ਚੰਡੀਗੜ੍ਹ ਪਹੁੰਚ ਕੰਗਨਾ ਰਣੌਤ ਨੇ ਫਿਰ ਸ਼ਿਵਸੈਨਾ ਉੱਤੇ ਬੋਲਿਆ ਹਮਲਾ, ਕਿਹਾ-ਮੁੰਬਈ ਵਿਚ ਅੱਤਵਾਦੀ ਪ੍ਰਸ਼ਾਸਨ ਦਾ ਬੋਲਬਾਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਮਹਾਰਾਸ਼ਟਰ ਸਰਕਾਰ ਨਾਲ ਚੱਲ ਰਹੇ ਵਿਵਾਦ ਵਿਚਾਲੇ ਪਿਛਲੇ ਦਿਨਾਂ ਵਿਚ ਮੁੰਬਈ ਗਈ ਬਾਲੀਵੁੱਡ ਅਦਾਕਾਰਾ ਅੱਜ ਆਪਣੇ ਮਨਾਲੀ ਘਰ ਵਾਪਸ ਪਰਤ ਰਹੀ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਮਹਾਰਾਸ਼ਟਰ ਸਰਕਾਰ ਨਾਲ ਚੱਲ ਰਹੇ ਵਿਵਾਦ ਵਿਚਾਲੇ ਪਿਛਲੇ ਦਿਨਾਂ ਵਿਚ ਮੁੰਬਈ ਗਈ ਬਾਲੀਵੁੱਡ ਅਦਾਕਾਰਾ ਅੱਜ ਆਪਣੇ ਮਨਾਲੀ ਘਰ ਵਾਪਸ ਪਰਤ ਰਹੀ ਹੈ। ਉੱਥੇ ਹੀ ਜਦੋਂ ਕੰਗਨਾ ਮੁੰਬਈ ਤੋਂ ਚੰਡੀਗੜ੍ਹ ਏਅਰਪੋਰਟ ਪਹੁੰਚੀ ਤਾਂ ਉਸ ਨੇ ਟਵੀਟ ਰਾਹੀਂ ਫਿਰ ਸ਼ਿਵਸੈਨਾ ਉੱਤੇ ਹਮਲਾ ਬੋਲਿਆ ਹੈ ਅਤੇ ਕਿਹਾ ਹੈ ਕਿ ਮੁੰਬਈ ਵਿਚ ਅੱਤਵਾਦੀ ਪ੍ਰਸ਼ਾਸਨ ਦਾ ਬੋਲਬਾਲਾ ਹੈ।

ਕੰਗਨਾ ਨੇ ਟਵੀਟ ਕਰਦੇ ਹੋਏ ਕਿਹਾ ਕਿ ”ਚੰਡੀਗੜ੍ਹ ਵਿਚ ਉੱਤਰਦੇ ਹੀ ਮੇਰੀ ਸੁਰੱਖਿਆ ਨਾਮ ਮਾਤਰ ਰਹਿ ਗਈ ਹੈ, ਲੋਕ ਖੁਸੀ ਨਾਲ ਵਧਾਈ ਦੇ ਰਹੇ ਹਨ, ਲਗਦਾ ਹੈ ਇਸ ਵਾਰ ਮੈ ਬੱਚ ਗਈ। ਇਕ ਦਿਨ ਸੀ ਜਦੋਂ ਮੁੰਬਈ ਵਿਚ ਮਾਂ ਦੇ ਆਂਚਲ ਵਿਚ ਠੰਡ ਮਹਿਸੂਸ ਹੁੰਦੀ ਸੀ ਅੱਜ ਉਹ ਦਿਨ ਹੈ ਜਦੋਂ ਜਾਨ ਬਚੀ ਤਾਂ ਲੱਖਾਂ ਪਾਏ, ਸਿਵਸੈਨਾ ਤੋਂ ਸੋਨੀਆ ਸੈਨਾ ਹੁੰਦੇ ਹੀ ਮੁੰਬਈ ਵਿਚ ਅੱਤਵਾਦੀ ਪ੍ਰਸ਼ਾਸਨ ਦਾ ਬੋਲ ਬਾਲਾ”।

ਇਸ ਤੋਂ ਪਹਿਲਾਂ ਕੰਗਨਾ ਨੇ ਇਕ ਹੋਰ ਟਵੀਟ ਵਿਚ ਲਿਖਿਆ ਕਿ ”ਭਾਰੀ ਮਨ ਨਾਲ ਮੁੰਬਈ ਤੋਂ ਵਾਪਸ ਪਰਤ ਰਹੀ ਹਾਂ ਜਿਸ ਤਰ੍ਹਾਂ ਮੈਨੂੰ ਇਨ੍ਹਾਂ ਦਿਨਾਂ ਵਿਚ ਪਰੇਸ਼ਾਨ ਕੀਤਾ ਗਿਆ, ਮੇਰੇ ਉੱਤੇ ਹਮਲੇ ਕੀਤੇ ਗਏ, ਮੈਨੂੰ ਗਲਤ ਚੀਜ਼ਾਂ ਬੋਲੀ ਗਈ, ਮੇਰਾ ਘਰ ਤੋੜਨ ਦੀ ਧਮਕੀ ਦਿੱਤੀ ਗਈ ਅਤੇ ਮੇਰਾ ਦਫਤਰ ਤੋੜਿਆ ਗਿਆ, ਸਿਕਊਰਿਟੀ ਨੂੰ ਹਥਿਆਰਾਂ ਨਾਲ ਮੇਰੇ ਨੇੜੇ-ਤੇੜੇ ਰਹਿਣ ਲਈ ਕਿਹਾ ਗਿਆ ਮੈਨੂੰ ਲਗਦਾ ਹੈ ਪਾਕਿਸਤਾਨ ਨਾਲ ਤੁਲਨਾ ਕਰਨਾ ਧਮਾਕੇਦਾਰ ਰਿਹਾ”।

ਦੱਸ ਦਈਏ ਕਿ ਕੰਗਨਾ ਨੇ ਮਹਾਰਾਸ਼ਟਰ ਸਰਕਾਰ ਅਤੇ ਪੁਲਿਸ ਨੂੰ ਸੁਸ਼ਾਂਤ ਖੁਦਕੁਸ਼ੀ ਮਾਮਲੇ ਉੱਤੇ ਘੇਰਿਆ ਸੀ ਇਸ ਤੋਂ ਬਾਅਦ ਉਸ ਦਾ ਲਗਾਤਾਰ ਮਹਾਰਾਸ਼ਟਰ ਸਰਕਾਰ ਅਤੇ ਸ਼ਿਵਸੈਨਾ ਨਾਲ ਵਿਵਾਦ ਚੱਲ ਰਿਹਾ ਹੈ, ਇਸੇ ਮਸਲੇ ਉੱਤੇ ਉਸ ਨੇ ਬੀਤੇ ਦਿਨ ਸੂਬੇ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨਾਲ ਮੁਲਾਕਾਤ ਕੀਤੀ ਸੀ।

Leave a Reply

Your email address will not be published. Required fields are marked *