਾ ਵਿਚ ਸ਼ਾਮਲ ਹੋ ਗਿਆ ਹਾਂ ਤਾਂਕਿ ਆਪਣੇ ਭਾਈਚਾਰੇ ਦੇ ਉਨ੍ਹਾਂ ਲੋਕਾਂ ਨੂੰ ਗਲਤ ਸਾਬਤ ਕਰ ਸਕਾ ਜਿਹੜੇ ਸੋਚਦੇ ਹਨ ਕਿ ਭਾਜਪਾ ਸਾਡੀ ਦੁਸ਼ਮਣ ਹੈ। ਇਸ ਤੋਂ ਇਲਾਵਾ ਅਸੀ ਸੀਏਏ ਦੇ ਮੁੱਦੇ ਉੱਤੇ ਵੀ ਉਨ੍ਹਾਂ ਨਾਲ ਬੈਠਣਗੇ”। ਦੱਸਿਆ ਜਾ ਰਿਹਾ ਹੈ ਕਿ ਸ਼ਾਹੀਨ ਬਾਗ ਦਾ ਧਰਨਾ ਖਤਮ ਹੋਣ ਮਗਰੋਂ ਸ਼ਹਿਜਾਦ ਅਲੀ ਦਾ ਸੁਭਾਅ ਸਰਕਾਰ ਪ੍ਰਤੀ ਬਦਲਿਆ ਨਜ਼ਰ ਆ ਰਿਹਾ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਮੋਦੀ ਸਰਕਾਰ ਦਾ ਪੱਖ ਲੈਣਾ ਸ਼ੁਰੂ ਕਰ ਦਿੱਤਾ ਸੀ।
ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਸ਼ਾਹੀਨ ਬਾਗ ਵਿਚ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮਾਂ ਪ੍ਰਦਰਸਨ ਚੱਲਿਆ ਸੀ। ਉਸ ਦੌਰਾਨ ਸ਼ਹਿਜਾਦ ਅਲੀ ਵੀ ਇਸ ਪ੍ਰਦਰਸ਼ਨ ਦੇ ਵੱਡੇ ਚਹਿਰੇ ਵਜੋਂ ਵਿਖਾਈ ਦਿੱਤੇ ਸਨ ਅਤੇ ਉਹ ਸੀਏਏ ਦੇ ਵਿਰੋਧ ਵਿਚ ਆਪਣੀ ਗੱਲ ਰੱਖਦੇ ਸਨ। ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਉਹ ਭਾਜਪਾ ਅਤੇ ਆਰਐਸਐਸ ਦੇ ਕੱਟੜ ਵਿਰੋਧੀ ਵੀ ਰਹੇ ਹਨ। ਪਰ ਹੁਣ ਉਹ ਖੁਦ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੋਦੀ ਸਰਕਾਰ ਨੇ ਸੰਸਦ ਵਿਚ ਬਿਲ ਪਾਸ ਕਰਕੇ ਨਾਗਰਿਕਤਾ ਕਾਨੂੰਨ ਵਿਚ ਸੋਧ ਕੀਤਾ ਸੀ ਜਿਸ ਤਹਿਤ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿਚ ਧਾਰਮਿਕ ਤੌਰ ਉੱਤੇ ਜ਼ੁਲਮ ਦਾ ਸ਼ਿਕਾਰ ਹੋ ਕੇ ਭਾਰਤ ਆਏ ਹਿੰਦੂ, ਸਿੱਖ, ਈਸਾਈ, ਜੈਨ, ਬੋਧੀ ਅਤੇ ਪਾਰਸੀ ਧਰਮ ਦੇ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾ ਸਕੇ।
