ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ਉੱਤੇ ਹਮਲਾ, ਬਿਪਤਾ ਨੂੰ ਮੁਨਾਫੇ ਵਿਚ ਬਦਲਣ ਦਾ ਲਗਾਇਆ ਆਰੋਪ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਉੱਤੇ ਇਕ ਵਾਰ ਫਿਰ ਤੋਂ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਅੱਜ ਸ਼ਨੀਵਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਉੱਤੇ ਇਕ ਵਾਰ ਫਿਰ ਤੋਂ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਅੱਜ ਸ਼ਨੀਵਾਰ ਨੂੰ ਸਰਕਾਰ ਉੱਤੇ ਕੋਰੋਨਾ ਸੰਕਟ ਦੌਰਾਨ ਲੇਬਰ ਸਪੈਸ਼ਲ ਟਰੇਨਾਂ ਰਾਹੀਂ ਬਿਪਤਾ ਨੂੰ ਮੁਨਾਫੇ ਵਿਚ ਬਦਲਣ ਦਾ ਆਰੋਪ ਲਗਾਇਆ ਹੈ ਅਤੇ ਇਸ ਨਾਲ ਜੁੜੀ ਇਕ ਅਖਬਾਰ ਦੀ ਖਬਰ ਨੂੰ ਸ਼ੇਅਰ ਕੀਤਾ ਹੈ।

ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਕਿ ”ਬੀਮਾਰੀ ਦੇ ਬੱਦਲ ਛਾਏ ਹਨ, ਲੋਕ ਮੁਸੀਬਤ ਵਿਚ ਹਨ, ਬੈਨਿਫਿਟ(ਲਾਭ) ਲੈ ਸਕਦੇ ਹਨ। ਆਪਦਾ ਨੂੰ ਮੁਨਾਫੇ ਵਿਚ ਬਦਲ ਕੇ ਕਮਾ ਰਹੀ ਹੈ ਗਰੀਬ ਵਿਰੋਧੀ ਸਰਕਾਰ”। ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿਚ ਇਕ ਅਖਬਾਰ ਦੀ ਖਬਰ ਨੂੰ ਸ਼ੇਅਰ ਕੀਤਾ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਲੇਬਰ ਸਪੈਸ਼ਲ ਟਰੇਨਾਂ ਰਾਹੀ ਰੇਲਵੇ ਨੂੰ 428 ਕਰੋੜ ਰੁਪਏ ਦੀ ਕਮਾਈ ਹੋਈ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਦੇਸ਼ ਵਿਚ 25 ਮਾਰਚ ਨੂੰ ਲਾਕਡਾਊਨ ਲਗਾਇਆ ਗਿਆ ਸੀ ਅਤੇ ਟਰੇਨ ਸੇਵਾਵਾਂ ਸਮੇਤ ਸਾਰੇ ਆਵਾਜਾਈ ਦੇ ਸਾਧਨਾਂ ਦੇ ਚੱਲਣ ਉੱਤੇ ਰੋਕ ਲਗਾ ਦਿੱਤੀ ਗਈ ਸੀ ਜਿਸ ਕਰਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਘਰਾਂ ਤੋਂ ਦੂਰ ਕਮਾਉਣ ਲਈ ਗਏ ਪ੍ਰਵਾਸੀ ਮਜ਼ਦੂਰ ਫਸ ਗਏ ਸਨ। ਆਵਾਜਾਈ ਦੇ ਸਾਰੇ ਸਾਧਨ ਬੰਦ ਹੋਣ ਕਰਕੇ ਪ੍ਰਵਾਸੀ ਮਜ਼ਦੂਰਾਂ ਨੇ ਪੈਦਲ ਹੀ ਆਪਣੇ ਘਰਾਂ ਵੱਲ ਨੂੰ ਕੁਚ ਕੀਤਾ ਸੀ। ਮਜ਼ਦੂਰਾਂ ਦੀ ਇਸ ਹਾਲਤ ਉੱਤੇ ਵਿਰੋਧੀਆਂ ਨੇ ਸਰਕਾਰ ਨੂੰ ਆੜੇ ਹੱਥੀ ਲਿਆ ਸੀ ਜਿਸ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਸੂਬੇ ਪਹੁੰਚਾਉਣ ਲਈ ਰੇਲਵੇ ਨੇ 1 ਮਈ ਤੋਂ ਲੇਬਰ ਸਪੈਸ਼ਲ ਟਰੇਨਾਂ ਨੂੰ ਚਲਾਇਆ ਸੀ। ਇਨ੍ਹਾਂ ਟਰੇਨਾਂ ਰਾਹੀਂ ਲੱਖਾਂ ਲੋਕ ਆਪਣੇ ਘਰ ਪਹੁੰਚੇ ਸਨ।

Leave a Reply

Your email address will not be published. Required fields are marked *