ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸਾਲ 2019 ਦੇ ਅਖੀਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.67 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 8.78 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.89 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 26,792,761 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 878,963 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 18,904,336 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,009,462 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,389,057 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 192,111 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,635,854 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 4,091,801, ਮੌਤਾਂ-125,584
ਭਾਰਤ- ਕੁੱਲ ਕੇਸ –4,020,239, ਮੌਤਾਂ-69,635
ਰੂਸ – ਕੁੱਲ ਕੇਸ- 1,015,105, ਮੌਤਾਂ-17,649
ਪੇਰੂ–ਕੁੱਲ ਕੇਸ- 676,848, ਮੌਤਾਂ-29,554
ਸਾਊਥ ਅਫਰੀਕਾ-ਕੁੱਲ ਕੇਸ-635,078, ਮੌਤਾਂ-14,678
ਕੋਲੰਬੀਆ-ਕੁੱਲ ਕੇਸ-650,062, ਮੌਤਾਂ-20,888
ਮੈਕਸੀਕੋ-ਕੁੱਲ ਕੇਸ- 623,090, ਮੌਤਾਂ-66,851
ਸਪੇਨ- ਕੁੱਲ ਕੇਸ – 517,133, ਮੌਤਾਂ- 29,418
ਚਿਲੀ-ਕੁੱਲ ਕੇਸ-418,469, ਮੌਤਾਂ-11,494
ਅਰਜਨਟੀਨਾ-ਕੁੱਲ ਕੇਸ-461,882, ਮੌਤਾਂ-9,623
ਈਰਾਨ – ਕੁੱਲ ਕੇਸ -382,772, ਮੌਤਾਂ-22,044
ਯੂਕੇ- ਕੁੱਲ ਕੇਸ -342,351, ਮੌਤਾਂ-41,537
ਸਾਊਦੀ ਅਰਬ- ਕੁੱਲ ਕੇਸ- 319,141, ਮੌਤਾਂ-4,015
ਬੰਗਲਾਦੇਸ਼-ਕੁੱਲ ਕੇਸ-321,615, ਮੌਤਾਂ-4,412
ਪਾਕਿਸਤਾਨ-ਕੁੱਲ ਕੇਸ-298,025, ਮੌਤਾਂ-6,340
ਫਰਾਂਸ- ਕੁੱਲ ਕੇਸ- 309,156, ਮੌਤਾਂ-30,724
ਤੁਰਕੀ- ਕੁੱਲ ਕੇਸ- 276,555, ਮੌਤਾਂ-6,564
ਇਟਲੀ– ਕੁੱਲ ਕੇਸ – 274,644, ਮੌਤਾਂ- 35,518
ਜਰਮਨੀ- ਕੁੱਲ ਕੇਸ -250,281, ਮੌਤਾਂ-9,401
ਇਰਾਕ-ਕੁੱਲ ਕੇਸ-252,075, ਮੌਤਾਂ-7,359
ਫਿਲੀਪੀਨਜ਼- ਕੁੱਲ ਕੇਸ – 232,072, ਮੌਤਾਂ-3,737
ਇੰਡੋਨੇਸ਼ੀਆ-ਕੁੱਲ ਕੇਸ-187,537, ਮੌਤਾਂ-7,832
ਕੈਨੇਡਾ- ਕੁੱਲ ਕੇਸ- 131,124, ਮੌਤਾਂ-9,141
ਯੂਕ੍ਰੇਨ -ਕੁੱਲ ਕੇਸ-130,951, ਮੌਤਾਂ-2761
