ਪਾਕਿਸਤਾਨ : ਧਾਰਾ 370 ਹਟਾਉਣ ਦੀ ਪਹਿਲੀ ਵਰ੍ਹੇਗੰਢ ਦੇ ਵਿਰੋਧ ‘ਚ ਕੱਢੀ ਜਾ ਰਹੀ ਸੀ ਰੈਲੀ, ਹੋ ਗਿਆ ਗ੍ਰਨੇਡ ਹਮਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਬੀਤੇ ਬੁੱਧਵਾਰ ਨੂੰ ਕੱਢੀ ਜਾ ਰਹੀ ‘ਕਸ਼ਮੀਰ ਰੈਲੀ’ ਉੱਤੇ ਗ੍ਰਨੇਡ ਹਮਲਾ ਹੋ ਗਿਆ ਜਿਸ ਦੌਰਾਨ ਘੱਟੋਂ-ਘੱਟ 40…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਬੀਤੇ ਬੁੱਧਵਾਰ ਨੂੰ ਕੱਢੀ ਜਾ ਰਹੀ ‘ਕਸ਼ਮੀਰ ਰੈਲੀ’ ਉੱਤੇ ਗ੍ਰਨੇਡ ਹਮਲਾ ਹੋ ਗਿਆ ਜਿਸ ਦੌਰਾਨ ਘੱਟੋਂ-ਘੱਟ 40 ਲੋਕ ਜ਼ਖ਼ਮੀ ਹੋ ਗਏ ਹਨ। ਦਰਅਸਲ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਦਾ ਇਕ ਸਾਲ ਪੂਰਾ ਹੋਣ ਦੇ ਵਿਰੋਧ ਵਿਚ ਇਹ ਰੈਲੀ ਕੱਢੀ ਜਾ ਰਹੀ ਸੀ, ਉੱਥ ਹੀ ਹਮਲੇ ਦੀ ਜ਼ਿੰਮੇਵਾਰੀ ਇਕ ਸਥਾਨਕ ਅਲਗਾਵਾਦੀ ਸੰਗਠਨ ਨੇ ਲਈ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਕਰਾਚੀ ਸ਼ਹਿਰ ਵਿਚ ਕੱਟੜਪੰਥੀ ਇਸਲਾਮਿਕ ਪਾਰਟੀ ਦੀ ਰੈਲੀ ਵਿਚ ਦੋ ਅਣਪਛਾਤੇ ਹਮਲਾਵਾਰਾਂ ਨੇ ਇਕ ਟਰੱਕ ਉੱਤੇ ਗ੍ਰਨੇਡ ਫੈਕਿਆ, ਇਹ ਟਰੱਕ ਜਮਾਤ-ਏ-ਇਸਲਾਮ ਦੀ ਰੈਲੀ ਦਾ ਹਿੱਸਾ ਸੀ ਜਿਸ ਤੋਂ ਬਾਅਦ ਗ੍ਰਨੇਡ ਹਮਲੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਰਿਪੋਰਟਾਂ ਮੁਤਾਬਕ ਇਸ ਹਮਲੇ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਸਿੰਧੂਦੇਸ਼ ਰਿਵਿਊਲੇਸ਼ਨਰੀ ਫੌਜ (ਐਸਆਰਏ) ਨਾਮਕ ਸੰਗਠਨ ਨੇ ਲਈ ਹੈ। ਇਹ ਇਕ ਅਲਗਾਵਾਦੀ ਸੰਗਠਨ ਹੈ ਜੋ ਕਿ ਪਿਛਲੇ ਕੁੱਝ ਮਹੀਨੇ ਵਿਚ ਕਾਫੀ ਸਰਗਰਮ ਹੋ ਗਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਜੂਨ ਵਿਚ ਇਸੇ ਇਲਾਕੇ ‘ਚ ਤਿੰਨ ਧਮਾਕਿਆਂ ਦੀ ਜ਼ਿੰਮੇਵਾਰੀ ਇਸੇ ਸੰਗਠਨ ਨੇ ਹੀ ਲਈ ਸੀ। ਇਨ੍ਹਾਂ ਧਮਾਕਿਆਂ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਸੰਗਠਨ ਦੀ ਮੰਗ ਹੈ ਕਿ ਸਿੰਧ ਪ੍ਰਾਂਤ ਨੂੰ ਕਰਾਚੀ ਤੋਂ ਵੱਖ ਕਰ ਦਿੱਤਾ ਜਾਵੇ। ਇਸ ਪ੍ਰਾਂਤ ਦੀ ਰਾਜਧਾਨੀ ਕਰਾਚੀ ਹੈ। ਦੱਸਿਆ ਜਾਂਦਾ ਹੈ ਕਿ ਐਸਆਰਏ ਨੇ ਬਲੂਚਿਸਤਾਨ ਲਿਬਰੇਸ਼ਨ ਆਰਮੀ ਨਾਲ ਵੀ ਗਠਜੋੜ ਦਾ ਐਲਾਨ ਕੀਤਾ ਹੈ ਜੋ ਕਿ ਇਕ ਉਗਰਵਾਦੀ ਸੰਗਠਨ ਹੈ। ਇਸ ਸੰਗਠਨ ਦੀ ਵੀ ਇਹ ਮੰਗ ਹੈ ਕਿ ਬਲੂਚਿਸਤਾਨ ਨੂੰ ਪਾਕਿਸਤਾਨ ਨਾਲੋਂ ਅਲੱਗ ਕਰਕੇ ਵੱਖ ਦੇਸ਼ ਬਣਾਇਆ ਜਾਵੇ। ਜ਼ਿਕਰਯੋਗ ਹੈ ਕਿ ਧਾਰਾ 370 ਹਟਾਏ ਜਾਣ ਦੀ ਵਰ੍ਹੇਗੰਢ ਮੌਕੇ ਤਿਲਮਿਲਾਏ ਪਾਕਿਸਤਾਨ ਵਿਚ ਭਾਰਤ ਵਿਰੁੱਧ ਵੱਖ-ਵੱਖ ਥਾਵਾਂ ਉੱਤੇ ਰੈਲੀਆਂਂ ਕੱਢੀਆਂ ਗਈਆਂ ਹਨ।

Leave a Reply

Your email address will not be published. Required fields are marked *