ਅਨਲੌਕ-4 ਲਈ ਦਿਸ਼ਾ-ਨਿਰਦੇਸ਼ ਹੋਏ ਜਾਰੀ, ਜਾਣੋ ਕੀ ਰਹੇਗਾ ਬੰਦ ਅਤੇ ਕਿੱਥੇ ਮਿਲੇਗੀ ਢਿੱਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਅਨਲੌਕ-3 ਦੀ ਮਿਆਦ ਭਲਕੇ 31 ਅਗਸਤ ਨੂੰ ਖਤਮ ਹੋ ਰਹੀ ਹੈ ਜਿਸ ਕਰਕੇ ਬੀਤੀ ਸ਼ਾਮ ਕੇਂਦਰ ਸਰਕਾਰ ਨੇ 1 ਸਤੰਬਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਅਨਲੌਕ-3 ਦੀ ਮਿਆਦ ਭਲਕੇ 31 ਅਗਸਤ ਨੂੰ ਖਤਮ ਹੋ ਰਹੀ ਹੈ ਜਿਸ ਕਰਕੇ ਬੀਤੀ ਸ਼ਾਮ ਕੇਂਦਰ ਸਰਕਾਰ ਨੇ 1 ਸਤੰਬਰ ਤੋਂ ਸ਼ੁਰੂ ਹੋ ਰਹੇ ਅਨਲੌਕ-4 ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ਜਿਸ ਤਹਿਤ ਲੋਕਾਂ ਨੂੰ ਹੋਰ ਕਈ ਪ੍ਰਕਾਰ ਦੀਆਂ ਢਿੱਲਾਂ ਦਿੱਤੀਆਂ ਗਈਆਂ ਹਨ, ਹਾਲਾਂਕਿ ਕੰਟੇਨਮੈਂਟ ਜ਼ੋਨਾਂ ਵਿਚ ਪਹਿਲਾਂ ਦੀ ਤਰ੍ਹਾਂ ਹੀ ਸਖਤੀ ਜਾਰੀ ਰਹੇਗੀ।

ਅਨਲੌਕ-4 ਲਈ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼

7 ਸਤੰਬਰ ਤੋਂ ਸ਼ਰਤਾਂ ਦੇ ਨਾਲ ਮੈਟਰੋ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਹੈ।

21 ਸਤੰਬਰ ਤੋਂ ਸੋਸ਼ਲ ਅਕੈਡਮਿਕ, ਖੇਡ, ਮਨੋਰੰਜਨ, ਸੰਸਕ੍ਰਿਤਿਕ, ਧਾਰਮਿਕ ਅਤੇ ਰਾਜਨੀਤਿਕ ਆਯੋਜਨ ਦੀ ਆਗਿਆ ਹੋਵੇਗੀ, ਹਾਲਾਂਕਿ ਇਨ੍ਹਾਂ ਆਯੋਜਨਾਂ ਵਿਚ ਕੇਵਲ 100 ਲੋਕ ਹੀ ਸ਼ਾਮਲ ਹੋ ਸਕਣਗੇ ਅਤੇ ਇਸ ਦੌਰਾਨ ਮਾਸਕ ਪਹਿਨਣਾ, ਸਮਾਜਿਕ ਦੂਰੀ, ਥਰਮਲ ਸਕਰੀਨਿੰਗ ਅਤੇ ਸੈਨਾਟਾਈਜ਼ ਆਦਿ ਕਰਨਾ ਜ਼ਰੂਰੀ ਹੋਵੇਗਾ।

21 ਸਤੰਬਰ ਤੋਂ ਓਪਨ ਏਅਰ ਸਿਨੇਮਾ ਘਰ ਖੁੱਲ੍ਹਣਗੇ।

ਸਕੂਲ ਅਤੇ ਕਾਲਜ ਅਜੇ 30 ਸਤੰਬਰ ਤੱਕ ਬੰਦ ਰਹਿਣਗੇ।

50 ਫੀਸਦੀ ਤੱਕ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੂੰ ਸਕੂਲਾਂ ਵਿਚ ਆਨਲਾਈਨ ਟੀਚਿੰਗ ਅਤੇ ਸਬੰਧਤ ਕੰਮਾਂ ਲਈ ਬੁਲਾਇਆ ਜਾ ਸਕਦਾ ਹੈ

9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਆਪਣੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਅਧਿਆਪਕਾਂ ਨੂੰ ਸਕੂਲ ਮਿਲਣ ਜਾ ਸਕਣਗੇ।

ਇਸ ਤੋਂ ਇਲਾਵਾ ਕੰਟਨਮੈਂਟ ਜ਼ੋਨਾਂ ਵਿਚ ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ ਅਤੇ ਸਿਨੇਮਾ ਘਰ ਅਜੇ ਨਹੀਂ ਖੁੱਲ੍ਹਣਗੇ। ਇੱਥੇ 30 ਸਤੰਬਰ 2020 ਤੱਕ ਲਾਕਡਾਊਨ ਜਾਰੀ ਰਹੇਗਾ।

Leave a Reply

Your email address will not be published. Required fields are marked *