ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਿੱਥੇ ਹਰਿਆਣਾ ਦੀ ਸਾਈਬਰ ਸਿਟੀ ਗੁਰੂਗ੍ਰਾਮ ਵਿਚ ਸੜਕਾਂ ਉੱਤੇ ਪਾਣੀ ਭਰ ਗਿਆ ਹੈ, ਉੱਥੇ ਹੀ ਸੈਕਟਰ 46 ਵਿਚ ਇਕ ਚਾਰ ਮੰਜਿਲਾ ਇਮਾਰਤ ਅਚਾਨਕ ਇਕ ਪਾਸੇ ਨੂੰ ਝੁੱਕ ਗਈ ਹੈ ਜਿਸ ਦੀ ਜਾਣਕਾਰੀ ਪਾ ਕੇ ਮੌਕੇ ਉੱਤੇ ਪੁਲਿਸ ਅਤੇ ਪੂਰਾ ਪ੍ਰਸ਼ਾਸਨਿਕ ਅਮਲਾ ਵੀ ਪਹੁੰਚ ਗਿਆ ਹੈ ਅਤੇ ਆਸ-ਪਾਸ ਦੇ ਘਰਾਂ ਨੂੰ ਖਾਲੀ ਕਰਵਾ ਕੇ ਇਸ ਇਮਾਰਤ ਨੂੰ ਢਾਹੁਣ ਦੀ ਤਿਆਰੀ ਖਿੱਚ ਲਈ ਹੈ।
ਦਰਅਸਲ ਸੈਕਟਰ 46 ਦੇ ਪਲਾਟ ਨੰਬਰ 1947 ਨੰਬਰ ਵਿਚ ਚਾਰ ਮੰਜਿਲ ਇਮਾਰਤ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਸੀ ਪਰ ਲਗਾਤਾਰ 2 ਦਿਨ ਤੋਂ ਹੀ ਰਹੀ ਭਾਰੀ ਬਾਰਿਸ਼ ਦੇ ਚੱਲਦੇ ਦੇਰ ਰਾਤ ਇਹ ਇਮਾਰਤ ਇਕ ਪਾਸੇ ਨੂੰ ਝੁੱਕ ਗਈ ਅਤੇ ਅੱਜ ਵੀਰਵਾਰ ਸਵੇਰੇ ਗੁਆਂਢੀਆਂ ਨੇ ਇਸ ਦੀ ਜਾਣਕਾਰੀ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਅਤੇ ਤਮਾਮ ਪ੍ਰਸ਼ਾਸਨਿਤਕ ਅਮਲਾ ਮੌਕੇ ਉੱਤੇ ਪਹੁੰਚਿਆ ਅਤੇ ਸੁਰੱਖਿਆ ਦੇ ਮੱਦੇਨਜ਼ਰ ਆਸ ਪਾਸ ਦੇ ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ। ਉੱਥੇ ਹੀ ਇਸ ਇਮਾਰਤ ਦੇ ਮਾਲਕ ਰਾਜੇਸ਼ ਦੀ ਮੰਨੀਏ ਤਾਂ ਭਾਰੀ ਬਾਰਿਸ਼ ਤੋਂ ਬਾਅਦ ਜਮ੍ਹਾ ਹੋਇਆ ਪਾਣੀ ਬਿਲਡਿੰਗ ਦੀਆਂ ਨੀਹਾਂ ਵਿਚ ਜਾਣ ਲੱਗਿਆ ਅਤੇ ਇਹ ਇਕ ਪਾਸੇ ਨੂੰ ਝੁੱਕੀ ਗਈ। ਉਨ੍ਹਾਂ ਦੱਸਿਆ ਕਿ ਇਮਾਰਤ ਨੂੰ ਸਪੋਰਟ ਦੇ ਕੇ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਸ ਪੂਰੇ ਮਾਮਲੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਅੱਜ ਸਵੇਰੇ ਇਸ ਮਾਮਲੇ ਦੀ ਸੂਚਨਾ ਮਿਲਣ ਮਗਰੋਂ ਸਬੰਧਿਤ ਵਿਭਾਗਾਂ ਜਿਸ ਵਿਚ ਨਗਰ ਨਿਗਮ ਅਤੇ ਡਿਜਾਸਟਰ ਮੈਨੇਜਮੈਂਟ ਦੀ ਟੀਮਾਂ ਨੂੰ ਮੌਕੇ ਉੱਤੇ ਬੁਲਾਇਆ ਗਿਆ ਹੈ। ਬਹਿਰਾਲ ਮੌਕੇ ਉੱਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਇਮਾਰਤ ਨੂੰ ਗਿਰਾਉਣ ਦੇ ਕੰਮ ਨੂੰ ਸ਼ੁਰੂ ਕਰਨ ਦੀ ਤਿਆਰੀ ਖਿੱਚ ਲਈ ਗਈ ਹੈ।

