ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਟਰੰਪ ਨੂੰ ਲੱਗਿਆ ਵੱਡਾ ਸਦਮਾ, ਛੋਟੇ ਭਰਾ ਦਾ ਹੋਇਆ ਦੇਹਾਂਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਸਦਮਾ ਲੱਗਿਆ ਹੈ। ਦਰਅਸਲ ਟਰੰਪ ਦੇ ਛੇਟੋ ਭਰਾ ਰਾਬਰਟ ਟਰੰਪ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਸਦਮਾ ਲੱਗਿਆ ਹੈ। ਦਰਅਸਲ ਟਰੰਪ ਦੇ ਛੇਟੋ ਭਰਾ ਰਾਬਰਟ ਟਰੰਪ ਦਾ ਸ਼ਨੀਵਾਰ ਰਾਤ ਨਿਊਯਾਰਕ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁੱਝ ਦਿਨਾਂ ਤੋਂ ਗੰਭੀਰ ਰੂਪ ਨਾਲ ਬੀਮਾਰ ਸਨ ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

ਮੀਡੀਆ ਰਿਪੋਰਟਾਂ ਅਨੁਸਾਰ ਵ੍ਹਾਇਟ ਹਾਊਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਟਰੰਪ ਗੰਭੀਰ ਰੂਪ ਨਾਲ ਬੀਮਾਰ ਆਪਣੇ ਭਰਾ ਨੂੰ ਮਿਲਣ ਲਈ ਹਸਪਤਾਲ ਵਿਚ ਨਿਊਯਾਰਕ ਸਿਟੀ ਗਏ ਸਨ। ਉੱਥੇ ਹੀ ਟਰੰਪ ਨੇ ਇਕ ਬਿਆਨ ਵਿਚ ਕਿਹਾ ਹੈ ਕਿ ”ਮੈਨੂੰ ਬਹੁਤ ਭਰੇ ਮਨ ਨਾਲ ਦੱਸਣਾ ਪੈ ਰਿਹਾ ਹੈ ਕਿ ਮੇਰਾ ਭਰਾ ਅੱਜ ਰਾਤ ਨੂੰ ਸਾਨੂੰ ਹਮੇਸ਼ਾ ਲਈ ਛੱਡ ਕੇ ਚੱਲਿਆ ਗਿਆ ਹੈ। ਉਹ ਕੇਵਲ ਮੇਰਾ ਭਰਾ ਹੀ ਨਹੀਂ ਸੀ ਉਹ ਮੇਰਾ ਸੱਭ ਤੋਂ ਵਧੀਆ ਦੋਸਤ ਸੀ। ਮੈ ਉਸ ਨੂੰ ਬਹੁਤ ਯਾਦ ਕਰਾਂਗਾ। ਅਸੀ ਦੁਬਾਰਾ ਮਿਲਾਂਗੇ। ਉਨ੍ਹਾਂ ਦੀ ਯਾਦ ਹਮੇਸ਼ਾ ਮੇਰੇ ਦਿਲ ਵਿਚ ਰਹੇਗੀ। ਰਾਬਰਟ, ਆਈ ਲਵ ਯੂ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ”। ਰਿਪੋਰਟਾਂ ਮੁਤਾਬਕ 71 ਸਾਲਾਂ ਰਾਬਰਟ ਇਕ ਕਾਰੋਬਾਰੀ ਸਨ। ਟਰੰਪ ਨੇ ਇਕ ਵਾਰ ਆਪਣੇ ਛੋਟੇ ਭਰਾ ਦੇ ਲਈ ਕਿਹਾ ਸੀ ਕਿ ਉਹ ਮੇਰੇ ਮੁਕਾਬਲੇ ਬਹੁਤ ਸ਼ਾਂਤ ਅਤੇ ਸੁਗਮ ਹਨ ਅਤੇ ਉਹ ਮੇਰੇ ਜੀਵਨ ਵਿਚ ਇਕਲੋਤੇ ਅਜਿਹੇ ਲੜਕੇ ਹਨ, ਜਿਨ੍ਹਾਂ ਨੂੰ ਮੈ ਹਨੀ ਕਹਿ ਕੇ ਬੁਲਾਉਂਦਾ ਹਾਂ।

ਦੱਸ ਦਈਏ ਕਿ ਟਰੰਪ ਨੂੰ ਇਹ ਸਦਮਾ ਉਸ ਵੇਲੇ ਲੱਗਿਆ ਹੈ ਜਦੋਂ ਉਹ ਲਗਾਤਾਰ ਦੂਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੀ ਦੋੜ ਵਿਚ ਲੱਗੇ ਹੋਏ ਹਨ। ਅਮਰੀਕੀ ਵਿਚ ਰਾਸ਼ਟਰਪਤੀ ਅਹੁੱਦੇ ਲਈ ਇਸ ਸਾਲ ਨਵੰਬਰ ਵਿਚ ਵੋਟਾਂ ਪੈਣੀਆਂ ਹਨ ਜਿਸ ਨੂੰ ਲੈ ਕੇ ਹਰ ਪਾਰਟੀ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।

Leave a Reply

Your email address will not be published. Required fields are marked *