ਭਾਰਤੀ ਮੂਲ ਦੀ ਕਮਲਾ ਹੈਰਿਸ ਹੋਵੇਗੀ ਅਮਰੀਕਾ ਵਿਚ ਉੱਪ ਰਾਸ਼ਟਪਤੀ ਦੇ ਅਹੁੱਦੇ ਦੀ ਉਮੀਦਵਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕੀ ਵਿਚ ਇਸ ਸਾਲ ਦੇ ਅਖੀਰ ‘ਚ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਪੈਣੀਆਂ ਹਨ ਜਿਸ ਨੂੰ ਲੈ ਕੇ ਕੋਰੋਨਾ ਕਾਲ ਵਿਚ ਵੀ ਤਿਆਰੀਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕੀ ਵਿਚ ਇਸ ਸਾਲ ਦੇ ਅਖੀਰ ‘ਚ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਪੈਣੀਆਂ ਹਨ ਜਿਸ ਨੂੰ ਲੈ ਕੇ ਕੋਰੋਨਾ ਕਾਲ ਵਿਚ ਵੀ ਤਿਆਰੀਆਂ ਜ਼ੋਰਾ-ਸ਼ੋਰਾ ਉੱਤੇ ਹਨ। ਉੱਥੇ ਹੀ ਹੁਣ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਜੋ ਬਿਡੇਨ ਨੇ ਬੀਤੇ ਮੰਗਲਵਾਰ ਨੂੰ ਭਾਰਤੀ ਮੂਲ ਦੀ ਅਮਰੀਕੀ ਸੀਨੇਟਰ ਕਮਲਾ ਹੈਰਿਸ ਨੂੰ ਉੱਪ ਰਾਸ਼ਟਰਪਤੀ ਅਹੁੱਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ ਹੈ।

ਖਬਰ ਏਜੰਸੀ ਏਐਨਆਈ ਮੁਤਾਬਕ ਜੋ ਬਿਡੇਨ ਨੇ ਆਪਣੇ ਟਵੀਟ ਵਿਚ ਕਿਹਾ ਕਿ ”ਇਹ ਦੱਸਦੇ ਹੋਏ ਮੈਨੂੰ ਮਾਣ ਹੋ ਰਿਹਾ ਹੈ ਕਿ ਕਮਲਾ ਹੈਰਿਸ ਨੂੰ ਮੈ ਆਪਣਾ ਉੱਪ ਰਾਸ਼ਟਰਪਤੀ ਅਹੁੱਦੇ ਦਾ ਉਮੀਦਵਾਰ ਚੁਣਿਆ ਹੈ”। ਬਿਡੇਨ ਨੇ ਕਮਲਾ ਨੂੰ ਇਕ ਬਹਾਦਰ ਯੋਧਾ ਅਤੇ ਅਮਰੀਕਾ ਦੀ ਸੱਭ ਤੋਂ ਬੇਹਤਰੀਨ ਨੌਕਰਸ਼ਾਹਾਂ ਵਿਚੋਂ ਇਕ ਦੱਸਿਆ। ਉਨ੍ਹਾਂ ਨੇ ਅੱਗੇ ਇਕ ਹੋਰ ਟਵੀਟ ਵਿਚ ਕਿਹਾ ਕਿ ”ਜਦੋਂ ਕਮਲਾ ਹੈਰਿਸ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਸੀ, ਉਦੋਂ ਤੋਂ ਮੈ ਉਨ੍ਹਾਂ ਨੂੰ ਕੰਮ ਕਰਦੇ ਹੋਏ ਵੇਖ ਰਿਹਾ ਹਾਂ। ਮੈ ਖੁਦ ਵੇਖਿਆ ਹੈ ਕਿ ਉਨ੍ਹਾਂ ਨੇ ਕਿਵੇਂ ਵੱਡੇ-ਵੱਡੇ ਬੈਂਕਾਂ ਨੂੰ ਚੁਣੋਤੀ ਦਿੱਤੀ, ਕੰਮ ਕਰਨ ਵਾਲੇ ਲੋਕਾਂ ਦੀ ਮਦਦ ਕੀਤੀ ਅਤੇ ਮਹਿਲਾਵਾਂ-ਬੱਚਿਆਂ ਨੂੰ ਸੋਸ਼ਣ ਤੋਂ ਬਚਾਇਆ। ਮੈ ਉਸ ਸਮੇਂ ਵੀ ਮਾਣ ਮਹਿਸੂਸ ਕਰਦਾ ਸੀ ਅਤੇ ਅੱਜ ਵੀ ਮਾਣ ਮਹਿਸੂਸ ਕਰ ਰਿਹਾ ਹਾਂ, ਜਦੋਂ ਉਹ ਇਸ ਅਭਿਆਨ ਵਿਚ ਸਹਿਯੋਗੀ ਹੋਵੇਗੀ”।

ਉੱਥੇ ਹੀ ਉੱਪ ਰਾਸ਼ਟਰਪਤੀ ਅਹੁੱਦੇ ਦਾ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਕਮਲਾ ਹੈਰਿਸ ਨੇ ਟਵੀਟ ਕਰਕੇ ਜੋ ਬਿਡੇਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ”ਜੋ ਬਿਡੇਨ ਅਮਰੀਕੀ ਲੋਕਾਂ ਨੂੰ ਇਕ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਸਾਨੂੰ ਲੋਕਾਂ ਨੂੰ ਲੜਦੇ ਹੋਏ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ। ਰਾਸ਼ਟਰਪਤੀ ਦੇ ਤੌਰ ਉੱਤੇ ਉਹ ਇਕ ਅਜਿਹਾ ਅਮਰੀਕਾ ਬਣਾਉਣਗੇ ਜੋ ਸਾਡੇ ਆਦਰਸ਼ਾਂ ਉੱਤੇ ਖਰਾ ਉੱਤਰੇਗਾ। ਮੈ ਆਪਣੀ ਪਾਰਟੀ ਵੱਲੋਂ ਉੱਪ-ਰਾਸ਼ਟਰਪਤੀ ਦੇ ਉਮੀਦਵਾਰ ਦੀ ਹੈਸੀਅਤ ਨਾਲ ਉਨ੍ਹਾਂ ਦੇ ਨਾਲ ਸ਼ਾਮਲ ਹੋਣ ਉੱਤੇ ਮਾਣ ਮਹਿਸੂਸ ਕਰਦੀ ਹਾਂ ਅਤੇ ਉਨ੍ਹਾਂ ਨੂੰ ਆਪਣਾ ਕਮਾਂਡਰ ਇਨ ਚੀਫ ਬਣਾਉਣ ਲਈ ਜੋ ਵੀ ਕਰਨਾ ਪਵੇਗਾ ਉਹ ਕਰਾਂਗੀ”। ਜ਼ਿਕਰਯੋਗ ਹੈ ਕਿ 55 ਸਾਲਾਂ ਕਮਲਾ ਹੈਰਿਸ ਦੇ ਪਿਤਾ ਅਫਰੀਕੀ ਹਨ ਅਤੇ ਮਾਂ ਭਾਰਤੀ ਹੈ। ਪਹਿਲਾਂ ਉਹ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਸੀ ਪਰ ਭਰਪੂਰ ਸਮੱਰਥਨ ਨਾ ਮਿਲਣ ਕਰਕੇ ਉਨ੍ਹਾਂ ਨੇ ਆਪਣਾ ਨਾਮ ਵਾਪਸ ਲਿਆ ਸੀ।ਦੱਸ ਦਈਏ ਕਿ 3 ਨਵੰਬਰ ਨੂੰ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਪੈਣੀਆਂ ਹਨ।

Leave a Reply

Your email address will not be published. Required fields are marked *