ਸਮੁੰਦਰ ਵਿਚ ਡੁੱਬ ਰਹੀਆਂ ਔਰਤਾਂ ਨੂੰ ਬਚਾਉਣ ਲਈ ਇਸ ਦੇਸ਼ ਦੇ ਰਾਸ਼ਟਰਪਤੀ ਨੇ ਲਗਾਈ ਜਾਨ ਦੀ ਬਾਜ਼ੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਨਹਿਰ, ਸਮੁੰਦਰ ਜਾ ਕਿਸੇ ਹੋਰ ਤੇਜ਼ ਪਾਣੀ ਦੇ ਬਹਾਅ ਵਾਲੀਆਂ ਥਾਵਾਂ ਉੱਤੇ ਡੁੱਬ ਰਹੇ ਲੋਕਾਂ ਨੂੰ ਬਚਾਉਣ ਲਈ ਤੁਸੀ ਗੋਤੇਖੋਰਾਂ ਜਾਂ ਫਿਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਨਹਿਰ, ਸਮੁੰਦਰ ਜਾ ਕਿਸੇ ਹੋਰ ਤੇਜ਼ ਪਾਣੀ ਦੇ ਬਹਾਅ ਵਾਲੀਆਂ ਥਾਵਾਂ ਉੱਤੇ ਡੁੱਬ ਰਹੇ ਲੋਕਾਂ ਨੂੰ ਬਚਾਉਣ ਲਈ ਤੁਸੀ ਗੋਤੇਖੋਰਾਂ ਜਾਂ ਫਿਰ ਹੋਰ ਬਚਾਅ ਕਰਮੀਆਂ ਨੂੰ ਪਾਣੀ ਵਿਚ ਡੁੱਬਕੀ ਲਗਾਉਂਦੇ ਹੋਏ ਜਰੂਰ ਵੇਖਿਆ ਜਾਂ ਫਿਰ ਉਨ੍ਹਾਂ ਬਾਰੇ ਸੁਣਿਆ ਹੋਵੇਗਾ ਪਰ ਕੀ ਤੁਸੀ ਕਦੇ ਵੇਖਿਆ ਜਾਂ ਸੁਣਿਆ ਹੈ ਕਿ ਕਿਸੇ ਦੇਸ਼ ਦਾ ਰਾਸ਼ਟਰਪਤੀ ਪਾਣੀ ਵਿਚ ਡੁੱਬ ਰਹੀ ਔਰਤਾਂ ਨੂੰ ਬਚਾਉਣ ਲਈ ਖੁਦ ਜਾਨ ਦੀ ਬਾਜ਼ੀ ਲਗਾ ਦੇਵੇ ਪਰ ਪੁਰਤਗਾਲ ਵਿਚ ਕੁੱਝ ਅਜਿਹਾ ਹੀ ਵੇਖਣ ਨੂੰ ਮਿਲਿਆ ਅਤੇ ਇੱਥੋਂ ਦੇ ਰਾਸ਼ਟਰਪਤੀ ਨੇ ਸਮੁੰਦਰ ਵਿਚ ਡੁੱਬ ਰਹੀ ਦੋ ਔਰਤਾਂ ਨੂੰ ਬਚਾਉਣ ਲਈ ਖੁਦ ਹੀ ਪਾਣੀ ਵਿਚ ਡੁੱਬਕੀ ਲਗਾ ਦਿੱਤੀ।

ਮੀਡੀਆ ਰਿਪੋਰਟਾਂ ਅਨੁਸਾਰ 71 ਸਾਲਾਂ ਰਾਸ਼ਟਰਪਤੀ ਮਾਰਸੇਲੋ ਰੈਬੇਲੋ ਬੀਚ ਦੇ ਉੱਤੇ ਛੁੱਟੀ ਮਨਾਉਣ ਲਈ ਪਹੁੰਚੇ ਹੋਏ ਸਨ। ਉਨ੍ਹਾਂ ਦਾ ਮਕਸਦ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਅਤੇ ਟੂਰੀਜ਼ਮ ਲਈ ਉਤਾਸ਼ਿਹਤ ਕਰਨਾ ਵੀ ਸੀ। ਇਸੇ ਦੌਰਾਨ ਉਨ੍ਹਾਂ ਨੂੰ ਪਤਾ ਚੱਲਿਆ ਕਿ ਦੋ ਔਰਤਾਂ ਸਮੁੰਦਰ ਵਿਚ ਫਸ ਗਈਆਂ ਹਨ। ਉਨ੍ਹਾਂ ਦੀ ਛੋਟੀ ਜਿਹੀ ਕਿਸ਼ਤੀ ਬਹਿ ਕੇ ਸਮੁੰਦਰ ਵਿਚ ਕਾਫੀ ਦੂਰ ਤੱਕ ਚੱਲੀ ਗਈ ਹੈ ਅਤੇ ਉਨ੍ਹਾਂ ਤੋਂ ਤੈਰਿਆ ਵੀ ਨਹੀਂ ਜਾ ਰਿਹਾ, ਜਿਸ ਤੋਂ ਬਾਅਦ ਉਹ ਖੁਦ ਸਮੁੰਦਰ ਵਿਚ ਤੈਰਦੇ ਹੋਏ ਉਨ੍ਹਾਂ ਨੂੰ ਬਚਾਉਣ ਲਈ ਪਹੁੰਚ ਗਏ।

ਮਾਰਸੇਲੋ ਨੇ ਲੋਕਲ ਮੀਡੀਆ ਨੂੰ ਦੱਸਿਆ ਕਿ ਸਮੁੰਦਰ ਵਿਚ ਪਾਣੀ ਦੇ ਤੇਜ਼ ਬਹਾਅ ਕਾਰਨ ਉਨ੍ਹਾਂ ਮਹਿਲਾਵਾਂ ਦੀ ਕਿਸ਼ਤੀ ਫਸ ਕੇ ਪਲਟ ਗਈ ਸੀ। ਦੋਵਾਂ ਮਹਿਲਾਵਾਂ ਨੇ ਸਮੁੰਦਰ ਦਾ ਕਾਫੀ ਪਾਣੀ ਪੀ ਲਿਆ ਸੀ ਇਸ ਕਰਕੇ ਉਹ ਨਾ ਤਾਂ ਲਾਈਫ ਜੈਕੇਟ ਸਹਾਰੇ ਤੈਰ ਪਾ ਰਹੀਆਂ ਸਨ ਅਤੇ ਨਾ ਹੀ ਆਪਣੀ ਕਿਸ਼ਤੀ ਨੂੰ ਸਿੱਧਾ ਕਰਕੇ ਉੱਸ ਉੱਤੇ ਚੜ ਪਾ ਰਹੀਆਂ ਸਨ, ਜਿਸ ਤੋਂ ਬਾਅਦ ਉਹ ਤੈਰਦੇ ਹੋਏ ਉਨ੍ਹਾਂ ਕੋਲ ਪਹੁੰਚੇ ਅਤੇ ਉਨ੍ਹਾਂ ਦੀ ਕਿਸ਼ਤੀ ਸਿੱਧੀ ਕਰਕੇ ਉਨ੍ਹਾਂ ਨੂੰ ਉਸ ਉੱਤੇ ਬੈਠਾਇਆ। ਇਸੇ ਦੌਰਾਨ ਬਚਾਅ ਕਰਮੀ ਵੀ ਉੱਥੇ ਪਹੁੰਚ ਜਾਂਦੇ ਹਨ ਅਤੇ ਦੋਵਾਂ ਮਹਿਲਾਵਾਂ ਨੂੰ ਸਮੁੰਦਰ ਤੋਂ ਬਾਹਰ ਕੱਢਿਆ ਜਾਂਦਾ ਹੈ।

Leave a Reply

Your email address will not be published. Required fields are marked *