ਦਿਲ ਵਾਲਿਆਂ ਦੀ ਦਿੱਲੀ ਦੀ ਹਵਾ ਪਟਾਕਿਆਂ ਕਾਰਨ ਹੋਈ ਜ਼ਹਿਰੀਲੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ’ਚ ਗ੍ਰੀਨ ਦੀਵਾਲੀ ਦੇ ਮਨਾਏ ਜਾਣ ਤੋਂ ਬਾਅਦ ਉੱਥੇ ਦੀ ਹਵਾ ’ਚ ਬਿਲਕੁੱਲ ਵੀ ਪ੍ਰਦੂਸ਼ਣ ਦਾ ਪੱਧਰ ਘੱਟ ਨਹੀਂ ਹੋਇਆ। ਦਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ’ਚ ਗ੍ਰੀਨ ਦੀਵਾਲੀ ਦੇ ਮਨਾਏ ਜਾਣ ਤੋਂ ਬਾਅਦ ਉੱਥੇ ਦੀ ਹਵਾ ’ਚ ਬਿਲਕੁੱਲ ਵੀ ਪ੍ਰਦੂਸ਼ਣ ਦਾ ਪੱਧਰ ਘੱਟ ਨਹੀਂ ਹੋਇਆ। ਦਸ ਦਈਏ ਕਿ ਬੀਤੀ ਰਾਤ ਮਨਾਈ ਗਈ ਦੀਵਾਲੀ ਦਾ ਅਸਰ ਦਿੱਲੀ ਤੇ ਕਾਫੀ ਪਿਆ ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਕਾਫੀ ਦਿੱਕਤਾਂ ਆ ਰਹੀਆਂ ਹਨ। ਦਸ ਦਈਏ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਦੇ ਕਾਰਨ ਦਿੱਲੀ ਦੀ ਹਵਾ ਚ ਪ੍ਰਦੂਸ਼ਣ ਕਾਫੀ ਵਧ ਗਿਆ ਹੈ। ਦੀਵਾਲੀ ਦੇ ਮੌਕੇ ਦਿੱਲੀ ਐੱਨਸੀਆਰ ’ਚ ਚਲਾਏ ਗਏ ਪਟਾਕਿਆਂ ਦਾ ਅਸਰ ਸਾਫ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ।

Air pollution

ਇਲਾਕੇ ’ਚ ਸਵੇਰ ਤੇ ਸਮੇਂ ਪ੍ਰਦੂਸ਼ਣ ਦਾ ਅੰਕੜਾ 255 ਪੱਧਰ ਤੱਕ ਪਹੁੰਚ ਚੁੱਕਿਆ ਹੈ ਜੋ ਕਿ ਸਭ ਤੋਂ ਖਤਰਨਾਕ ਪੱਧਰ ਹੈ। ਜਦਕਿ ਲੋਧੀ ਰੋਡ ਇਲਾਕੇ ਚ ਬੀਤੀ ਰਾਤ ਪ੍ਰਦੂਸ਼ਣ ਦਾ ਪੱਧਰ 250 ਸੇ 280 ਪੱਧਰ ਤੇ ਸੀ। ਸਵੇਰ ਦੇ ਵੇਲੇ ਇਹ ਪੱਧਰ 500 ਤੱਕ ਪਹੁੰਚ ਗਿਆ। ਉੱਥੇ ਹੀ ਦਿੱਲੀ ਚ ਪਿਛਲੀ ਰਾਤ AQI 306 ਸੀ ਜੋ ਕਿ ਬੇਹਦ ਹੀ ਖਰਾਬ ਕੈਟੇਗਰੀ ’ਚ ਆਉਂਦਾ ਹੈ। ਇਸ ਪ੍ਰਦੂਸ਼ਣ ਦਾ ਮੁੱਖ ਕਾਰਨ ਲੋਕਾਂ ਦੀ ਅਣਗਹਿਲੀ ਤੇ ਲੋਕਾਂ ਵੱਲੋਂ ਨਿਯਮਾਂ ਦਾ ਉਲੰਘਣਾ ਕਰਨਾ ਹੈ। ਦਸ ਦਈਏ ਕਿ ਸੁਪਰੀਮ ਕੋਰਟ ਵੱਲੋਂ ਪਟਾਕੇ ਚਲਾਉਣ ਦੇ ਦਿੱਤੇ ਸਮੇਂ ਤੋਂ ਬਾਅਦ ਵੀ  ਲੋਕਾਂ ਵੱਲੋਂ ਪਟਾਕੇ ਕਾਫੀ ਸਮੇਂ ਤੱਕ ਚਲਾਏ ਗਏ ਹਨ। ਜਿਸ ਕਾਰਨ ਦਿੱਲੀ ਦੀ ਹਵਾ ’ਚ ਜਹਿਰਿਲੀ ਹਵਾ ਭਰ ਚੁੱਕੀ ਹੈ।

 

 

Leave a Reply

Your email address will not be published. Required fields are marked *