ਕੈਨੇਡਾ ਪੜ੍ਹਨ ਲਈ ਗਏ ਪੰਜਾਬੀ ਨੌਜਵਾਨ ਦੀ ਝੀਲ ‘ਚ ਡੁੱਬਣ ਕਰਕੇ ਹੋਈ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੈਨੇਡਾ ਤੋਂ ਪੰਜਾਬ ਵਿਚ ਇਕ ਵਾਰ ਫਿਰ ਦੁਖਦਾਇਕ ਖਬਰ ਆਈ ਹੈ। ਦਰਅਸਲ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਨੌਜਵਾਨ ਦੀ ਕਨੇਡਾ ਵਿਚ ਇਕ ਝੀਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੈਨੇਡਾ ਤੋਂ ਪੰਜਾਬ ਵਿਚ ਇਕ ਵਾਰ ਫਿਰ ਦੁਖਦਾਇਕ ਖਬਰ ਆਈ ਹੈ। ਦਰਅਸਲ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਨੌਜਵਾਨ ਦੀ ਕਨੇਡਾ ਵਿਚ ਇਕ ਝੀਲ ‘ਚ ਡੁੱਬਣ ਕਰਕੇ ਮੌਤ ਹੋ ਗਈ ਹੈ ਅਤੇ ਹੁਣ ਮ੍ਰਿਤਕ ਨੌਜਵਾਨ ਦਾ ਪਰਿਵਾਰ ਸਰਕਾਰ ਨੂੰ ਉਸਦੀ ਦੀ ਡੈੱਡ ਬਾਡੀ ਵਾਪਸ ਪੰਜਾਬ ਲਿਆਉਣ ਲਈ ਗੁਹਾਰ ਲਗਾ ਰਿਹਾ ਹੈ।

ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਨੇੜਲੇ ਪਿੰਡ ਚੱਕ ਸ਼ਰੀਫ ਦਾ ਰਹਿਣ ਵਾਲਾ 22 ਸਾਲਾਂ ਮਨਪ੍ਰੀਤ ਸਿੰਘ 2017 ਵਿਚ ਸਟੱਡੀ ਵੀਜ਼ੇ ਉੱਤੇ ਕੈਨੇਡਾ ਗਿਆ ਸੀ। ਉਸਦੀ ਪੜ੍ਹਾਈ ਖਤਮ ਹੋ ਗਈ ਸੀ ਤੇ ਹੁਣ ਉਸਨੂੰ ਵਰਕ ਪਰਮਿਟ ਮਿਲਿਆ ਸੀ। ਮਨਪ੍ਰੀਤ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਸ਼ਨੀਵਾਰ ਉਹ ਵੈਨਕੂਵਰ ਨੇੜੇ ਪੈਂਦੀ ਕਲਟਸ ਝੀਲ ਵਿਚ ਆਪਣੇ ਸਾਥੀਆਂ ਨਾਲ ਨਹਾਉਣ ਲਈ ਗਿਆ ਸੀ ਪਰ ਉੱਥੇ ਪਾਣੀ ਦੀਆਂ ਲਹਿਰਾਂ ਵਿਚ ਬਹਿਣ ਕਰਕੇ ਉਹ ਡੁੱਬ ਗਿਆ। ਮੌਕੇ ‘ਤੇ ਤਾਇਨਾਤ ਸੁਰੱਖਿਆ ਕਰਮੀਆਂ ਨੇ ਉਸਦੇ ਦੋ ਸਾਥੀਆ ਨੂੰ ਤਾਂ ਬਚਾ ਲਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਪਾਣੀ ਵਿਚੋਂ ਉਸਦੀ ਡੈੱਡ ਬਾਡੀ ਹੀ ਬਰਾਮਦ ਹੋਈ ਹੈ। ਮਨਪ੍ਰੀਤ ਦੇ ਪਿਤਾ ਅਨੁਸਾਰ ਬੀਤੇ ਸੋਮਵਾਰ ਨੂੰ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ। ਆਪਣੇ ਬੇਟੇ ਦੀ ਖਬਰ ਸੁਣ ਪਰਿਵਾਰ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਹੁਣ ਪੀੜਤ ਪਰਿਵਾਰ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਵਾਪਸ ਪੰਜਾਬ ਲਿਆਉਣ ਦੀ ਗੁਹਾਰ ਲਗਾ ਰਿਹਾ ਹੈ। ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਪੰਜਾਬ ਤੋਂ ਕੈਨੇਡਾ ਪੜ੍ਹਨ ਗਏ ਵਿਦਿਆਰਥੀਆਂ ਨਾਲ ਇਸ ਤਰ੍ਹਾ ਦੇ ਜਾਨਲੇਵਾ ਹਾਦਸੇ ਵਾਪਰ ਗਏ ਹੋਣ। ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

Leave a Reply

Your email address will not be published. Required fields are marked *