ਵਿਸ਼ਵ ਵਿਚ ਜਾਰੀ ਹੈ ਕੋਰੋਨਾ ਦਾ ਕਹਿਰ, ਮਾਮਲਿਆਂ ਦੀ ਗਿਣਤੀ 2.67 ਕਰੋੜ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸਾਲ 2019 ਦੇ ਅਖੀਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸਾਲ 2019 ਦੇ ਅਖੀਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.67 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 8.78 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.89 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 26,792,761 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 878,963 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 18,904,336 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,009,462 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,389,057 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 192,111  ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,635,854  ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 4,091,801, ਮੌਤਾਂ-125,584

ਭਾਰਤ- ਕੁੱਲ ਕੇਸ –4,020,239, ਮੌਤਾਂ-69,635

ਰੂਸ – ਕੁੱਲ ਕੇਸ- 1,015,105, ਮੌਤਾਂ-17,649

ਪੇਰੂ–ਕੁੱਲ ਕੇਸ- 676,848, ਮੌਤਾਂ-29,554

ਸਾਊਥ ਅਫਰੀਕਾ-ਕੁੱਲ ਕੇਸ-635,078, ਮੌਤਾਂ-14,678

ਕੋਲੰਬੀਆ-ਕੁੱਲ ਕੇਸ-650,062, ਮੌਤਾਂ-20,888

ਮੈਕਸੀਕੋ-ਕੁੱਲ ਕੇਸ- 623,090, ਮੌਤਾਂ-66,851

ਸਪੇਨ- ਕੁੱਲ ਕੇਸ – 517,133, ਮੌਤਾਂ- 29,418

ਚਿਲੀ-ਕੁੱਲ ਕੇਸ-418,469, ਮੌਤਾਂ-11,494

ਅਰਜਨਟੀਨਾ-ਕੁੱਲ ਕੇਸ-461,882, ਮੌਤਾਂ-9,623

ਈਰਾਨ – ਕੁੱਲ ਕੇਸ -382,772, ਮੌਤਾਂ-22,044

ਯੂਕੇ- ਕੁੱਲ ਕੇਸ -342,351, ਮੌਤਾਂ-41,537

ਸਾਊਦੀ ਅਰਬ- ਕੁੱਲ ਕੇਸ- 319,141,  ਮੌਤਾਂ-4,015

ਬੰਗਲਾਦੇਸ਼-ਕੁੱਲ ਕੇਸ-321,615, ਮੌਤਾਂ-4,412

ਪਾਕਿਸਤਾਨ-ਕੁੱਲ ਕੇਸ-298,025, ਮੌਤਾਂ-6,340

ਫਰਾਂਸ- ਕੁੱਲ ਕੇਸ- 309,156, ਮੌਤਾਂ-30,724

ਤੁਰਕੀ- ਕੁੱਲ ਕੇਸ- 276,555, ਮੌਤਾਂ-6,564

ਇਟਲੀ– ਕੁੱਲ ਕੇਸ – 274,644, ਮੌਤਾਂ- 35,518

ਜਰਮਨੀ- ਕੁੱਲ ਕੇਸ -250,281, ਮੌਤਾਂ-9,401

ਇਰਾਕ-ਕੁੱਲ ਕੇਸ-252,075, ਮੌਤਾਂ-7,359

ਫਿਲੀਪੀਨਜ਼- ਕੁੱਲ ਕੇਸ – 232,072, ਮੌਤਾਂ-3,737

ਇੰਡੋਨੇਸ਼ੀਆ-ਕੁੱਲ ਕੇਸ-187,537, ਮੌਤਾਂ-7,832

ਕੈਨੇਡਾ-  ਕੁੱਲ ਕੇਸ- 131,124, ਮੌਤਾਂ-9,141

ਯੂਕ੍ਰੇਨ -ਕੁੱਲ ਕੇਸ-130,951, ਮੌਤਾਂ-2761

Leave a Reply

Your email address will not be published. Required fields are marked *