ਪੰਜਾਬੀ ਨੌਜਵਾਨ ਨੇ ਅਮਰੀਕਾ ਦੀ ਇਕ ਨਹਿਰ ‘ਚ ਡੁੱਬ ਰਹੇ ਤਿੰਨ ਬੱਚਿਆਂ ਨੂੰ ਦਿੱਤੀ ‘ਨਵੀਂ ਜ਼ਿੰਦਗੀ’ ਪਰ ਖੁਦ ਨਾ ਬਚਾ ਸਕਿਆ ਆਪਣੀ ਜਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬੀ ਕੌਮ ਦੇ ਖੂਨ ਵਿਚ ਆਪਣੇ ਦੇਸ਼, ਸਮਾਜ ਅਤੇ ਇਨਸਾਨੀਅਤ ਲਈ ਕੁਰਬਾਨੀ ਦਾ ਜਜਬਾ ਰਹੇ ਸਮੇਂ ਦੋੜਦਾ ਰਹਿੰਦਾ ਹੈ ਜਿਸ ਦੀ ਤਾਜਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬੀ ਕੌਮ ਦੇ ਖੂਨ ਵਿਚ ਆਪਣੇ ਦੇਸ਼, ਸਮਾਜ ਅਤੇ ਇਨਸਾਨੀਅਤ ਲਈ ਕੁਰਬਾਨੀ ਦਾ ਜਜਬਾ ਰਹੇ ਸਮੇਂ ਦੋੜਦਾ ਰਹਿੰਦਾ ਹੈ ਜਿਸ ਦੀ ਤਾਜਾ ਮਿਸਾਲ ਇਕ ਵਾਰ ਫਿਰ ਤੋਂ ਵੇਖਣ ਨੂੰ ਮਿਲੀ ਹੈ। ਦਰਅਸਲ ਗੁਰਦਾਸਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਅਮਰੀਕਾ ਦੀ ਇਕ ਨਹਿਰ ਵਿਚ ਡੁੱਬ ਰਹੇ ਤਿੰਨ ਬੱਚਿਆਂ ਨੂੰ ਬਚਾ ਲਿਆ ਪਰ ਖੁਦ ਪਾਣੀ ਵਿਚ ਡੁੱਬਣ ਕਰਕੇ ਉਸਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਛੀਨਾ ਦਾ ਰਹਿਣ ਵਾਲਾ ਮਨਜੀਤ ਸਿੰਘ(29) ਆਪਣੇ ਚੰਗੇ ਭਵਿੱਖ ਦੇ ਸੁਪਨੇ ਸੰਜੋਏ 2018 ਵਿਚ ਅਮਰੀਕਾ ਗਿਆ ਸੀ ਅਤੇ ਉੱਥੇ ਸੈਟਲ ਵੀ ਹੋ ਚੁੱਕਿਆ ਸੀ। 6 ਅਗਸਤ ਨੂੰ ਜਦੋਂ ਉਹ ਆਪਣੇ ਦੋਸਤਾਂ ਨਾਲ ਕਿਧਰੇ ਘੁੰਮਣ ਜਾ ਰਿਹਾ ਸੀ ਤਾਂ ਉਸ ਨੇ ਅਮਰੀਕਾ ਦੇ ਸ਼ਹਿਰ ਰਿਡਲੀ ਨੇੜਿਓ ਗੁਜਰਦੀ ਕਿੰਗਜ਼ ਰਿਵਰ ਵਿਚ ਮੈਕਸੀਕਨ ਮੂਲ ਦੇ ਤਿੰਨ ਬੱਚਿਆਂ ਦੇ ਡੁੱਬਣ ਦੀ ਚੀਕ-ਪੁਕਾਰ ਸੁਣੀ ਜਿਸ ਨੂੰ ਬਚਾਉਣ ਲਈ ਮਨਜੀਤ ਸਿੰਘ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਉਸ ਨੇ ਦੋ ਬੱਚਿਆਂ ਨੂੰ ਤਾਂ ਬਚਾ ਲਿਆ ਪਰ ਤੀਜੇ ਬੱਚੇ ਨੂੰ ਬਚਾਉਂਦੇ ਸਮੇਂ ਉਹ ਖੁਦ ਡੁੱਬ ਗਿਆ ਪਰ ਡੁੱਬਣ ਤੋਂ ਪਹਿਲਾਂ ਉਹ ਤੀਜੇ ਬੱਚੇ ਨੂੰ ਵੀ ਬਚਾਉਂਦਿਆ ਹੋਇਆ ਇਕ ਨਵੀਂ ਜ਼ਿੰਦਗੀ ਦੇ ਗਿਆ। ਪਾਣੀ ਵਿਚ ਡੁੱਬਣ ਕਰਕੇ ਮਨਜੀਤ ਸਿੰਘ ਦੀ ਮੌਤ ਹੋ ਗਈ ਹੈ। ਮਨਜੀਤ ਸਿੰਘ ਦੇ ਪਰਿਵਾਰ ਨੂੰ ਉਸਦੀ ਮੌਤ ਦੀ ਖਬਰ ਬੀਤੇ ਦਿਨ ਮਿਲੀ ਹੈ ਜਿਸ ਤੋਂ ਬਾਅਦ ਪਰਿਵਾਰ ਵਿਚ ਸ਼ੋਕ ਦੀ ਲਹਿਰ ਹੈ। ਪਰਿਵਾਰ ਨੇ ਆਪਣੇ ਬੇਟੇ ਦੀ ਕੁਰਬਾਨੀ ਉੱਤੇ ਜਿੰਨਾ ਮਾਣ ਮਹਿਸੂਸ ਹੋ ਰਿਹਾ ਹੈ, ਉਨਾ ਹੀ ਉਸਦੇ ਹਮੇਸ਼ਾ ਲਈ ਦੁਨੀਆ ਤੋਂ ਚੱਲੇ ਜਾਣ ਦਾ ਦੁੱਖ ਵੀ ਹੈ। ਮਨਜੀਤ ਸਿੰਘ ਦਾ ਅਜੇ ਵਿਆਹ ਵੀ ਨਹੀਂ ਹੋੋਇਆ ਸੀ। ਉੱਥੇ ਹੀ ਪਰਿਵਾਰ ਹੁਣ ਸਰਕਾਰ ਨੂੰ ਮਨਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਅਮਰੀਕਾ ਤੋਂ ਉਸ ਦੇ ਪਿੰਡ ਲਿਆਉਣ ਦੀ ਬੇਨਤੀ ਕਰ ਰਿਹਾ ਹੈ ਅਤੇ ਇਹ ਵੀ ਮੰਗ ਕਰ ਰਿਹਾ ਹੈ ਕਿ ਮਨਜੀਤ ਸਿੰਘ ਦੀ ਬਹਾਦਰੀ ਨੂੰ ਪੁਰਸਕਾਰ ਨਾਲ ਨਵਾਜਿਆ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *