ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੱਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2 ਕਰੋੜ 5 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.45 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.34 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 20,522,191 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 745,927 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 13,441,913 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,334,351 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,305,957 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 167,749 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,755,348 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ
ਬ੍ਰਾਜ਼ੀਲ – ਕੁੱਲ ਕੇਸ– 3,112,393, ਮੌਤਾਂ-103,099
ਭਾਰਤ- ਕੁੱਲ ਕੇਸ –2,328,405, ਮੌਤਾਂ-46,188
ਰੂਸ – ਕੁੱਲ ਕੇਸ- 897,599, ਮੌਤਾਂ-15,131
ਸਾਊਥ ਅਫਰੀਕਾ-ਕੁੱਲ ਕੇਸ-566,109, ਮੌਤਾਂ-10,751
ਮੈਕਸੀਕੋ-ਕੁੱਲ ਕੇਸ- 492,522, ਮੌਤਾਂ-53,929
ਪੇਰੂ–ਕੁੱਲ ਕੇਸ- 489,680 ਮੌਤਾਂ-21,501
ਚਿਲੀ-ਕੁੱਲ ਕੇਸ-376,616, ਮੌਤਾਂ-10,178
ਕੋਲੰਬੀਆ-ਕੁੱਲ ਕੇਸ-410,453, ਮੌਤਾਂ-13,475
ਸਪੇਨ- ਕੁੱਲ ਕੇਸ – 373,692, ਮੌਤਾਂ- 28,581
ਈਰਾਨ – ਕੁੱਲ ਕੇਸ -331,189, ਮੌਤਾਂ-18,800
ਯੂਕੇ- ਕੁੱਲ ਕੇਸ -312,789, ਮੌਤਾਂ-46,628
ਸਾਊਦੀ ਅਰਬ- ਕੁੱਲ ਕੇਸ- 291,468, ਮੌਤਾਂ-3,233
ਪਾਕਿਸਤਾਨ-ਕੁੱਲ ਕੇਸ-285,191, ਮੌਤਾਂ-6,112
ਬੰਗਲਾਦੇਸ਼-ਕੁੱਲ ਕੇਸ-263,503, ਮੌਤਾਂ-3,471
ਇਟਲੀ– ਕੁੱਲ ਕੇਸ – 251,237, ਮੌਤਾਂ- 35,215
ਤੁਰਕੀ- ਕੁੱਲ ਕੇਸ- 243,180, ਮੌਤਾਂ-5,873
ਅਰਜਨਟੀਨਾ-ਕੁੱਲ ਕੇਸ-260,911, ਮੌਤਾਂ-5,004
ਜਰਮਨੀ- ਕੁੱਲ ਕੇਸ -219,530, ਮੌਤਾਂ-9,268
ਫਰਾਂਸ- ਕੁੱਲ ਕੇਸ- 204,172, ਮੌਤਾਂ-30,354
ਇਰਾਕ-ਕੁੱਲ ਕੇਸ-156,995, ਮੌਤਾਂ-5,531
ਫਿਲੀਪੀਨਜ਼- ਕੁੱਲ ਕੇਸ – 139,538, ਮੌਤਾਂ-2,312
ਇੰਡੋਨੇਸ਼ੀਆ-ਕੁੱਲ ਕੇਸ-128,776, ਮੌਤਾਂ-5,824
ਕਨੇਡਾ- ਕੁੱਲ ਕੇਸ- 120,421, ਮੌਤਾਂ-8,991
ਕਤਰ-ਕੁੱਲ ਕੇਸ-113,646, ਮੌਤਾਂ-188
