ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਵਾਇਰਸ ਲਗਾਤਾਰ ਆਪਣਾ ਕਹਿਰ ਵਿਖਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 1514 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 56,989 ਹੋ ਗਈ ਹੈ। ਉੱਥੇ ਹੀ 1595 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 106 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਬੁੱਧਵਾਰ ਨੂੰ ਲੁਧਿਆਣਾ ਤੋਂ 242, ਜਲੰਧਰ ਤੋਂ 171, ਅੰਮ੍ਰਿਤਸਰ ਤੋਂ 99, ਪਟਿਆਲਾ ਤੋਂ 160, ਮੁਹਾਲੀ ਤੋਂ 112, ਸੰਗਰੂਰ ਤੋਂ 44, ਬਠਿੰਡਾ ਤੋਂ 163, ਗੁਰਦਾਸਪੁਰ ਤੋਂ 25, ਫਿਰੋਜ਼ਪੁਰ 46, ਮੋਗਾ ਤੋਂ 24, ਹੁਸ਼ਿਆਰਪੁਰ ਤੋਂ 18, ਪਠਾਨਕੋਟ ਤੋਂ 24, ਬਰਨਾਲਾ ਤੋਂ 60, ਫਤਿਹਗੜ੍ਹ ਸਾਹਿਬ ਤੋਂ 17, ਕਪੂਰਥਲਾ ਤੋਂ 25, ਫਰੀਦਕੋਟ ਤੋਂ 64, ਤਰਨਤਾਰਨ ਤੋਂ 27, ਰੋਪੜ ਤੋਂ 30, ਫਾਜ਼ਿਲਕਾ ਤੋਂ 56, ਨਵਾਂਸ਼ਹਿਰ ਤੋਂ 17, ਮੁਕਤਸਰ ਸਾਹਿਬ ਤੋਂ 63 ਅਤੇ ਮਾਨਸਾ ਤੋਂ 27 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ 347,ਜਲੰਧਰ ਵਿਚ 84, ਪਟਿਆਲਾ ਵਿਚ 179, ਅੰਮ੍ਰਿਤਸਰ ਵਿਚ 108, ਸੰਗਰੂਰ ਵਿਚ 8, ਬਠਿੰਡਾ ਵਿਚ 197, ਗੁਰਦਾਸਪੁਰ ਵਿਚ 13, ਫਿਰੋਜ਼ਪੁਰ ਵਿਚ 397, ਹੁਸ਼ਿਆਰਪੁਰ ਵਿਚ 104, ਪਠਾਨਕੋਟ ਵਿਚ 25, ਬਰਨਾਲਾ ਵਿਚ 12, ਫਤਿਹਗੜ੍ਹ ਸਾਹਿਬ ਵਿਚ 1, ਕਪੂਰਥਲਾ ਵਿਚ 4, ਤਰਨਤਾਰਨ ਵਿਚ 47, ਫਾਜ਼ਿਲਕਾ ਵਿਚ 26, ਨਵਾਂਸ਼ਹਿਰ ਵਿਚ 7, ਮੁਕਤਸਰ ਸਾਹਿਬ ਵਿਚ 35 ਅਤੇ ਮਾਨਸਾ ਵਿਚ 1 ਕੋਰੋਨਾ ਦਾ ਮਰੀਜ਼ ਠੀਕ ਹੋਇਆ ਹੈ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 39742 ਹੋ ਗਈ ਹੈ, ਜਦਕਿ ਅੰਮ੍ਰਿਤਸਰ ਵਿਚ 8, ਬਠਿੰਡਾ ਵਿਚ 10, ਫਰੀਦਕੋਟ ਵਿਚ 2, ਫਤਿਹਗੜ੍ਹ ਸਾਹਿਬ ਵਿਚ 3, ਫਾਜ਼ਿਲਕਾ ਵਿਚ 3, ਫਿਰੋਜ਼ਪੁਰ ਵਿਚ 5, ਗੁਰਦਾਸਪੁਰ ਵਿਚ 8, ਹੁਸ਼ਿਆਰਪੁਰ ਵਿਚ 5, ਜਲੰਧਰ ਵਿਚ 11, ਕਪੂਰਥਲਾ ਵਿਚ 5, ਲੁਧਿਆਣਾ ਵਿਚ 18, ਮੁਹਾਲੀ ਵਿਚ 9, ਮੁਕਤਸਰ ਸਾਹਿਬ ਵਿਚ 1, ਨਵਾਂਸ਼ਹਿਰ ਵਿਚ 1, ਪਟਿਆਲਾ ਵਿਚ 6, ਰੋਪੜ ਵਿਚ 7, ਸੰਗਰੂਰ ਵਿਚ 2 ਅਤੇ ਤਰਨਤਾਰਨ ਵਿਚ ਵੀ 2 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 1618 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 15629 ਐਕਟਿਵ ਕੇਸ ਹਨ।
ਲੁਧਿਆਣਾ- ਕੁੱਲ ਕੇਸ-11160, ਠੀਕ ਹੋਏ-8608, ਮੌਤਾਂ-444
ਜਲੰਧਰ –ਕੁੱਲ ਕੇਸ – 6951, ਠੀਕ ਹੋਏ -4384, ਮੌਤਾਂ-180
ਪਟਿਆਲਾ-ਕੁੱਲ ਕੇਸ-6594, ਠੀਕ ਹੋਏ-4975, ਮੌਤਾਂ-174
ਅੰਮ੍ਰਿਤਸਰ- ਕੁੱਲ ਕੇਸ-4249, ਠੀਕ ਹੋਏ- 3289, ਮੌਤਾਂ-175
ਮੁਹਾਲੀ – ਕੁੱਲ ਕੇਸ – 4045, ਠੀਕ ਹੋਏ –2058, ਮੌਤਾਂ–92
ਗੁਰਦਾਸਪੁਰ- ਕੁੱਲ ਕੇਸ-2466, ਠੀਕ ਹੋਏ-1606, ਮੌਤਾਂ-59
ਸੰਗਰੂਰ ਕੁੱਲ ਕੇਸ-2267, ਠੀਕ ਹੋਏ-1865, ਮੌਤਾਂ-90
ਬਠਿੰਡਾ- ਕੁੱਲ ਕੇਸ-2622, ਠੀਕ ਹੋਏ-1824, ਮੌਤਾਂ-37
ਫ਼ਿਰੋਜ਼ਪੁਰ – ਕੁੱਲ ਕੇਸ-1908, ਠੀਕ ਹੋਏ-1552, ਮੌਤਾਂ-34
ਹੁਸ਼ਿਆਰਪੁਰ- ਕੁੱਲ ਕੇਸ-1630, ਠੀਕ ਹੋਏ-1239, ਮੌਤਾਂ-51
ਮੋਗਾ- ਕੁੱਲ ਕੇਸ-1524, ਠੀਕ ਹੋਏ-880, ਮੌਤਾਂ-21
ਕਪੂਰਥਲਾ-ਕੁੱਲ ਕੇਸ-1332, ਠੀਕ ਹੋਏ-860, ਮੌਤਾਂ-57
ਪਠਾਨਕੋਟ- ਕੁੱਲ ਕੇਸ-1343, ਠੀਕ ਹੋਏ-898, ਮੌਤਾਂ-24
ਫਰੀਦਕੋਟ- ਕੁੱਲ ਕੇਸ-1283, ਠੀਕ ਹੋਏ-663, ਮੌਤਾਂ-16
ਫਤਿਹਗੜ੍ਹ ਸਾਹਿਬ- ਕੁੱਲ ਕੇਸ-1150, ਠੀਕ ਹੋਏ-877, ਮੌਤਾਂ-35
ਬਰਨਾਲਾ ਕੁੱਲ ਕੇਸ-1233, ਠੀਕ ਹੋਏ-697, ਮੌਤਾਂ-21
ਰੋਪੜ- ਕੁੱਲ ਕੇਸ-951, ਠੀਕ ਹੋਏ-615, ਮੌਤਾਂ-18
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-1056, ਠੀਕ ਹੋਏ-668, ਮੌਤਾਂ-10
ਫਾਜ਼ਿਲਕਾ ਕੁੱਲ ਕੇਸ-969, ਠੀਕ ਹੋਏ-583, ਮੌਤਾਂ-16
ਤਰਨਤਾਰਨ ਕੁੱਲ ਕੇਸ-842, ਠੀਕ ਹੋਏ-610, ਮੌਤਾਂ-33
ਨਵਾਂਸ਼ਹਿਰ- ਕੁੱਲ ਕੇਸ-760, ਠੀਕ ਹੋਏ-591, ਮੌਤਾਂ-19
ਮਾਨਸਾ- ਕੁੱਲ ਕੇਸ-654, ਠੀਕ ਹੋਏ-400, ਮੌਤਾਂ-12
ਕੁੱਲ ਕੇਸ 56,989, ਠੀਕ ਹੋਏ 39,742, ਮੌਤਾਂ 1618
