ਦੁਨੀਆ ਵਿਚ ਕੋਰੋਨਾ ਦੇ ਮਾਮਲੇ 2 ਕਰੋੜ 5 ਲੱਖ ਤੋਂ ਪਾਰ, 1.34 ਕਰੋੜ ਤੋਂ ਜ਼ਿਆਦਾ ਮਰੀਜ਼ ਹੋਏ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੱਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2 ਕਰੋੜ 5 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.45 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.34 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 20,522,191 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 745,927 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 13,441,913 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,334,351  ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,305,957 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 167,749 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,755,348 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 3,112,393, ਮੌਤਾਂ-103,099

ਭਾਰਤ- ਕੁੱਲ ਕੇਸ –2,328,405, ਮੌਤਾਂ-46,188

ਰੂਸ – ਕੁੱਲ ਕੇਸ- 897,599, ਮੌਤਾਂ-15,131

ਸਾਊਥ ਅਫਰੀਕਾ-ਕੁੱਲ ਕੇਸ-566,109, ਮੌਤਾਂ-10,751

ਮੈਕਸੀਕੋ-ਕੁੱਲ ਕੇਸ- 492,522, ਮੌਤਾਂ-53,929

ਪੇਰੂ–ਕੁੱਲ ਕੇਸ- 489,680 ਮੌਤਾਂ-21,501

ਚਿਲੀ-ਕੁੱਲ ਕੇਸ-376,616, ਮੌਤਾਂ-10,178

ਕੋਲੰਬੀਆ-ਕੁੱਲ ਕੇਸ-410,453, ਮੌਤਾਂ-13,475

ਸਪੇਨ- ਕੁੱਲ ਕੇਸ – 373,692, ਮੌਤਾਂ- 28,581

ਈਰਾਨ – ਕੁੱਲ ਕੇਸ -331,189, ਮੌਤਾਂ-18,800

ਯੂਕੇ- ਕੁੱਲ ਕੇਸ -312,789, ਮੌਤਾਂ-46,628

ਸਾਊਦੀ ਅਰਬ- ਕੁੱਲ ਕੇਸ- 291,468,  ਮੌਤਾਂ-3,233

ਪਾਕਿਸਤਾਨ-ਕੁੱਲ ਕੇਸ-285,191, ਮੌਤਾਂ-6,112

ਬੰਗਲਾਦੇਸ਼-ਕੁੱਲ ਕੇਸ-263,503, ਮੌਤਾਂ-3,471

ਇਟਲੀ– ਕੁੱਲ ਕੇਸ – 251,237, ਮੌਤਾਂ- 35,215

ਤੁਰਕੀ- ਕੁੱਲ ਕੇਸ- 243,180, ਮੌਤਾਂ-5,873

ਅਰਜਨਟੀਨਾ-ਕੁੱਲ ਕੇਸ-260,911, ਮੌਤਾਂ-5,004

ਜਰਮਨੀ- ਕੁੱਲ ਕੇਸ -219,530, ਮੌਤਾਂ-9,268

ਫਰਾਂਸ- ਕੁੱਲ ਕੇਸ- 204,172, ਮੌਤਾਂ-30,354

ਇਰਾਕ-ਕੁੱਲ ਕੇਸ-156,995, ਮੌਤਾਂ-5,531

ਫਿਲੀਪੀਨਜ਼- ਕੁੱਲ ਕੇਸ – 139,538, ਮੌਤਾਂ-2,312

ਇੰਡੋਨੇਸ਼ੀਆ-ਕੁੱਲ ਕੇਸ-128,776, ਮੌਤਾਂ-5,824

ਕਨੇਡਾ-  ਕੁੱਲ ਕੇਸ- 120,421, ਮੌਤਾਂ-8,991

ਕਤਰ-ਕੁੱਲ ਕੇਸ-113,646, ਮੌਤਾਂ-188

Leave a Reply

Your email address will not be published. Required fields are marked *