ਪੀਐਮ ਮੋਦੀ ਨੇ ਐਮਐਸ ਧੋਨੀ ਨੂੰ ਲਿਖੀ ਚਿੱਠੀ, ਕਿਹਾ-ਤੁਹਾਡੇ ਸੰਨਿਆਸ ਲੈਣ ਦੇ ਫੈਸਲੇ ਤੋਂ ਬਾਅਦ 130 ਕਰੋੜ ਭਾਰਤੀ ਨਿਰਾਸ਼ ਪਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪ੍ਰਧਾਨ ਮੰਤਰੀ ਨਰਿੰਦਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੱਠੀ ਲਿਖੀ ਹੈ ਜਿਸ ਵਿਚ ਪੀਐਮ ਮੋਦੀ ਨੇ ਧੋਨੀ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਰਿਟਾਈਰਮੈਂਟ ਲੈਣ ਦੇ ਫੈਸਲੇ ਤੋਂ ਬਾਅਦ 130 ਕਰੋੜ ਭਾਰਤੀ ਨਿਰਾਸ਼ ਹਨ ਪਰ ਨਾਲ ਹੀ ਜੋ ਉਨ੍ਹਾਂ ਨੇ ਪਿਛਲੇ ਡੇਢ ਦਹਾਕੇ ਵਿਚ ਭਾਰਤ ਦੇ ਲਈ ਕੀਤਾ ਉਸ ਦੇ ਲਈ ਤੁਹਾਡੇ ਧੰਨਵਾਦੀ ਵੀ ਹਨ। ਉੱਥੇ ਹੀ ਇਸ ਉੱਤੇ ਧੋਨੀ ਨੇ ਪੀਐਮ ਮੋਦੀ ਦਾ ਟਵਿੱਟ ਕਰਕੇ ਧੰਨਵਾਦ ਕੀਤਾ ਹੈ ਅਤੇ ਉਹ ਚਿੱਠੀ ਵੀ ਸਾਂਝੀ ਕੀਤੀ ਹੈ।

https://twitter.com/msdhoni/status/1296362680580636672

ਮਹਿੰਦਰ ਸਿੰਘ ਧੋਨੀ ਨੇ ਟਵਿੱਟ ਕਰਦੇ ਹੋਏ ਕਿਹਾ ਹੈ ਕਿ ”ਇਕ ਕਲਾਕਾਰ, ਸੈਨਿਕ ਅਤੇ ਖਿਡਾਰੀ ਨੂੰ ਪ੍ਰੰਸ਼ਸਾ ਦੀ ਚਾਹਤ ਹੁੰਦੀ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਮਿਹਨਤ ਅਤੇ ਬਲਿਦਾਨ ਨੂੰ ਸੱਭ ਪਹਿਚਾਣਨ। ਪ੍ਰਸ਼ੰਸਾ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ”।

ਉੱਥੇ ਹੀ ਪੀਐਮ ਮੋਦੀ ਨੇ ਚਿੱਠੀ ਵਿਚ ਲਿਖਿਆ ਹੈ ਕਿ ”ਤੁਹਾਡੇ ਵਿਚ ਨਵੇਂ ਭਾਰਤ ਦੀ ਆਤਮਾ ਝਲਕਦੀ ਹੈ, ਜਿੱਥੇ ਨੌਜਵਾਨਾਂ ਦੀ ਕਿਸਮਤ ਉਨ੍ਹਾਂ ਦੇ ਪਰਿਵਾਰ ਦਾ ਨਾਮ ਤੈਅ ਨਹੀਂ ਕਰਦਾ, ਬਲਕਿ ਉਹ ਆਪਣਾ ਖੁਦ ਦਾ ਮੁਕਾਮ ਅਤੇ ਨਾਮ ਹਾਸਲ ਕਰਦੇ ਹਨ”। ਪੀਐਮ ਮੋਦੀ ਨੇ ਲਿਖਿਆ ਕਿ ”ਤੁਸੀ 15 ਅਗਸਤ ਦੇ ਦਿਨ ਅਸਧਾਰਨ ਅੰਦਾਜ਼ ਵਿਚ ਇਕ ਵੀਡੀਓ ਸ਼ੇਅਰ ਕੀਤਾ ਸੀ ਜੋ ਜਨੂੰਨੀ ਬਹਿਸ ਲਈ ਕਾਫੀ ਸੀ। 130 ਕਰੋੜ ਭਾਰਤੀ ਨਿਰਾਸ਼ ਹਨ ਪਰ ਨਾਲ ਹੀ ਜੋ ਤੁਸੀ ਪਿਛਲੇ ਡੇਢ ਦਹਾਕੇ ਵਿਚ ਭਾਰਤ ਦੇ ਲਈ ਕੀਤਾ ਉਸ ਦੇ ਲਈ ਤੁਹਾਡੇ ਧੰਨਵਾਦੀ ਵੀ ਹਨ। ਮੁਸ਼ਕਿਲ ਹਾਲਾਤ ਵਿਚ ਤੁਹਾਡੇ ਉੱਤੇ ਨਿਰਭਰਤਾ ਅਤੇ ਮੈਚ ਖਤਮ ਕਰਨ ਦਾ ਅੰਦਾਜ਼, ਖਾਸ ਤੌਰ ਉੱਤੇ 2011 ਵਿਸ਼ਵ ਕੱਪ ਫਾਇਨਲ , ਪੀੜੀਆਂ ਤੱਕ ਲੋਕਾਂ ਦੇ ਦਿਮਾਗ ਵਿਚ ਰਹੇਗਾ”। ਪੀਐਮ ਮੋਦੀ ਨੇ ਅੱਗੇ ਲਿਖਿਆ ਕਿ ਤੁਸੀ ਭਾਰਤ ਨੂੰ ਦੁਨੀਆ ਦੀ ਨੰਬਰ ਇਕ ਟੀਮ ਬਣਾਉਣ ਵਿਚ ਮਹੱਤਵਪੂਰਨ ਭੂਮਿਕ ਨਿਭਾਈ ਹੈ। ਤੁਹਾਡਾ ਨਾਮ ਕ੍ਰਿਕਟ ਦੇ ਇਤਿਹਾਸ ਵਿਚ ਸਰਬੋਤਮ ਬੱਲੇਬਾਜ਼ਾਂ, ਕਪਤਾਨਾਂ ਅਤੇ ਬੇਹਤਰੀਨ ਵਿਕਟਕੀਪਰਾਂ ਵਿਚ ਗਿਣਿਆ ਜਾਵੇਗਾ।

Leave a Reply

Your email address will not be published. Required fields are marked *