ਦਿੱਲੀ ਵਿਚ ਕਰਵਾਏ ਗਏ ਦੂਜੇ ਸੀਰੋ ਸਰਵੇਖਣ ਦੇ ਆਏ ਨਤੀਜੇ, 29 ਫੀਸਦੀ ਲੋਕਾਂ ਵਿਚ ਪਾਏ ਗਏ ਕੋਵਿਡ-19 ਐਂਟੀਬਾਡੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਪਹਿਲਾਂ ਨਾਲੋਂ ਕਮੀ ਵੇਖਣ ਨੂੰ ਮਿਲ ਰਹੀ ਹੈ ਪਰ ਇਸ ਵਿਚਾਲੇ ਦੂਜੇ ਸੀਰੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਪਹਿਲਾਂ ਨਾਲੋਂ ਕਮੀ ਵੇਖਣ ਨੂੰ ਮਿਲ ਰਹੀ ਹੈ ਪਰ ਇਸ ਵਿਚਾਲੇ ਦੂਜੇ ਸੀਰੋ ਸਰਵੇਖਣ ਦੇ ਨਤੀਜਿਆਂ ਵਿਚ ਖੁਲਾਸਾ ਹੋਇਆ ਹੈ ਕਿ ਦਿੱਲੀ ਦੇ 29.1 ਫੀਸਦੀ ਲੋਕਾਂ ਵਿਚ ਕੋਵੀਡ-19 ਐਂਟੀਬਾਡੀ ਪਾਈ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਹੋਏ ਸੀਰੋ ਸਰਵੇਖਣ ਵਿਚ 23.48 ਫੀਸਦੀ ਲੋਕਾਂ ਵਿਚ ਐਂਟੀਬਾਡੀ ਪਾਇਆ ਗਿਆ ਸੀ।

ਦਿੱਲੀ ਦੀ ਸਿਹਤ ਮੰਤਰੀ ਸਤੇਂਦਰ ਜੈਨ ਨੇ ਅੱਜ ਵੀਰਵਾਰ ਨੂੰ ਸੀਰੋ ਸਰਵੇਖਣ ਦੇ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਇਹ ਸਰਵੇਖਣ 1 ਅਗਸਤ ਤੋਂ 7 ਅਗਸਤ ਤੱਕ ਰਾਜਧਾਨੀ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ 15 ਹਜ਼ਾਰ ਲੋਕਾਂ ਉੱਤੇ ਕੀਤਾ ਗਿਆ ਹੈ। 15 ਹਜ਼ਾਰ ਲੋਕਾਂ ਦੇ ਲਏ ਗਏ ਸੈਪਲਾਂ ਵਿਚੋਂ 28.3 ਫੀਸਦੀ ਪੁਰਸ਼ਾਂ ਅਤੇ 32.2 ਫੀਸਦੀ ਮਹਿਲਾਵਾਂ ਵਿਚ ਐਂਟੀਬਾਡੀ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੇ ਨਤੀਜਿਆਂ ਵਿਚ ਵੇਖਣ ਨੂੰ ਮਿਲਿਆ ਹੈ ਕਿ ਜਿਸ ਇਲਾਕੇ ਵਿਚ ਪਹਿਲਾਂ ਜ਼ਿਆਦਾ ਐਂਟੀਬਾਡੀ ਮਿਲੇ ਸਨ ਉੱਥੇ ਇਸ ਵਾਰ ਸੱਭ ਤੋਂ ਘੱਟ ਹਨ। ਸਤੇਂਦਰ ਜੈਨ ਮੁਤਾਬਕ ਦਿੱਲੀ ਵਿਚ ਇਕ ਸਮੇਂ ਸੰਕਰਮਨ ਦੀ ਦਰ 30 ਫੀਸਦੀ ਤੱਕ ਪਹੁੰਚ ਗਈ ਸੀ ਜੋ ਕਿ ਹੁਣ ਛੇ ਫੀਸਦੀ ਤੱਕ ਰਹਿ ਗਈ ਹੈ ਅਤੇ ਰਿਕਵਰੀ ਰੇਟ ਵੀ 90 ਫੀਸਦੀ ਤੋਂ ਵੱਧ ਹੋ ਗਿਆ ਹੈ।

ਦੱਸ ਦਈਏ ਕਿ ਸੀਰੋਲਾਜੀ ਟੈਸਟ ਵਿਚ ਉਨ੍ਹਾਂ ਲੋਕਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਵਿਚ ਕੋਰੋਨਾ ਦਾ ਕੋਈ ਲੱਛਣ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੂੰ ਪਹਿਲਾਂ ਕੋਰੋਨਾ ਵਾਇਰਸ ਹੋਇਆ ਸੀ। ਦਰਅਸਲ ਜਦੋਂ ਕੋਈ ਵਿਅਕਤੀ ਕੋਰੋਨਾ ਦੀ ਚਪੇਟ ਵਿਚ ਆਉਂਦਾ ਹੈ ਪਰ ਉਸ ਦੇ ਅੰਦਰ ਕੋਈ ਲੱਛਣ ਨਹੀਂ ਉੱਭਰਦਾ ਤਾਂ ਅਜਿਹੇ ਵਿਚ ਲੋਕਾਂ ਦੇ ਸਰੀਰ ‘ਚ ਕੁੱਝ ਦਿਨਾਂ ਅੰਦਰ ਆਪਣੇ ਆਪ ਐਂਟੀਬਾਡੀਜ਼ ਬਣਨੀ ਸ਼ੁਰੂ ਹੋ ਜਾਂਦੀ ਹੈ ਜੋ ਵਾਇਰਸ ਨਾਲ ਲੜਦੀ ਹੈ ਅਤੇ ਸਰੀਰ ਵਿਚ ਫੈਲਣ ਨਹੀਂ ਦਿੰਦੀ। ਸਰਵੇਖਣ ਵਿਚ ਪਤਾ ਲਗਾਇਆ ਗਿਆ ਹੈ ਕਿ ਦਿੱਲੀ ਵਿਚ ਕਿਹੜੇ-ਕਿਹੜੇ ਅਜਿਹੇ ਇਲਾਕੇ ਹਨ ਅਤੇ ਕਿੰਨੀ ਅਬਾਦੀ ਹੈ ਜਿੱਥੇ ਲੋਕਾਂ ਨੂੰ ਕੋਰੋਨਾ ਹੋਇਆ ਪਰ ਉਹ ਐਂਟੀਬਾਡੀਜ਼ ਬਣਨ ਕਰਕੇ ਆਪਣੇ ਆਪ ਠੀਕ ਵੀ ਹੋ ਗਏ।

Leave a Reply

Your email address will not be published. Required fields are marked *