ਕੇਰਲ ਅਤੇ ਕਰਨਾਟਕ ਵਿਚ ISIS ਅੱਤਵਾਦੀਆਂ ਦੀ ਕਾਫੀ ਸੰਖਿਆ, ਵੱਡੇ ਹਮਲੇ ਨੂੰ ਦੇ ਸਕਦੇ ਹਨ ਅੰਜਾਮ-UN

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਤਵਾਦ ਉੱਤੇ ਸੰਯੁਕਤ ਰਾਸ਼ਟਰ ਨੇ ਆਪਣੀ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਭਾਰਤ ਨੂੰ ਸਾਵਧਾਨ ਕਰਦੇ ਹੋਏ ਕਿਹਾ ਗਿਆ ਹੈ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਤਵਾਦ ਉੱਤੇ ਸੰਯੁਕਤ ਰਾਸ਼ਟਰ ਨੇ ਆਪਣੀ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਭਾਰਤ ਨੂੰ ਸਾਵਧਾਨ ਕਰਦੇ ਹੋਏ ਕਿਹਾ ਗਿਆ ਹੈ ਕਿ ਕੇਰਲ ਅਤੇ ਕਰਨਾਟਕ ਵਿਚ ਆਈਐਸਆਈਐਸ ਅੱਤਵਾਦੀਆਂ ਦੀ ਕਾਫੀ ਸੰਖਿਆ ਹੋ ਸਕਦੀ ਹੈ। ਨਾਲ ਹੀ ਇਸ ਗੱਲ ਉੱਤੇ ਵੀ ਧਿਆਨ ਦਵਾਇਆ ਗਿਆ ਹੈ ਕਿ ਭਾਰਤੀ ਉਪ-ਮਹਾਂਦੀਪ ਵਿਚ ਅੱਤਵਾਦੀ ਸੰਗਠਨ ਅਲ-ਕਾਇਦ ਹਮਲੇ ਦੀ ਸਾਜ਼ਿਸ਼ ਰੱਚ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸੰਗਠਨ ਵਿਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਮਾਰ ਦੇ 150 ਤੋਂ 200 ਅੱਤਵਾਦੀ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਆਈਐਸਆਈਐਸ, ਅਲ-ਕਾਇਦਾ,ਸਹਿਯੋਗੀ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਸਬੰਧਤ ਵਿਸ਼ਲੇਸ਼ਣ ਸੰਬੰਧੀ ਸਹਾਇਤਾ ਅਤੇ ਨਿਯਮ ਨਿਗਰਾਨੀ ਦਲ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਉੱਪ ਮਹਾਂਦੀਪ ਵਿਚ ਅਲ-ਕਾਇਦਾ(ਏਕਯੂਆਈਐਸ) ਤਾਲਿਬਾਨ ਦੇ ਤਹਿਤ ਅਫਗਾਨਿਤਸਾਨ ਦੇ ਨਿਮਰੂਜ, ਹੇਲਮੰਦ ਅਤੇ ਕੰਧਾਰ ਪ੍ਰਾਂਤਾਂ ਵਿਚ ਕੰਮ ਕਰਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਖਬਰਾਂ ਮੁਤਾਬਕ ਸੰਗਠਨ ਵਿਚ ਬੰਗਲਾਦੇਸ਼, ਭਾਰਤ, ਮਿਆਂਮਾਰ ਅਤੇ ਪਾਕਿਸਤਾਨ ਦੇ 150 ਤੋਂ 200 ਦੇ ਵਿਚਾਲੇ ਮੈਂਬਰ ਹਨ। ਖਬਰਾਂ ਇਹ ਵੀ ਹਨ ਕਿ ਏਕਯੂਆਈਐਸ ਆਪਣੇ ਸਾਬਕਾ ਮੁੱਖੀ ਦੀ ਮੌਤ ਦਾ ਬਲਦਾ ਲੈਣ ਲਈ ਖੇਤਰ ਵਿਚ ਜਵਾਬੀ ਕਾਰਵਾਈ ਦੀ ਸਾਜ਼ਿਸ਼ ਘੜ ਰਿਹਾ ਹੈ ਅਤੇ ਕੇਰਲ ਤੇ ਕਰਨਾਟਕ ਸੂਬੇ ਵਿਚ ਆਈਐਸਆਈਐਸ ਮੈਂਬਰਾਂ ਦੀ ਚੰਗੀ ਸੰਖਿਆ ਹੈ। ਪਿਛਲੇ ਸਾਲ ਮਈ ਵਿਚ ਇਸਲਾਮਿਕ ਸਟੇਟ(ਆਈਐਸਆਈਐਸ, ਆਈਐਸਆਈਐਲ ਅਤੇ ਦਾਇਸ਼ ਦੇ ਤੌਰ ਉੱਤੇ ਵੀ ਮੰਨਿਆ ਜਾਂਦੇ ) ਅੱਤਵਾਦੀ ਸੰਗਠਨ ਨੇ ਭਾਰਤ ਵਿਚ ਨਵਾਂ ਪ੍ਰਾਂਤ ਸਥਾਪਤ ਕਰਨ ਦਾ ਦਾਅਵਾ ਕੀਤਾ ਹੈ। ਇਹ ਕਸ਼ਮੀਰ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ ਤੋਂ ਬਾਅਦ ਅਨੋਖੀ ਤਰ੍ਹਾ ਦੀ ਘੋਸ਼ਣਾ ਸੀ। ਖਤਰਨਾਕ ਅੱਤਵਾਦੀ ਸੰਗਠਨ ਨੇ ਆਪਣੀ ਅਮਾਕ ਨਿਊਜ ਏਜੰਸੀ ਦੇ ਜ਼ਰੀਏ ਦੱਸਿਆ ਹੈ ਕਿ ਨਵੀਂ ਸ਼ਾਖਾ ਦਾ ਅਰਬੀ ਨਾਮ ‘’ਵਿਲਾਇਹ ਆਫ ਹਿੰਦ’’(ਭਾਰਤ ਪ੍ਰਾਂਤ) ਹੈ। ਇਸ ਦਾਅਵੇ ਨੂੰ ਜੰਮੂ ਕਸ਼ਮੀਰ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਰੱਦ ਕਰ ਦਿੱਤਾ ਹੈ।

Leave a Reply

Your email address will not be published. Required fields are marked *