102 ਦਿਨਾਂ ਬਾਅਦ ਇਸ ਦੇਸ਼ ਵਿਚ ਮੁੜ ਤੋਂ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ, ਸਖਤ ਪਾਬੰਦੀਆਂ ਲਾਗੂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਂਮਾਰੀ ਉੱਤੇ ਕਾਬੂ ਪਾਉਣ ਵਾਲੇ ਨਿਊਜ਼ੀਲੈਂਡ ਵਿੱਚ 102 ਦਿਨਾਂ ਬਾਅਦ ਮੁੜ ਤੋਂ ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਦਰਅਸਲ ਨਿਊਜ਼ੀਲੈਂਡ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਂਮਾਰੀ ਉੱਤੇ ਕਾਬੂ ਪਾਉਣ ਵਾਲੇ ਨਿਊਜ਼ੀਲੈਂਡ ਵਿੱਚ 102 ਦਿਨਾਂ ਬਾਅਦ ਮੁੜ ਤੋਂ ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਦਰਅਸਲ ਨਿਊਜ਼ੀਲੈਂਡ ਦੀ ਆਕਲੈਂਡ ਸਿਟੀ ਵਿਚ ਇੱਕ ਘਰ ਤੋਂ ਕੋਰੋਨਾ ਦੇ ਚਾਰ ਨਵੇਂ ਮਰੀਜ਼ ਮਿਲੇ ਹਨ ਜਿਸ ਤੋਂ ਬਾਅਦ ਸ਼ਹਿਰ ਵਿਚ ਮੁੜ ਤੋਂ ਸਖਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ।

ਮੀਡੀਆ ਰਿਪੋਰਟਾਂ ਅਨੁਸਾਰ 50 ਸਾਲਾਂ ਵਿਅਕਤੀ ਅੰਦਰ ਕੋਰੋਨਾ ਦੇ ਲੱਛਣ ਪਾਏ ਗਏ ਸਨ ਜਿਸ ਤੋਂ ਬਾਅਦ ਉਸ ਦਾ ਟੈਸਟ ਕੀਤਾ ਗਿਆ ਜੋ ਕਿ ਪਾਜ਼ੀਟਿਵ ਆਇਆ । ਇਸ ਤੋਂ ਬਾਅਦ ਉਸ ਨਾਲ ਰਹਿੰਦੇ 6 ਹੋਰ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਜਿਨ੍ਹਾਂ ਵਿਚੋਂ ਤਿੰਨ ਦੀ ਰਿਪੋਰਟ ਪਾਜੀਟਿਵ ਆਈ ਹੈ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਦੀ ਕੋਈ ਵਿਦੇਸ਼ ਦੀ ਯਾਤਰਾ ਦੀ ਹਿਸਟਰੀ ਨਹੀਂ ਹੈ ਅਤੇ ਸੰਕਰਮਨ ਦੋ ਸੋਰਸ ਦਾ ਵੀ ਪਤਾ ਨਹੀਂ ਚੱਲਿਆ ਹੈ। 102 ਦਿਨਾਂ ਬਾਅਦ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਆਰਡਰਨ ਨੇ ਕਿਹਾ ਹੈ ਕਿ ”ਅਸੀ ਕਾਨਟੈਕਟ ਟ੍ਰੇਸਿੰਗ ਦੀ ਕੋਸ਼ਿਸ਼ ਕਰਾਂਗੇ ਜਿਸ ਨਾਲ ਪੱਤਾ ਚੱਲੇ ਕਿ ਆਖਰ ਕੋਰੋਨਾ ਟਰਾਂਸਮਿਸ਼ਨ ਦਾ ਇਹ ਮਾਮਲਾ ਕਿੱਥੋਂ ਸਾਹਮਣੇ ਆਇਆ ਹੈ। ਮੈਨੂੰ ਪਤਾ ਹੈ ਕਿ ਇਹ ਜਾਣਕਾਰੀ ਪ੍ਰਾਪਤ ਕਰਨੀ ਬਹੁਤ ਮੁਸ਼ਕਿਲ ਹੋਵੇਗੀ। ਸਾਨੂੰ ਫਿਰ ਤੋਂ ਇਸ ਸਥਿਤੀ ਵਿਚ ਪੈਣ ਦੀ ਉਮੀਦ ਨਹੀਂ ਸੀ। ਆਕਲੈਂਡ ਵਿਚ ਯਾਤਰਾ ਉੱਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਸ਼ਹਿਰ ਨੂੰ ਅੱਧੀ ਰਾਤ ਤੋਂ ਸ਼ੁੱਕਰਵਾਰ ਰਾਤ ਤੱਕ ਤੀਜੇ ਚਰਨ ਦੇ ਅਲਰਟ ਪੱਧਰ ਉੱਤੇ ਰੱਖਿਆ ਜਾਵੇਗਾ ਭਾਵ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਜਾਵੇਗਾ ਜਦਕਿ ਬਾਰ ਅਤੇ ਕੋਈ ਹੋਰ ਕਾਰੋਬਾਰ ਬੰਦ ਰਹਿਣਗੇ”।

ਦੱਸ ਦਈਏ ਕਿ 50 ਲੱਖ ਦੀ ਅਬਾਦੀ ਵਾਲੇ ਨਿਊਜ਼ੀਲੈਂਡ ਵਿਚ ਫਰਵਰੀ ‘ਚ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਕੇਵਲ 1570 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿਚੋਂ 1526 ਲੋਕ ਠੀਕ ਹੋ ਚੁੱਕੇ ਹਨ ਅਤੇ 22 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਮਹਾਂਮਾਰੀ ਉੱਤੇ ਕਾਬੂ ਪਾਉਣ ਵਾਲੇ ਨਿਊਜ਼ੀਲੈਂਡ ਦੀ ਦੁਨੀਆ ਭਰ ਵਿਚ ਜਮ ਕੇ ਤਾਰੀਫ ਵੀ ਹੋਈ ਸੀ।

Leave a Reply

Your email address will not be published. Required fields are marked *