ਭਾਰਤ ਸਰਕਾਰ ਨੇ ਲਿਆ ਵੱਡਾ ਫੈਸਲਾ, PUBG ਸਮੇਤ 118 ਮੋਬਾਇਲ ਐਪਸ ਕੀਤੇ ਬੈਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅਸਲ ਕੰਟਰੋਲ ਰੇਖਾ ਉੱਤੇ ਚੱਲ ਰਹੇ ਤਣਾਅ ਵਿਚਾਲੇ ਭਾਰਤ ਸਰਕਾਰ ਨੇ ਚੀਨ ਉੱਤੇ ਇਕ ਹੋਰ ਡਿਜੀਟਲ ਸਟ੍ਰਾਇਕ ਕੀਤੀ ਹੈ। ਦਰਅਸਲ ਸਰਕਾਰ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅਸਲ ਕੰਟਰੋਲ ਰੇਖਾ ਉੱਤੇ ਚੱਲ ਰਹੇ ਤਣਾਅ ਵਿਚਾਲੇ ਭਾਰਤ ਸਰਕਾਰ ਨੇ ਚੀਨ ਉੱਤੇ ਇਕ ਹੋਰ ਡਿਜੀਟਲ ਸਟ੍ਰਾਇਕ ਕੀਤੀ ਹੈ। ਦਰਅਸਲ ਸਰਕਾਰ ਦੇ ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਨੇ ਅੱਜ ਬੁੱਧਵਾਰ ਨੂੰ ਮੋਬਾਇਲ ਗੇਮ ਪਬਜੀ ਸਮੇਤ 188 ਮੋਬਾਇਲ ਐਪਸ ਨੂੰ ਬੈਨ ਕਰ ਦਿੱਤਾ ਹੈ। ਭਾਰਤ ਸਰਕਾਰ ਦੁਆਰਾ ਚੀਨ ਉੱਤੇ ਕੀਤੀ ਗਈ ਇਹ ਤੀਜੀ ਡਿਜੀਟਲ ਸਟ੍ਰਾਇਕ ਹੈ।

 

ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਐਪਸ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ, ਦੇਸ਼ ਦੀ ਰੱਖਿਆ, ਸੂਬਿਆ ਦੀ ਸੁਰੱਖਿਆ ਅਤੇ ਜਨਤਕ ਵਿਵਸਥਾ ਲਈ ਖਤਰਾ ਸਨ। ਪਾਬੰਦੀਸ਼ੁਦਾ ਐਪਸ ਦੀ ਇਸ ਲਿਸਟ ਵਿਚ ਕੋਈ ਮਸ਼ਹੂਰ ਐਪਲੀਕੇਸ਼ਨਾਂ ਸ਼ਾਮਲ ਹਨ। ਸੱਭ ਤੋਂ ਫੇਮਸ ਗੇਮ ਪਬਜੀ ਮੋਬਾਇਲ ਅਤੇ ਪਬਜੀ ਮੋਬਾਇਲ ਲਾਈਟ, ਬਾਇਡੂ, ਸੁਪਰ ਕਲੀਨ, ਸ਼ਾਓਮੀ ਦਾ ਸ਼ੇਅਰਸੇਵ, ਵੀਚੈਟ ਵਰਕ, ਮੋਬਾਇਲ ਹੰਟ ਅਤੇ ਇਸ ਦਾ ਲਾਈਟ ਵਰਜ਼ਨ, ਗੇਮ ਆਫ ਸੁਲਤਾਨਜ਼, ਗੋ ਐਸਐਮਐਸ ਪ੍ਰੋ, ਮਾਰਵਲ ਸੁਪਰ ਵਾਰ, ਲੂਡੋ ਵਰਲਡ- ਲੂਡੋ ਸੁਪਰਸਟਾਰ, ਰਾਇਜ਼ ਆਫ ਕਿੰਗਡਮਜ਼, ਗੈਲਰੀ ਵਾਲਟ, ਸਮਾਰਟ ਐਪਲਾਕ, ਡੂਅਲ ਸਪੇਸ, ਕਲੀਨਰ ਫੋਨ ਬੂਸਟਰ, ਲੈਮੋਰ, ਸਿਨਾ ਨਿਊਜ਼ ਅਤੇ ਟੇਸੈਂਟ ਵਾਚਲਿਸਟ ਆਦਿ ਸ਼ਾਮਲ ਹਨ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਜੂਨ ਦੇ ਅਖੀਰ ਵਿਚ ਟਿਕ-ਟੋਕ ਸਮੇਤ 47 ਚੀਨੀ ਐਪਸ ਬੈਨ ਕਰ ਦਿੱਤੇ ਸਨ ਅਤੇ ਉਸ ਦੇ ਬਾਅਦ ਜੁਲਾਈ ਦੇ ਅੰਤ ਵਿਚ 59 ਚੀਨੀ ਐਪਸ ਨੂੰ ਬੈਨ ਕੀਤਾ ਗਿਆ ਸੀ। ਸਰਕਾਰ ਨੇ ਇਸ ਫੈਸਲੇ ਪਿੱਛੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੱਤਾ ਸੀ।

Leave a Reply

Your email address will not be published. Required fields are marked *