ਅਯੁੱਧਿਆ ਪਹੁੰਚੇ ਪੀਐਮ ਮੋਦੀ, ਹਨੁਮਾਨਗੜੀ ਮੰਦਰ ਦੀ ਕੀਤੇ ਦਰਸ਼ਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਕੀਤਾ ਜਾਣਾ ਹੈ ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਪਹੁੰਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਕੀਤਾ ਜਾਣਾ ਹੈ ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਪਹੁੰਚ ਚੁੱਕੇ ਹਨ। ਪੀਐਮ ਮੋਦੀ ਦਾ ਜਹਾਜ਼ 10 ਵਜੇ ਦੇ ਕਰੀਬ ਦਿੱਲੀ ਤੋਂ ਲਖਨਊ ਲਈ ਰਵਾਨਾ ਹੋਇਆ ਸੀ ਅਤੇ ਲਖਨਊ ਤੋਂ ਉਹ ਹੈਲੀਪਕਾਪਟਰ ਰਾਹੀਂ ਅਯੁੱਧਿਆ ਪਹੁੰਚੇ ਹਨ।

https://twitter.com/ANI/status/1290894815844954113

ਅਯੁੱਧਿਆ ਪਹੁੰਚਣ ਉੱਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਵੀ ਮੌਜੂਦ ਰਹੇ। ਇਸ ਤੋਂ ਬਾਅਦ ਉਹ ਸੱਭ ਤੋਂ ਪਹਿਲਾਂ ਹਨੁਮਾਨਗੜੀ ਮੰਦਰ ਦਰਸ਼ਨਾਂ ਲਈ ਪਹੁੰਚੇ ਹਨ। ਪਰੰਪਰਾ ਮੁਤਾਬਕ 10ਵੀਂ ਸਦੀ ਦੇ ਇਸ ਮੰਦਰ ਦੇ ਦਰਸ਼ਨਾਂ ਤੋਂ ਬਾਅਦ ਹੀ ਰਾਮਲਲਾ ਦੇ ਦਰਸ਼ਨ ਕੀਤੇ ਜਾਂਦੇ ਹਨ। ਇਸੇ ਕਰਕੇ ਪੀਐਮ ਮੋਦੀ ਪਹਿਲਾਂ ਹਨੁਮਾਨਗੜੀ ਮੰਦਰ ਗਏ ਹਨ, ਜਿੱਥੇ ਉਨ੍ਹਾਂ ਨੇ ਪੂਜਾ-ਅਰਚਨਾ ਕੀਤੀ। ਉਨ੍ਹਾਂ ਨੂੰ ਇੱਥੇ ਪਗੜੀ ਵੀ ਪਹਿਣਾਈ ਗਈ। ਇਸ ਤੋਂ ਬਾਅਦ ਉਹ ਰਾਮ ਮੰਦਰ ਦੇ ਭੂਮੀ ਪੂਜਨ ਲਈ ਰਵਾਨਾ ਹੋ ਗਏ ਹਨ। ਉੱਥੇ ਹੀ ਆਰਐਸਐਸ ਮੁੱਖੀ ਮੋਹਨ ਭਾਗਵਤ ਵੀ ਭੂਮੀ ਪੂਜਨ ਸਥਾਨ ਉੱਤੇ ਪਹੁੰਚ ਗਏ ਹਨ। ਭਾਗਵਤ ਭਗਵੇ ਰੰਗ ਵਿਚ ਰੰਗੇ ਹੋਏ ਨਜ਼ਰ ਆਏ ਹਨ।

ਇਸ ਵੱਡੇ ਆਯੋਜਨ ਵਿਚ ਕਈ ਵੱਡੀ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ। ਸਮਾਗਮ ਵਿਚ ਵੱਡੀ ਹਸਤੀਆਂ ਦੇ ਸ਼ਾਮਲ ਹੋਣ ਦੇ ਚੱਲਦਿਆਂ ਅਯੁੱਧਿਆ ਵਿਚ ਆਉਣ ਵਾਲੇ ਸਾਰੇ ਰਸਤਿਆਂ ਨੂੰ ਪਹਿਲਾਂ ਹੀ ਸੀਲ ਕੀਤਾ ਜਾ ਚੁੱਕਿਆ ਹੈ। ਸੁਰੱਖਿਆ ਵਿਵਸਥਾ ਨੂੰ ਤਿੰਨ ਲੇਅਰਾਂ ਵਿਚ ਵੰਡਿਆ ਗਿਆ ਹੈ। ਪਹਿਲੀ ਲੇਅਰ ਵਿਚ ਸੁਰੱਖਿਆ ਦੀ ਜ਼ਿੰਮੇਵਾਰੀ ਐਸਪੀਜੀ ਦੇ ਹਵਾਲੇ ਹੈ ਜਦਕਿ ਦੂਜੇ ਲੇਅਰ ਵਿਚ ਅਰਧਸੈਨਿਕ ਬਲ ਤਾਇਨਾਤ ਹਨ ਅਤੇ ਤੀਜੇ ਲੇਅਰ ਵਿਚ ਸੁਰੱਖਿਆ ਦੀ ਜ਼ਿੰਮੇਵਾਰੀ ਸਥਾਨ ਪੁਲਿਸ ਦੇ ਮੋਢਿਆ ਉੱਤੇ ਹੈ।

Leave a Reply

Your email address will not be published. Required fields are marked *