ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਚ ਪੁਲਿਸ ਨੇ ਗੋਨਿਆਨਾ ਰੋਡ ਉੱਤੇ ਛਾਪੇਮਾਰੀ ਕਰਕੇ ਧੜੱਲੇ ਨਾਲ ਚੱਲ ਰਹੇ ਇਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਛਾਪੇਮਾਰੀ ਦੌਰਾਨ ਪੁਲਿਸ ਨੇ ਕੁੱਲ ਸੱਤ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ ਜਿਨ੍ਹਾਂ ਵਿਚ 5 ਮਹਿਲਾਵਾਂ ਅਤੇ ਦੋ ਵਿਅਕਤੀ ਸ਼ਾਮਲ ਹਨ। ਉੱਥੇ ਹੀ ਇਸ ਧੰਦੇ ਦੀ ਮੁੱਖ ਸੰਚਾਲਕ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਈ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨ ਮਿਲੀ ਸੀ ਕਿ ਗੋਨਿਆਨਾ ਰੋਡ ਉੱਤੇ ਧਰਮਸ਼ਾਲਾ ਦੇ ਕੋਲ ਘਰ ਵਿਚ ਇਕ ਔਰਤ ਦੁਆਰਾ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਦੁਆਰਾ ਉੱਥੇ ਰੇਡ ਮਾਰੀ ਗਈ। ਉੱਥੇ ਹੀ ਥਾਣਾ ਸਿਟੀ ਮੁਕਤਸਰ ਦੇ ਐਸਐਚਓ ਮੋਹਨ ਲਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਰੇਡ ਦੌਰਾਨ 5 ਔਰਤਾਂ ਅਤੇ 2 ਆਦਮੀ ਇਤਰਾਜ਼ ਯੋਗ ਹਾਲਤ ਵਿਚ ਮਿਲੇ ਹਨ, ਜਿਨ੍ਹਾਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਅੱਜ ਇਨ੍ਹਾਂ ਸਾਰਿਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਥਾਣਾ ਮੁੱਖੀ ਨੇ ਦੱਸਿਆ ਕਿ ਇਸ ਸੈਕੇਸ ਰੈਕੇਟ ਨੂੰ ਚਲਾਉਣ ਵਾਲੀ ਮੁੱਖ ਸੰਚਾਲਕ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਈ ਹੈ, ਜਿਸ ਦੀ ਭਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਦੇਹ ਵਪਾਰ ਦੇ ਇਸ ਗਲਤ ਧੰਦੇ ਕਾਰਨ ਆਸ-ਪਾਸ ਦੇ ਲੋਕ ਵੀ ਕਾਫੀ ਪਰੇਸ਼ਾਨ ਸਨ।

