ਵਿਸ਼ਵ ਵਿਚ ਕੋਰੋਨਾ ਦੇ ਮਾਮਲਿਆਂ ਨੇ 2.70 ਕਰੋੜ ਦਾ ਅੰਕੜਾ ਕੀਤਾ ਪਾਰ, 1.91 ਕਰੋੜ ਤੋਂ ਵੱਧ ਮਰੀਜ਼ ਹੋਏ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਅੱਗੇ ਮੁਸੀਬਤ ਖੜ੍ਹੀ ਕੀਤੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਅੱਗੇ ਮੁਸੀਬਤ ਖੜ੍ਹੀ ਕੀਤੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.70 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 8.83 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.91 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 27,065,789 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 883,742 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 19,165,962 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,016,085 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,431,152 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 192,818  ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,707,000  ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 4,123,000, ਮੌਤਾਂ-126,230

ਭਾਰਤ- ਕੁੱਲ ਕੇਸ –4,113,811, ਮੌਤਾਂ-70,679

ਰੂਸ – ਕੁੱਲ ਕੇਸ- 1,020,310, ਮੌਤਾਂ-17,759

ਪੇਰੂ–ਕੁੱਲ ਕੇਸ- 683,702, ਮੌਤਾਂ-29,687

ਕੋਲੰਬੀਆ-ਕੁੱਲ ਕੇਸ-658,456, ਮੌਤਾਂ-21,156

ਸਾਊਥ ਅਫਰੀਕਾ-ਕੁੱਲ ਕੇਸ-636,884, ਮੌਤਾਂ-14,779

ਮੈਕਸੀਕੋ-ਕੁੱਲ ਕੇਸ- 629,409, ਮੌਤਾਂ-67,326

ਸਪੇਨ- ਕੁੱਲ ਕੇਸ – 517,133, ਮੌਤਾਂ- 29,41

ਅਰਜਨਟੀਨਾ-ਕੁੱਲ ਕੇਸ-471,806, ਮੌਤਾਂ-9,739

ਚਿਲੀ-ਕੁੱਲ ਕੇਸ-420,434, ਮੌਤਾਂ-11,551

ਈਰਾਨ – ਕੁੱਲ ਕੇਸ -384,666, ਮੌਤਾਂ-22,154

ਯੂਕੇ- ਕੁੱਲ ਕੇਸ -344,164, ਮੌਤਾਂ-41,549

ਬੰਗਲਾਦੇਸ਼-ਕੁੱਲ ਕੇਸ-323,565, ਮੌਤਾਂ-4,447

ਸਾਊਦੀ ਅਰਬ- ਕੁੱਲ ਕੇਸ- 319,932,  ਮੌਤਾਂ-4,049

ਫਰਾਂਸ- ਕੁੱਲ ਕੇਸ- 317,706, ਮੌਤਾਂ-30,724

ਪਾਕਿਸਤਾਨ-ਕੁੱਲ ਕੇਸ-298,025, ਮੌਤਾਂ-6,340

ਤੁਰਕੀ- ਕੁੱਲ ਕੇਸ- 278,228, ਮੌਤਾਂ-6,620

ਇਟਲੀ– ਕੁੱਲ ਕੇਸ – 276,338, ਮੌਤਾਂ- 35,534

ਇਰਾਕ-ਕੁੱਲ ਕੇਸ-256,719, ਮੌਤਾਂ-7,422

ਜਰਮਨੀ- ਕੁੱਲ ਕੇਸ -251,056, ਮੌਤਾਂ-9,401

ਫਿਲੀਪੀਨਜ਼- ਕੁੱਲ ਕੇਸ – 234,570, ਮੌਤਾਂ-3,790

ਇੰਡੋਨੇਸ਼ੀਆ-ਕੁੱਲ ਕੇਸ-190,665, ਮੌਤਾਂ-7,940

ਯੂਕ੍ਰੇਨ -ਕੁੱਲ ਕੇਸ-133,787, ਮੌਤਾਂ-2811

ਕੈਨੇਡਾ-  ਕੁੱਲ ਕੇਸ- 131,495, ਮੌਤਾਂ-9,143

 

Leave a Reply

Your email address will not be published. Required fields are marked *