ਘਰੋਂ ਨਿਕਲਣ ਲੱਗੇ ਆਪਣੇ ਵਾਹਨ ਦੀਆਂ ਟੈਕੀਆਂ ਜਰੂਰ ਕਰਿਓ ਚੈੱਕ, ਕਿਉਂਕਿ ਅੱਜ ਬੰਦ ਨੇ ਪੈਟਰੋਲ ਪੰਪ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਅੱਜ ਬੁੱਧਵਾਰ ਨੂੰ ਪੈਟਰੋਲ ਪੰਪ ਡੀਲਰ ਐਸੋਸ਼ਿਏਸ਼ਨ (ਪੰਜਾਬ) ਦੁਆਰਾ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਜਿਸ ਕਰਕੇ ਅੱਜ ਸੂਬੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਅੱਜ ਬੁੱਧਵਾਰ ਨੂੰ ਪੈਟਰੋਲ ਪੰਪ ਡੀਲਰ ਐਸੋਸ਼ਿਏਸ਼ਨ (ਪੰਜਾਬ) ਦੁਆਰਾ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਜਿਸ ਕਰਕੇ ਅੱਜ ਸੂਬੇ ਭਰ ਵਿਚ ਪੈਟਰੋਲ ਪੰਪ ਬੰਦ ਰਹਿਣਗੇ। ਇਹ ਹੜਤਾਲ ਪੰਜਾਬ ਸਰਕਾਰ ਦੁਆਰਾ ਸੂਬੇ ਵਿਚ ਤੇਲ ਉੱਤੇ ਜ਼ਿਆਦਾ ਟੈਕਸ ਲਗਾਉਣ ਦੇ ਵਿਰੋਧ ਵਿਚ ਕੀਤੀ ਜਾ ਰਹੀ ਹੈ।

ਪੈਟਰੋਲ ਪੰਪ ਡੀਲਰ ਐਸੋਸ਼ਿਏਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਪੰਜਾਬ ਵਿਚ ਸੂਬਾ ਸਰਕਾਰ ਦੁਆਰਾ ਪੈਟਰੋਲ-ਡੀਜ਼ਲ ਉੱਤੇ ਗੁਆਂਢੀ ਸੂਬੇ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਨਾਲੋਂ ਜ਼ਿਆਦਾ ਵੈਟ(Value Added Tax) ਲਗਾਇਆ ਜਾਂਦਾ ਹੈ ਜਿਸ ਕਰਕੇ ਪੰਜਾਬ ਵਿਚ ਪੈਟਰੋਲ 5 ਰੁਪਏ ਅਤੇ ਡੀਜ਼ਲ ਤਿੰਨ ਰੁਪਏ ਗੁਆਂਢੀ ਸੂਬਿਆਂ ਨਾਲੋਂ ਮਹਿੰਗਾ ਵਿਕ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ”ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਵਿਚ ਤੇਲ ਪੰਜਾਬ ਨਾਲੋਂ ਸਸਤਾ ਹੋਣ ਕਰਕੇ ਇਨ੍ਹਾਂ ਸੂਬਿਆਂ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਪੈਟਰੋਲ ਪੰਪ ਕਾਫੀ ਪ੍ਰਭਾਵਿਤ ਹੋ ਰਹੇ ਹਨ। ਇਸੇ ਕਰਕੇ ਮੁਹਾਲੀ ਦੇ ਇਕ ਪੈਟਰੋਲ ਪੰਪ ਦੇ ਡੀਲਰ ਨੇ ਖੁਦਕੁਸ਼ੀ ਵੀ ਕਰ ਲਈ ਸੀ। ਹੁਣ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਹੀ ਅੱਜ ਬੁੱਧਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਟਰੋਲ ਪੰਪ ਡੀਲਰ ਐਸੋਸ਼ਿਏਸ਼ਨ ਨੇ ਹੜਤਾਲ ਦਾ ਐਲਾਨ ਕੀਤਾ ਹੈ ਜਿਸ ਕਰਕੇ ਸੂਬੇ ਭਰ ਵਿਚ 3451 ਪੈਟਰੋਲ ਪੰਪ ਬੰਦ ਰਹਿਣਗੇ”। ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇਕਰ ਸਰਕਾਰ ਦੁਆਰਾ ਉਨ੍ਹਾਂ ਦੀਆਂ ਮੰਗਾਂ ਨਾ ਸੁਣੀਆਂ ਗਈਆਂ ਤਾਂ ਉਹ ਅਣਮਿੱਥੇ ਸਮੇਂ ਲਈ ਵੀ ਹੜਤਾਲ ਉੱਤੇ ਜਾ ਸਕਦੇ ਹਨ।

Leave a Reply

Your email address will not be published. Required fields are marked *