ਸੁਸ਼ਾਂਤ ਖੁਦਕੁਸ਼ੀ ਮਾਮਲੇ ਦੀ ਸੀਬੀਆਈ ਜਾਂਚ ਤੈਅ, ਬਿਹਾਰ ਸਰਕਾਰ ਅੱਜ ਕਰੇਗੀ ਸਿਫਾਰਸ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਦੀ ਜਾਂਚ ਨੂੰ ਲੈ ਕੇ ਮੁੰਬਈ ਪੁਲਿਸ ਅਤੇ ਬਿਹਾਰ ਪੁਲਿਸ ਵਿਚ ਲਗਾਤਾਰ ਟਕਰਾਅ ਵੇਖਣ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਦੀ ਜਾਂਚ ਨੂੰ ਲੈ ਕੇ ਮੁੰਬਈ ਪੁਲਿਸ ਅਤੇ ਬਿਹਾਰ ਪੁਲਿਸ ਵਿਚ ਲਗਾਤਾਰ ਟਕਰਾਅ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਇਸ ਮਾਮਲੇ ਦੀ ਜਾਂਚ ਹੁਣ ਸੀਬੀਆਈ ਦੇ ਹੱਥ ਆਉਣੀ ਲਗਭਗ ਤੈਅ ਹੋ ਚੁੱਕੀ ਹੈ। ਦਰਅਸਲ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਹੈ ਕਿ ਉਹ ਅੱਜ ਮੰਗਲਵਾਰ ਨੂੰ ਸੁਸ਼ਾਤ ਖੁਦਕੁਸ਼ੀ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਵਾਸਤੇ ਕੇਂਦਰ ਨੂੰ ਸਿਫਾਰਸ਼ ਕਰਨਗੇ।

ਇਕ ਨਿੱਜੀ ਨਿਊਜ ਚੈਨਲ ਨਾਲ ਗੱਲਬਾਤ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ”ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨਾਲ ਮੇਰੀ ਗੱਲ ਹੋਈ ਹੈ। ਉਨ੍ਹਾਂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ। ਉਨ੍ਹਾਂ ਦੀ ਮੰਗ ਦੇ ਅਧਾਰ ਉੱਤੇ ਬਿਹਾਰ ਸਰਕਾਰ ਸੀਬੀਆਈ ਜਾਂਚ ਲਈ ਸਿਫਾਰਸ਼ ਕਰੇਗੀ। ਅੱਜ ਸ਼ਾਮ ਤੱਕ ਕਾਗਜ਼ੀ ਕਾਰਵਾਈ ਨੂੰ ਪੂਰਾ ਕਰ ਲਿਆ ਜਾਵੇਗਾ ਅਤੇ ਸੀਬੀਆਈ ਜਾਂਚ ਦੀ ਸਿਫਾਰਸ਼ ਕੇਂਦਰ ਨੂੰ ਭੇਜੀ ਜਾਵੇਗੀ”। ਸੀਐਮ ਨਿਤਿਸ਼ ਕੁਮਾਰ ਨੇ ਕਿਹਾ ਹੈ ਕਿ ”ਜਦੋਂ ਇਸ ਮਾਮਲੇ ਦੀ ਜਾਂਚ ਲਈ ਬਿਹਾਰ ਵਿਚ ਐਫਆਈਆਰ ਦਰਜ ਹੋਈ ਤਾਂ ਬਿਹਾਰ ਪੁਲਿਸ ਦੀ ਟੀਮ ਨੂੰ ਜਾਂਚ ਲਈ ਮੁੰਬਈ ਭੇਜਿਆ ਗਿਆ ਪਰ ਮਹਾਰਾਸ਼ਟਰ ਤੋਂ ਸਹਿਯੋਗ ਨਹੀਂ ਮਿਲ ਰਿਹਾ ਹੈ। ਮਹਾਰਾਸ਼ਟਰ ਸਰਕਾਰ ਅਤੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਸੀ ਪਰ ਜਦੋਂ ਬਿਹਾਰ ਪੁਲਿਸ ਉੱਥੇ ਪਹੁੰਚੀ ਤਾਂ ਸਾਡੇ ਇਕ ਆਈਪੀਐਸ ਅਧਿਕਾਰੀ ਨੂੰ ਕੁਆਰੰਟੀਨ ਕਰ ਦਿੱਤਾ ਗਿਆ। ਇਹ ਠੀਕ ਵਿਵਹਾਰ ਨਹੀਂ ਹੈ, ਫਿਰ ਵੀ ਬਿਹਾਰ ਪੁਲਿਸ ਲਗਾਤਾਰ ਜਾਂਚ ਵਿਚ ਲੱਗੀ ਹੋਈ ਹੈ”।

ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਮੁੰਬਈ ਸਥਿਤ ਆਪਣੇ ਫਲੈਟ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਉਦੋਂ ਤੋਂ ਹੀ ਮੁੰਬਈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਪਰ ਪਿਛਲੇ ਮਹੀਨੇ ਸੁਸ਼ਾਤ ਸਿੰਘ ਦੇ ਪਿਤਾ ਕੇਕੇ ਸਿੰਘ ਨੇ ਪਟਨਾ ਵਿਚ ਇਸ ਮਾਮਲੇ ‘ਚ ਸੁਸ਼ਾਤ ਦੀ ਗਰਲਫਰੈਂਡ ਰਿਆ ਚੱਕਰਵਰਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿਰੁੱਧ FIR ਦਰਜ ਕਰਵਾਈ ਸੀ। ਸੁਸ਼ਾਂਤ ਦੇ ਪਿਤਾ ਦਾ ਆਰੋਪ ਸੀ ਕਿ ਰਿਆ ਚੱਕਰਵਰਤੀ ਨੇ ਉਸਦੇ ਬੇਟੇ ਨਾਲ ਧੋਖਾਧੜੀ ਅਤੇ ਬਲੈਕਮੇਲਿੰਗ ਕਰਨ ਦੇ ਨਾਲ ਉਸ ਨੂੰ ਆਤਮ ਹੱਤਿਆ ਲਈ ਉਕਸਾਇਆ ਸੀ।

 

Leave a Reply

Your email address will not be published. Required fields are marked *