ਚੀਨੀ ਨਾਗਰਿਕਾਂ ਲਈ ਵਰਦਾਨ ਸਾਬਤ ਹੋਏ ਭਾਰਤੀ ਸੈਨਿਕ, ਇੰਝ ਬਚਾਈ ਜਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਚੀਨ ਵਿਚਾਲੇ ਸਰਹੱਦ ਉੱਤੇ ਤਣਾਅ ਲਗਾਤਾਰ ਜਾਰੀ ਹੈ। ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਉੱਤੇ ਜਿੱਥੇ ਚੀਨੀ ਸੈਨਿਕ ਆਪਣੀਆਂ ਨਾਪਾਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਚੀਨ ਵਿਚਾਲੇ ਸਰਹੱਦ ਉੱਤੇ ਤਣਾਅ ਲਗਾਤਾਰ ਜਾਰੀ ਹੈ। ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਉੱਤੇ ਜਿੱਥੇ ਚੀਨੀ ਸੈਨਿਕ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ ਉੱਥੇ ਹੀ ਭਾਰਤ ਸੈਨਿਕ ਚੀਨ ਦੇ ਤਿੰਨ ਨਾਗਰਿਕਾਂ ਲਈ ਇਕ ਵਰਦਾਨ ਸਾਬਿਤ ਹੋਏ ਹਨ। ਦਰਅਸਲ ਭਾਰਤੀ ਫੌਜ ਨੇ ਚੀਨੀ ਨਾਗਰਿਕਾਂ ਨੂੰ ਮੌਤ ਦੇ ਮੂੰਹ ਵਿਚ ਜਾਣ ਤੋਂ ਬਚਾਇਆ ਹੈ। ਇੰਨਾ ਹੀ ਨਹੀਂ ਬਲਕਿ ਉਨ੍ਹਾਂ ਨੂੰ ਖਾਣਾ, ਆਕਸੀਜਨ ਅਤੇ ਗਰਮ ਕੱਪੜੇ ਦੇ ਕੇ ਮਦਦ ਕੀਤੀ ਹੈ।

ਖਬਰ ਏਜੰਸੀ ਏਐਨਆਈ ਦੇ ਟਵੀਟ ਮੁਤਾਬਕ ”ਭਾਰਤੀ ਸੈਨਾ ਨੇ ਤਿੰਨ ਸਤੰਬਰ 2020 ਨੂੰ 17,500 ਫੁੱਟ ਦੀ ਉੱਚਾਈ ਉੱਤੇ ਉੱਤਰੀ ਸਿੱਕਮ ਦੇ ਪਠਾਰ ਖੇਤਰ ਵਿਚ ਆਪਣਾ ਰਸਤਾ ਖੋਅ ਚੁੱਕੇ ਤਿੰਨ ਨਾਗਰਿਕਾਂ ਦੀ ਮਦਦ ਕੀਤੀ ਹੈ। ਸੈਨਾ ਨੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਵਾਈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਹੀ ਸੇਧ ਦਿੱਤੀ ਜਿਸ ਤੋਂ ਬਾਅਦ ਉਹ ਆਪਣੀ ਮੰਜ਼ਿਲ ਵੱਲ ਚੱਲੇ ਗਏ। ਚੀਨੀ ਨਾਗਰਿਕਾਂ ਵਿਚ ਦੋ ਪੁਰਸ਼ ਅਤੇ ਇਕ ਮਹਿਲਾ ਸ਼ਾਮਲ ਸੀ। ਜ਼ੀਰੋ ਡਿਗਰੀ ਤਾਪਮਾਨ ਵਿਚ ਉਨ੍ਹਾਂ ਦੇ ਜੀਵਨ ਨੂੰ ਖਤਰੇ ਵਿਚ ਵੇਖਦੇ ਹੋਏ ਭਾਰਤੀ ਸੈਨਾ ਦੇ ਸੈਨਿਕਾਂ ਨੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਉਚਾਈ ਅਤੇ ਕਠੋਰ ਮੌਸਮ ਦੀਆਂ ਸਮੱਸਿਆਂ ਤੋਂ ਬਚਾਉਣ ਲਈ ਆਕਸੀਜਨ, ਭੋਜਨ ਅਤੇ ਗਰਮ ਕੱਪੜਿਆਂ ਸਮੇਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ।

ਇੰਨਾ ਹੀ ਨਹੀਂ ਚੀਨੀ ਨਾਗਰਿਕਾਂ ਨੂੰ ਸਹਾਇਤਾ ਦੇਣ ਤੋਂ ਬਾਅਦ ਭਾਰਤੀ ਫੌਜੀਆਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਣ ਵਿਚ ਮਦਦ ਕਰਨ ਲਈ ਸਹੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਚੀਨੀ ਨਾਗਰਿਕਾਂ ਨੇ ਤੁਰੰਤ ਸਹਾਇਤਾ ਲਈ ਭਾਰਤ ਅਤੇ ਭਾਰਤੀ ਫੌਜ ਦਾ ਧੰਨਵਾਦ ਕੀਤਾ।

 

Leave a Reply

Your email address will not be published. Required fields are marked *