ਟਰੰਪ ਨੇ ਚੀਨੀ ਐਪ TikTok ਤੇ WeChat ‘ਤੇ ਬੈਨ ਲਗਾਉਣ ਵਾਲੇ ਕਾਰਜਕਾਰੀ ਆਦੇਸ਼ ਉੱਤੇ ਕੀਤੇ ਦਸਤਖਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਟਿਕਟੋਕ ਅਤੇ ਵੀਚੈਟ ਵਰਗੀ ਚੀਨੀ ਐਪਲੀਕੇਸ਼ਨ ‘ਤੇ ਬੈਨ ਲਗਾਉਣ ਦੇ ਕਾਰਜਕਾਰੀ ਆਦੇਸ਼ ਉੱਤੇ ਆਪਣੇ ਦਸਤਖਤ ਕਰ ਦਿੱਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਟਿਕਟੋਕ ਅਤੇ ਵੀਚੈਟ ਵਰਗੀ ਚੀਨੀ ਐਪਲੀਕੇਸ਼ਨ ‘ਤੇ ਬੈਨ ਲਗਾਉਣ ਦੇ ਕਾਰਜਕਾਰੀ ਆਦੇਸ਼ ਉੱਤੇ ਆਪਣੇ ਦਸਤਖਤ ਕਰ ਦਿੱਤੇ ਹਨ ਜੋ ਕਿ 45 ਦਿਨਾਂ ਅੰਦਰ ਲਾਗੂ ਹੋ ਜਾਣਗੇ। ਟਰੰਪ ਨੇ ਟਿਕਟੋਕ ਨੂੰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਦੱਸਿਆ ਹੈ ਅਤੇ ਟਿਕਟੋਕ ਉੱਤੇ ਅਮਰੀਕੀ ਨਾਗਰਿਕਾਂ ਦੀ ਜਾਣਕਾਰੀ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੂੰ ਦੇਣ ਦਾ ਆਰੋਪ ਲਗਾਇਆ ਹੈ।

ਜਾਣਕਾਰੀ ਅਨੁਸਾਰ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਵਿਚ ਚੀਨੀ ਐਪ ਟਿਕਟੋਕ ਚਲਾਉਣ ਵਾਲੀ ਕੰਪਨੀ ਬਾਇਟ ਡਾਂਸ ਦੇ ਨਾਲ ਅਗਲੇ 45 ਦਿਨਾਂ ਤੱਕ ਕਿਸੇ ਵੀ ਲੈਣ-ਦੇਣ ਉੱਤੇ ਪਾਬੰਦੀ ਲਗਾ ਦਿੱਤੀ ਹੈ। ਟਰੰਪ ਨੇ ਕਿਹਾ ਹੈ ਕਿ ਜੇਕਰ ਇਸਨੂੰ ਅਮਰੀਕੀ ਕੰਪਨੀ ਨੂੰ ਵੇਚਿਆ ਨਹੀਂ ਗਿਆ ਤਾਂ 15 ਸਤੰਬਕ ਤੱਕ ਟਿਕਟੋਕ ਅਮਰੀਕਾ ਵਿਚ ਬੈਨ ਹੋ ਜਾਵੇਗਾ। ਟਰੰਪ ਨੇ ਟਿਕਟੋਕ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸਿਆ ਹੈ। ਆਦੇਸ਼ ਦੇ ਅਨੁਸਾਰ ”ਇਸ ਡਾਟਾ ਸੰਗ੍ਰਹਿ ਨਾਲ ਚੀਨੀ ਕਮਿਊਨਿਸਟ ਪਾਰਟੀ ਨੂੰ ਅਮਰੀਕੀਆਂ ਦੀ ਨਿੱਜੀ ਅਤੇ ਮਾਲਕੀ ਜਾਣਕਾਰੀ ਲੈਣ ਦੀ ਆਗਿਆ ਮਿਲਦੀ ਹੈ। ਸੰਭਾਵਤ ਤੌਰ ਉੱਤੇ ਇਹ ਚੀਨੀ ਐਪ ਫੈਡਰਲ ਕਰਮਚਾਰੀਆਂ ਅਤੇ ਠੇਕੇਦਾਰਾਂ ਦੇ ਟਿਕਾਣਿਆਂ ਨੂੰ ਟਰੈਕ ਕਰਨ, ਬਲੈਕਮੇਲ ਲਈ ਨਿੱਜੀ ਜਾਣਕਾਰੀ ਦੇ ਡੋਜ਼ਿਅਰ ਬਣਾਉਣ ਅਤੇ ਕਾਰਪੋਰੇਟ ਜਾਸੂਸੀ ਕਰਨ ਦੀ ਆਗਿਆ ਦਿੰਦਾ ਹੈ”। ਉੱਥੇ ਹੀ ਟਰੰਪ ਨੇ ਚੀਨੀ ਐਪ ਵੀਚੈਟ ਉੱਤੇ ਵੀ ਪਾਬੰਦੀ ਲਗਾਉਣ ਦੇ ਆਦੇਸ਼ ਉੱਤੇ ਦਸਤਖਤ ਕਰਦਿਆਂ ਕਿਹਾ ਹੈ ਕਿ ”ਟਿਕਟੋਕ ਦੀ ਤਰ੍ਹਾਂ ਹੀ ਵੀਚੈਟ ਐਪ ਵੀ ਆਪਣੇ ਉਪਭੋਗਤਾਵਾਂ ਤੋਂ ਵੱਡੀ ਮਾਤਰਾ ਵਿਚ ਜਾਣਕਾਰੀ ਪ੍ਰਦਾਨ ਕਰਦਾ ਹੈ, ਜਿਸ ਨਾਲ ਚੀਨੀ ਕਮਿਊਨਿਸਟ ਪਾਰਟੀ ਤੱਕ ਅਮਰੀਕੀਆਂ ਦੀ ਨਿੱਜੀ ਜਾਣਕਾਰੀ ਪਹੁੰਚਣ ਦਾ ਖਤਰਾ ਪੈਦਾ ਹੁੰਦਾ ਹੈ”। ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਵੀ ਰਾਸ਼ਟਰੀ ਸੁਰੱਖਿਆ ਸੰਬੰਧੀ ਚਿੰਤਾਵਾਂ ਜਤਾਉਂਦੇ ਹੋਏ ਟਿਕਟੋਕ ਸਮੇਤ ਕੁੱਲ 106 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਹੈ।

Leave a Reply

Your email address will not be published. Required fields are marked *