ਅਭਿਸ਼ੇਕ ਬੱਚਨ ਨੇ ਕੋਰੋਨਾ ਤੋਂ ਜਿੱਤੀ ਜੰਗ, ਰਿਪੋਰਟ ਆਈ ਨੈਗੇਟਿਵ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ ਮਹੀਨੇ ਕੋਰੋਨਾ ਦੀ ਚਪੇਟ ਵਿਚ ਆਏ ਬਾਲੀਵੁੱਡ ਅਦਾਕਾਰ ਅਤੇ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ ਮਹੀਨੇ ਕੋਰੋਨਾ ਦੀ ਚਪੇਟ ਵਿਚ ਆਏ ਬਾਲੀਵੁੱਡ ਅਦਾਕਾਰ ਅਤੇ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ ਹੈ। ਬੱਚਨ ਪਰਿਵਾਰ ਦੇ ਬਾਕੀ ਮੈਂਬਰ ਪਹਿਲਾਂ ਹੀ ਕੋਰੋਨਾ ਵਾਇਰਸ ਤੋਂ ਠੀਕ ਹੋ ਕੇ ਘਰ ਪਰਤ ਚੁੱਕੇ ਹਨ ਅਤੇ ਕੇਵਲ ਅਭਿਸ਼ੇਕ ਬੱਚਨ ਹੀ ਹਸਪਤਾਲ ਵਿਚ ਦਾਖਲ ਸਨ, ਜਿਨ੍ਹਾਂ ਨੇ ਵੀ ਅੱਜ ਸ਼ਨੀਵਾਰ ਨੂੰ ਕੋਰੋਨਾ ਤੋਂ ਜੰਗ ਜਿੱਤ ਲਈ ਹੈ।

ਅਭਿਸ਼ੇਕ ਬੱਚਨ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘’ਇਕ ਵਾਅਦਾ ਵਾਅਦਾ ਹੁੰਦਾ ਹੈ। ਇਸ ਦੁਪਹਿਰ ਨੂੰ ਮੈ ਕੋਵਿਡ-19 ਨੈਗੇਟਿਵ ਪਾਇਆ ਗਿਆ ਹਾਂ!!! ਮੈ ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਕਿ ਮੈ ਇਸ ਨੂੰ ਮਾਤ ਦੇ ਦੇਵਾਂਗਾ। ਤੁਹਾਨੂੰ ਸਾਰਿਆਂ ਨੂੰ ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਪ੍ਰਾਥਨਾਵਾਂ ਲਈ ਧੰਨਵਾਦ। ਨਾਨਾਵਤੀ ਹਸਪਤਾਲ ਦੇ ਡਾਕਟਰਾਂ, ਨਰਸਾਂ ਦਾ ਇੰਨਾ ਕੁੱਝ ਕਰਨ ਲਈ ਮੇਰਾ ਬਹੁਤ-ਬਹੁਤ ਸ਼ੁਕਰਗੁਜ਼ਾਰ, THANKYOU !’’  ਦੱਸ ਦਈਏ ਕਿ ਪਿਛਲੇ ਮਹੀਨੇ 11 ਜੁਲਾਈ ਨੂੰ ਕੋਰੋਨਾ ਦੇ ਲੱਛਣ ਆਉਣ ਮਗਰੋਂ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੂੰ ਹਸਪਤਾਲ ਵਿਚ ਦਾਖਲ ਕੀਤਾ ਗਿਆ ਸੀ ਜਿੱਥੇ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ।ਇਸ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਅਤੇ ਉਨ੍ਹਾਂ ਦੀ ਬੇਟੀ ਆਰਾਧਿਆ ਬੱਚਨ ਵੀ ਕੋਰੋਨਾ ਸੰਕਰਮਿਤ ਪਾਏ ਗਏ ਸਨ। ਅਭਿਸ਼ੇਕ ਬੱਚਨ ਨੂੰ ਛੱਡ ਕੇ ਬੱਚਨ ਫੈਮਿਲੀ ਦੇ ਸਾਰੇ ਮੈਂਬਰਾਂ ਦੀ ਇਲਾਜ ਤੋਂ ਬਾਅਦ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਸੀ ਅਤੇ ਉਹ ਸਿਹਤਯਾਬ ਹੋ ਕੇ ਘਰ ਚੱਲੇ ਗਏ ਸਨ ਪਰ ਅਭਿਸ਼ੇਕ ਬੱਚਨ ਦੀ ਰਿਪੋਰਟ ਵਾਰ-ਵਾਰ ਪਾਜ਼ੀਟਿਵ ਆਉਣ ਕਰਕੇ ਉਨ੍ਹਾਂ ਨੂੰ ਛੁੱਟੀ ਨਹੀਂ ਮਿਲ ਰਹੀ ਸੀ ਅਤੇ ਅੱਜ ਉਨ੍ਹਾਂ ਨੇ ਵੀ ਕੋਰੋਨਾ ਨੂੰ ਹਰਾ ਦਿੱਤਾ ਹੈ ਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ।

Leave a Reply

Your email address will not be published. Required fields are marked *