ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਨੇ ਸੰਜੇ ਦੱਤ, ਪਤਨੀ ਨੇ ਕਿਹਾ-ਸੰਜੂ ਫਾਇਟਰ, ਮੁਸ਼ਕਿਲ ਸਮੇਂ ‘ਚੋਂ ਨਿਕਲਣ ਲਈ ਦੁਆਵਾਂ ਦੀ ਲੋੜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਸੰਜੇ ਦੱਤ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਹਨ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਸੰਜੇ ਦੱਤ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਇਲਾਜ ਲਈ ਅਮਰੀਕਾ ਵੀ ਜਾ ਸਕਦੇ ਹਨ।ਉੱਥੇ ਹੀ ਸੰਜੇ ਦੱਤ ਨੇ ਸੋਸ਼ਲ ਮੀਡੀਆ ਉੱਤੇ ਦੱਸਿਆ ਹੈ ਕਿ ਉਹ ਮੈਡੀਕਲ ਟ੍ਰੀਟਮੈਂਟ ਲਈ ਕੰਮ ਤੋਂ ਬ੍ਰੇਕ ਲੈ ਰਹੇ ਹਨ,ਜਦਕਿ ਉਨ੍ਹਾਂ ਦੀ ਪਤਨੀ ਮਾਨਯਤਾ ਦੱਤ ਨੇ ਕਿਹਾ ਹੈ ਕਿ ਸੰਜੇ ਫਾਇਟਰ ਹਨ ਅਤੇ ਉਨ੍ਹਾਂ ਨੂੰ ਇਸ ਮਸ਼ਕਿਲ ਸਮੇਂ ਵਿਚੋਂ ਨਿਕਲਣ ਲਈ ਤੁਹਾਡੀਆਂ ਪ੍ਰਾਰਥਵਾਨਾਂ ਦੀ ਲੋੜ ਹੈ।

ਦਰਅਸਲ 8 ਅਗਸਤ ਨੂੰ ਛਾਤੀ ਵਿਚ ਦਰਦ ਅਤੇ ਸਾਂਹ ਲੈਣ ਵਿਚ ਆ ਰਹੀ ਤਕਲੀਫ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਕੋਵਿਡ ਟੈਸਟ ਵੀ ਹੋਇਆ ਸੀ ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ ਅਤੇ ਦੋ ਦਿਨ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਵੀ ਮਿਲ ਗਈ ਸੀ ਪਰ ਹੁਣ ਪਤਾ ਲੱਗਿਆ ਹੈ ਕਿ ਉਹ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਨੂੰ ਤੀਜੀ ਸਟੇਜ ਦਾ ਐਡਵਾਂਸ ਕੈਂਸਰ ਹੈ। ਉੱਥੇ ਹੀ ਹਸਪਤਾਲ ਤੋਂ ਘਰ ਵਾਪਸ ਆਉਣ ‘ਤੇ ਬੀਤੇ ਦਿਨ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਰ ਕਰਕੇ ਦੱਸਿਆ ਹੈ ਕਿ ਉਹ ਕੰਮ ਤੋਂ ਕੁੱਝ ਸਮੇਂ ਲਈ ਬ੍ਰੇਕ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ”ਦੋਸਤੋ ਮੈਡੀਕਲ ਟ੍ਰੀਟਮੈਂਟ ਲਈ ਮੈ ਸ਼ਾਰਟ ਬ੍ਰੇਕ ਲੈ ਰਿਹਾ ਹਾਂ। ਮੇਰੇ ਦੋਸਤ ਅਤੇ ਪਰਿਵਾਰ ਦੇ ਲੋਕ ਮੇਰੇ ਨਾਲ ਹਨ ਅਤੇ ਮੈ ਚਾਹੁੰਦਾ ਹਾਂ ਕਿ ਮੇਰੇ ਚਾਹੁੰਣ ਵਾਲੇ ਪਰੇਸ਼ਾਨ ਨਾ ਹੋਣ ਅਤੇ ਬੇਕਾਰ ਦੀ ਕਿਆਸਬਾਜੀ ਵੀ ਨਾ ਕਰਨ। ਤੁਸੀ ਲੋਕਾਂ ਦੇ ਪਿਆਰ ਅਤੇ ਦੁਆਵਾਂ ਨਾਲ ਮੈ ਜਲਦੀ ਹੀ ਵਾਪਸ ਪਰਤਾਂਗਾ”।

Sanjay Dutt hopes wife Maanayata doesn't pamper his kids the way ...

ਉੱਥੇ ਹੀ ਅੱਜ ਬੁੱਧਵਾਰ ਨੂੰ ਸੰਜੇ ਦੱਤ ਦੀ ਸਿਹਤ ਸੰਬੰਧੀ ਉਨ੍ਹਾਂ ਦੀ ਪਤਨੀ ਮਾਨਯਤਾ ਦੱਤ ਦਾ ਬਿਆਨ ਸਾਹਮਣੇ ਆਇਆ ਹੈ। ਮਾਨਯਤਾ ਨੇ ਕਿਹਾ ਹੈ ਕਿ ”ਮੈ ਉਨ੍ਹਾਂ ਸੱਭ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸੰਜੂ ਲਈ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਹੈ। ਸਾਨੂੰ ਇਸ ਦੌਰ ਤੋਂ ਕੱਢਣ ਲਈ ਤਾਕਤ ਅਤੇ ਦੁਆਵਾਂ ਦੀ ਲੋੜ ਹੈ। ਪਿਛਲੇ ਕੁੱਝ ਸਾਲਾਂ ਵਿਚ ਸਾਡਾ ਪਰਿਵਾਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਗੁਜਰਿਆ ਹੈ ਪਰ ਮੈਨੂੰ ਭਰੋਸਾ ਹੈ ਕਿ ਇਹ ਸਮਾਂ ਵੀ ਬੀਤ ਜਾਵੇਗਾ। ਮੇਰੀ ਸੰਜੂ ਦੇ ਪ੍ਰਸ਼ੰਸਕਾ ਨੂੰ ਅਪੀਲ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਟਕਲਾਂ ਅਤੇ ਅਫਵਾਹਾਂ ਉੱਤੇ ਭਰੋਸਾ ਨਾ ਕਰਨ। ਸਾਡੀ ਪਿਆਰ ਅਤੇ ਸਪੋਰਟ ਨਾਲ ਮਦਦ ਕਰੋ। ਸੰਜੂ ਹਮੇਸ਼ਾ ਤੋਂ ਹੀ ਫਾਇਟਰ ਰਹੇ ਹਨ ਅਤੇ ਇਸ ਲਈ ਸਾਡਾ ਪਰਿਵਾਰ ਵੀ ਫਾਇਟਰ ਹੈ। ਰੱਬ ਨੇ ਇਕ ਵਾਰ ਫਿਰ ਸਾਡਾ ਟੈਸਟ ਲਿਆ ਹੈ। ਉਹ ਵੇਖਣ ਚਾਹੁੰਦੇ ਹਨ ਕਿ ਕਿਵੇਂ ਅਸੀ ਇਸ ਚੁਣੋਤੀ ਦਾ ਸਾਹਮਣਾ ਕਰਾਂਗੇ। ਸਾਨੂੰ ਕੇਵਲ ਤੁਹਾਡੀਆਂ ਪ੍ਰਾਰਥਨਾਵਾਂ ਦੀ ਲੋੜ ਹੈ। ਸਾਨੂੰ ਪਤਾ ਹੈ ਅਸੀ ਜਿੱਤਾਂਗੇ। ਜਿਵੇਂ ਕਿ ਅਸੀ ਹਮੇਸ਼ਾ ਜਿੱਤਦੇ ਆਏ ਹਨ। ਚੱਲੋ ਇਸ ਮੌਕੇ ਨੂੰ ਰੋਸ਼ਨੀ ਅਤੇ ਪਾਜ਼ਟੀਵਿਟੀ ਫੈਲਾਉਣ ਵਿਚ ਵਰਤੋ”।

Leave a Reply

Your email address will not be published. Required fields are marked *