ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਬੀਤੇ ਮੰਗਲਵਾਰ ਨੂੰ ਇਕ ਵੱਡਾ ਧਮਾਕਾ ਹੋਇਆ ਹੈ ਜਿਸ ਦੌਰਾਨ 78 ਲੋਕਾਂ ਦੀ ਮੌਤ ਹੋ ਗਈ ਹੈ ਅਤੇ 4 ਹਜ਼ਾਰ ਲੋਕ ਜਖ਼ਮੀ ਦੱਸੇ ਜਾ ਰਹੇ ਹਨ। ਇਹ ਸੰਖਿਆ ਹੋਰ ਵੀ ਵੱਧ ਸਕਦੀ ਹੈ। ਇਸ ਧਮਾਕੇ ਨੂੰ ਛੋਟੇ ਪਰਮਾਣੂ ਬੰਬ ਵਰਗਾ ਵਿਸਫੋਟ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਹੀ ਇੰਨੀ ਵੱਡੀ ਗਿਣਤੀ ਵਿਚ ਜਾਨੀ ਨੁਕਸਾਨ ਹੋਇਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਲੇਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਏਬ ਨੇ ਕਿਹਾ ਹੈ ਕਿ ਇਹ ਵਿਸਫੋਟ 2750 ਟਨ ਅਮੋਨੀਅਮ ਨਾਈਟ੍ਰੇਟ ਕਾਰਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅਮੋਨੀਅਮ ਨਾਈਟ੍ਰੇਟ ਇਕ ਬੰਦਰਗਾਹ ਦੇ ਨੇੜੇ ਸਥਿਤ ਗੋਦਾਮ ਵਿਚ ਰੱਖਿਆ ਗਿਆ ਸੀ ਜਿਸ ਨੂੰ ਕਥਿਤ ਤੌਰ ਉੱਤੇ ਇਕ ਜਹਾਜ਼ ਤੋਂ ਜਬਤ ਕੀਤਾ ਗਿਆ ਸੀ। ਧਮਾਕ ਇੰਨਾ ਤੇਜ਼ ਸੀ ਕਿ ਆਸ ਪਾਸ ਦੇ ਇਲਾਕਿਆਂ ਵਿਚ ਅੱਗ ਲੱਗ ਗਈ। ਕਾਰਾਂ ਪਲਟ ਗਈਆਂ ਅਤੇ ਲੋਕਾਂ ਦੇ ਘਰਾਂ ਵਿਚ ਖਿੜਕੀਆਂ-ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ। ਰਿਪੋਰਟਾਂ ਦੀ ਮੰਨੀਏ ਤਾਂ ਬੇਰੂਤ ਵਿਚ ਹੋਏ ਵਿਸਫੋਟ ਦਾ ਅਕਾਰ ਹਿਰੋਸ਼ੀਮਾ ਵਿਚ ਕੀਤੇ ਗਏ ਪਰਮਾਣੂ ਵਿਸਫੋਟ ਦੇ ਪੰਜਵੇ ਹਿੱਸੇ ਦਾ ਬਰਾਬਰ ਦਾ ਸੀ। ਲੇਬਨਾਨ ਸਰਕਾਰ ਦਾ ਕਹਿਣਾ ਹੈ ਕਿ ਅਮੋਨਿਅਮ ਨਾਈਟ੍ਰੇਟ 2014 ਤੋਂ ਹੀ ਬੰਦਰਗਾਹ ਵਿਚ ਰੱਖਿਆ ਗਿਆ ਸੀ।
ਲੇਬਨਾਨ ਦੇ ਪੀਐਮ ਨੇ ਦੇਸ਼ ਵਿਚ 2 ਹਫਤੇ ਦੀ ਐਮਰਜੈਂਸੀ ਦਾ ਐਲਾਨ ਕੀਤਾ ਹੈ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਗੱਲ ਕਹੀ ਹੈ। ਧਮਾਕੇ ਵਾਲੀ ਥਾਂ ਉੱਤੇ ਜ਼ਖ਼ਮੀ ਅਤੇ ਮਰੇ ਹੋਏ ਲੋਕਾਂ ਦੀਆਂ ਲਾਸ਼ਾ ਪਈਆਂ ਹਨ। ਐਂਮਬੂਲੈਂਸਾ ਰਾਹੀਆਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਉੱਥੇ ਹੀ ਸੈਨਾ ਦੇ ਹੈਲੀਕਾਪਟਰ ਪੋਰਟ ਉੱਤੇ ਲੱਗੀ ਅੱਗ ਨੂੰ ਬਝਾਉਣ ਵਿਚ ਮਦਦ ਕਰ ਰਹੇ ਹਨ। ਇਸ ਧਮਾਕੇ ਦੀ ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਜਿਸ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਧਮਾਕਾ ਕਿੰਨਾ ਭਿਆਨਕ ਸੀ।
This is, indeed, a HUGE blast! Hopefully nobody got hurt!#BeirutExplosion #LebanonExplosion
MORE: https://t.co/k001zUvFum pic.twitter.com/jQECQ2at74
— RT (@RT_com) August 4, 2020


