ਦੁਨੀਆ ਵਿਚ ਹੁਣ ਤੱਕ 1 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਮਹਾਂਮਾਰੀ ਨੂੰ ਹਰਾ ਕੇ ਹੋਏ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ 1 ਕਰੋੜ 64 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ ਸਾਢੇ ਛੇ ਲੱਖ ਤੋਂ ਵੱਧ ਹੋ ਗਈ ਹੈ। ਉੱਥੇ ਹੀ ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ 1 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 16,644,069 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 656,550 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 10,232,051 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,755,468 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 4,433,410 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 150,444 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,136,603 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਇੰਡੋਨੇਸ਼ੀਆ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 2,443,480, ਮੌਤਾਂ-87,679

ਭਾਰਤ- ਕੁੱਲ ਕੇਸ –1,482,503, ਮੌਤਾਂ-33,448

ਰੂਸ – ਕੁੱਲ ਕੇਸ-818,120, ਮੌਤਾਂ-13,354

ਸਾਊਥ ਅਫਰੀਕਾ-ਕੁੱਲ ਕੇਸ-452,529, ਮੌਤਾਂ-7,067

ਮੈਕਸੀਕੋ-ਕੁੱਲ ਕੇਸ- 395,489, ਮੌਤਾਂ-44,022

ਪੇਰੂ–ਕੁੱਲ ਕੇਸ- 389,717, ਮੌਤਾਂ-18,418

ਚਿਲੀ-ਕੁੱਲ ਕੇਸ-347,923, ਮੌਤਾਂ-9,187

ਸਪੇਨ- ਕੁੱਲ ਕੇਸ – 325,862, ਮੌਤਾਂ- 28,434

ਯੂਕੇ- ਕੁੱਲ ਕੇਸ -300,111, ਮੌਤਾਂ-45,759

ਈਰਾਨ – ਕੁੱਲ ਕੇਸ -293,606, ਮੌਤਾਂ-15,912

ਪਾਕਿਸਤਾਨ-ਕੁੱਲ ਕੇਸ-274,289, ਮੌਤਾਂ-5,842

ਸਾਊਦੀ ਅਰਬ- ਕੁੱਲ ਕੇਸ- 268,934  ਮੌਤਾਂ-2,760

ਕੋਲੰਬੀਆ-ਕੁੱਲ ਕੇਸ-257,101, ਮੌਤਾਂ-8,777

ਇਟਲੀ– ਕੁੱਲ ਕੇਸ – 246,286, ਮੌਤਾਂ- 35,112

ਤੁਰਕੀ- ਕੁੱਲ ਕੇਸ- 227,019, ਮੌਤਾਂ-5,630

ਬੰਗਲਾਦੇਸ਼-ਕੁੱਲ ਕੇਸ-226,225, ਮੌਤਾਂ-2,965

ਜਰਮਨੀ- ਕੁੱਲ ਕੇਸ -207,379, ਮੌਤਾਂ-9,205

ਫਰਾਂਸ- ਕੁੱਲ ਕੇਸ- 183,079, ਮੌਤਾਂ-30,209

ਅਰਜਨਟੀਨਾ-ਕੁੱਲ ਕੇਸ-167,416, ਮੌਤਾਂ-3,059

ਕਨੇਡਾ-  ਕੁੱਲ ਕੇਸ- 114,597, ਮੌਤਾਂ-8,901

ਇਰਾਕ-ਕੁੱਲ ਕੇਸ-112,585, ਮੌਤਾਂ-4,458

ਕਤਰ-ਕੁੱਲ ਕੇਸ-109,597, ਮੌਤਾਂ-165

ਇੰਡੋਨੇਸ਼ੀਆ-ਕੁੱਲ ਕੇਸ-100,303, ਮੌਤਾਂ-4,838

ਮਿਸਰ- ਕੁੱਲ ਕੇਸ – 92,482, ਮੌਤਾਂ-4,652

ਚੀਨ- ਕੁੱਲ ਕੇਸ – 83,959, ਮੌਤਾਂ-4,634

Leave a Reply

Your email address will not be published. Required fields are marked *