ਸੰਸਦ ਵਿਚ ਜਦੋਂ ਸਰਕਾਰ ਨੂੰ ਲਾਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀਆਂ ਮੌਤਾਂ ਦੇ ਅੰਕੜੇ ਬਾਰੇ ਪੁੱਛਿਆ ਗਿਆ ਸਵਾਲ ਤਾਂ ਆਇਆ ਇਹ ਜਵਾਬ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਸੋਮਵਾਰ ਨੂੰ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈ ਪਰ ਇਸ ਵਾਰ ਦੇ ਸੈਸ਼ਨ ਵਿਚ ਕੋਰੋਨਾ ਕਰਕੇ ਕਈਂ ਤਰ੍ਹਾਂ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਸੋਮਵਾਰ ਨੂੰ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈ ਪਰ ਇਸ ਵਾਰ ਦੇ ਸੈਸ਼ਨ ਵਿਚ ਕੋਰੋਨਾ ਕਰਕੇ ਕਈਂ ਤਰ੍ਹਾਂ ਦਾ ਬਦਲਾਅ ਹੋਣ ਕਾਰਨ ਪ੍ਰਸ਼ਨਕਾਲ ਨਹੀਂ ਰੱਖਿਆ ਗਿਆ ਹੈ ਪਰ ਵਿਰੋਧੀ ਪਾਰਟੀਆਂ ਦੇ ਸਾਂਸਦ ਸਰਕਾਰ ਨੂੰ ਲਿਖਤੀ ਤੌਰ ਉੱਤੇ ਸਵਾਲ ਪੁੱਛ ਸਕਦੇ ਹਨ। ਇਸੇ ਤਹਿਤ ਜਦੋਂ ਸਾਂਸਦਾਂ ਨੇ ਲਿਖਿਤ ਤੌਰ ਉੱਤੇ ਸਵਾਲ ਪੁੱਛਦਿਆਂ ਕੋਰੋਨਾ ਕਾਲ ਅਤੇ ਲਾਕਡਾਊਨ ਵਿਚਾਲੇ ਪ੍ਰਵਾਸੀ ਮਜਦੂਰਾਂ ਦੀਆਂ ਹੋਈਆਂ ਮੌਤਾਂ ਦਾ ਅੰਕੜਾ ਮੰਗਿਆ ਤਾਂ ਸਰਕਾਰ ਨੇ ਕਿਹਾ ਕਿ ਉਸ ਕੋਲ ਅਜਿਹਾ ਡਾਟਾ ਨਹੀਂ ਹੈ।

ਦਰਅਸਲ ਕੁੱਝ ਸਾਂਸਦਾਂ ਦੁਆਰਾ ਸਰਕਾਰ ਨੂੰ ਲਾਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੇ ਮਸਲੇ ਉੱਤੇ ਸਵਾਲ ਪੁੱਛੇ ਗਏ ਸਨ ਕਿ, ”ਕੀ ਸਰਕਾਰ ਪ੍ਰਵਾਸੀ ਮਜ਼ਦੂਰਾਂ ਦੇ ਅੰਕੜਿਆਂ ਨੂੰ ਪਹਿਚਾਨਣ ਵਿਚ ਗਲਤੀ ਕਰ ਗਈ? ਕੀ ਸਰਕਾਰ ਕੋਲ ਅਜਿਹਾ ਅੰਕੜਾ ਹੈ ਕਿ ਲਾਕਡਾਊਨ ਦੌਰਾਨ ਕਿੰਨੇ ਮਜ਼ਦੂਰਾਂ ਦੀ ਮੌਤ ਹੋਈ ਹੈ? ਕਿਉਂਕਿ ਹਜ਼ਾਰਾਂ ਮਜ਼ਦੂਰਾਂ ਦੇ ਮਰਨ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਸਵਾਲ ਪੁੱਛਿਆ ਗਿਆ ਕਿ, ਕੀ ਸਰਕਾਰ ਨੇ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਵਿਚ ਰਾਸ਼ਨ ਦਿੱਤਾ ਹੈ? ਜੇਕਰ ਦਿੱਤਾ ਹੈ ਤਾਂ ਉਸ ਦੀ ਜਾਣਕਾਰੀ ਦੇਣ”। ਇਸ ਤੋਂ ਇਲਾਵਾ ਸਾਂਸਦਾਂ ਨੇ ਲਿਖਿਤ ਸਵਾਲਾਂ ਵਿਚ ਕੋਰੋਨਾ ਸੰਕਟ ਦੌਰਾਨ ਸਰਕਾਰ ਦੁਆਰਾ ਚੁੱਕੇ ਗਏ ਹੋਰ ਕਦਮਾਂ ਦੀ ਜਾਣਕਾਰੀ ਮੰਗੀ।

ਇਨ੍ਹਾਂ ਸਵਾਲਾਂ ਦਾ ਕੇਂਦਰੀ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਲਿਖਿਤ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤ ਨੇ ਇਕ ਦੇਸ਼ ਦੇ ਰੂਪ ਵਿਚ ਕੇਂਦਰ-ਸੂਬਾ ਸਰਕਾਰ, ਲੋਕਲ ਬਾਡੀ ਨੇ ਕੋਰੋਨਾ ਵਿਰੁੱਧ ਜੰਗ ਲੜੀ ਹੈ। ਉਨ੍ਹਾਂ ਨੇ ਅੱਗੇ ਜਵਾਬ ਵਿਚ ਰਾਸ਼ਨ ਦੇ ਮਸਲੇ ਉੱਤੇ ਮੰਤਰਾਲੇ ਵੱਲੋਂ ਰਾਜਾਂ ਅਨੁਸਾਰ ਅੰਕੜੇ ਉੱਪਲਬਧ ਨਾ ਹੋਣ ਦੀ ਗੱਲ ਕਹੀ ਗਈ ਪਰ ਇਹ ਵੀ ਕਿਹਾ ਗਿਆ ਕਿ 80 ਕਰੋੜ ਲੋਕਾਂ ਨੂੰ ਪੰਜ ਕਿਲੋਂਗ੍ਰਾਮ ਵਾਧੂ ਚਾਵਲ ਜਾਂ ਕਣਕ, ਇਕ ਕਿਲੋ ਦਾਲ ਦਿੱਤੀ ਗਈ। ਇਸ ਤੋਂ ਇਲਾਵਾ ਜਵਾਬ ਵਿਚ ਗਰੀਬ ਕਲਿਆਣ ਯੋਜਨਾ, ਸਵੈ-ਨਿਰਭਰ ਭਾਰਤ ਪੈਕੇਜ, ਈਪੀਐਫ ਸਕੀਮ ਵਰਗੇ ਫੈਸਲਿਆਂ ਦੀ ਜਾਣਕਾਰੀ ਦਿੱਤੀ ਗਈ। ਮੌਤ ਦੇ ਅੰਕੜਿਆਂ ਨੂੰ ਲੈ ਕੇ ਸਰਕਾਰ ਨੇ ਕਿਹਾ ਕਿ ਉਸ ਕੋਲ ਅਜਿਹਾ ਕੋਈ ਡਾਟਾ ਨਹੀਂ ਹੈ।

Leave a Reply

Your email address will not be published. Required fields are marked *