ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੱਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ 1 ਕਰੋੜ 71 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 6 ਲੱਖ 70 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਕਰੋੜ 6 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 17,187,409 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 670,201 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 10,697,975 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,819,233 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 4,568,037 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 153,840 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,245,044 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਇੰਡੋਨੇਸ਼ੀਆ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ
ਬ੍ਰਾਜ਼ੀਲ – ਕੁੱਲ ਕੇਸ– 2,555,518, ਮੌਤਾਂ-90,188
ਭਾਰਤ- ਕੁੱਲ ਕੇਸ –1,584,384, ਮੌਤਾਂ-35,003
ਰੂਸ – ਕੁੱਲ ਕੇਸ- 828,990, ਮੌਤਾਂ-13,673
ਸਾਊਥ ਅਫਰੀਕਾ-ਕੁੱਲ ਕੇਸ-471,123, ਮੌਤਾਂ-7,497
ਮੈਕਸੀਕੋ-ਕੁੱਲ ਕੇਸ- 408,449, ਮੌਤਾਂ-45,361
ਪੇਰੂ–ਕੁੱਲ ਕੇਸ- 400,683, ਮੌਤਾਂ-18,816
ਚਿਲੀ-ਕੁੱਲ ਕੇਸ-351,575, ਮੌਤਾਂ-9,278
ਸਪੇਨ- ਕੁੱਲ ਕੇਸ – 329,721, ਮੌਤਾਂ- 28,441
ਯੂਕੇ- ਕੁੱਲ ਕੇਸ -301,455, ਮੌਤਾਂ-45,961
ਈਰਾਨ – ਕੁੱਲ ਕੇਸ -298,909, ਮੌਤਾਂ-16,343
ਪਾਕਿਸਤਾਨ-ਕੁੱਲ ਕੇਸ-276,288, ਮੌਤਾਂ-5,892
ਸਾਊਦੀ ਅਰਬ- ਕੁੱਲ ਕੇਸ- 272,590, ਮੌਤਾਂ-2,816
ਇਟਲੀ– ਕੁੱਲ ਕੇਸ – 246,776, ਮੌਤਾਂ- 35,129
ਕੋਲੰਬੀਆ-ਕੁੱਲ ਕੇਸ-276,055, ਮੌਤਾਂ-9,454
ਤੁਰਕੀ- ਕੁੱਲ ਕੇਸ- 228,924, ਮੌਤਾਂ-5,659
ਬੰਗਲਾਦੇਸ਼-ਕੁੱਲ ਕੇਸ-232,194, ਮੌਤਾਂ-3,035
ਜਰਮਨੀ- ਕੁੱਲ ਕੇਸ -208,811, ਮੌਤਾਂ-9,212
ਫਰਾਂਸ- ਕੁੱਲ ਕੇਸ- 185,196, ਮੌਤਾਂ-30,238
ਅਰਜਨਟੀਨਾ-ਕੁੱਲ ਕੇਸ-178,996, ਮੌਤਾਂ-3,288
ਕਨੇਡਾ- ਕੁੱਲ ਕੇਸ- 115,470, ਮੌਤਾਂ-8,917
ਕਤਰ-ਕੁੱਲ ਕੇਸ-110,153, ਮੌਤਾਂ-169
ਇਰਾਕ-ਕੁੱਲ ਕੇਸ-118,300, ਮੌਤਾਂ-4,603
ਇੰਡੋਨੇਸ਼ੀਆ-ਕੁੱਲ ਕੇਸ-104,432, ਮੌਤਾਂ-4,975
ਮਿਸਰ- ਕੁੱਲ ਕੇਸ – 93,356, ਮੌਤਾਂ-4,728
