ICMR ਨੇ ਕੋਰੋਨਾ ਟੈਸਟਿੰਗ ਨੀਤੀ ਵਿਚ ਕੀਤਾ ਬਦਲਾਅ, ਦੂਜੇ ਸੂਬਿਆਂ ਵਿਚ ਯਾਤਰਾ ਕਰਨ ਲਈ ਨੈਗੇਟਿਵ ਰਿਪੋਰਟ ਜ਼ਰੂਰੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੁੱਲ ਮਾਮਲੇ 40 ਲੱਖ ਦੇ ਅੰਕੜੇ ਨੂੰ ਪਾਰ ਕਰ ਗਏ ਹਨ। ਇਸੇ ਵਿਚਾਲੇ ਅੱਜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੁੱਲ ਮਾਮਲੇ 40 ਲੱਖ ਦੇ ਅੰਕੜੇ ਨੂੰ ਪਾਰ ਕਰ ਗਏ ਹਨ। ਇਸੇ ਵਿਚਾਲੇ ਅੱਜ ਸ਼ਨੀਵਾਰ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ(ਆਈਸੀਐਮਆਰ) ਨੇ ਕੋਰੋਨਾ ਟੈਸਟਿੰਗ ਦੀ ਨੀਤੀ ਵਿਚ ਬਦਲਾਅ ਕਰਨ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ਜਿਸ ਮੁਤਾਬਕ ਦੇਸ਼-ਵਿਦੇਸ਼ ਜਾਂ ਦੂਜੇ ਸੂਬਿਆਂ ਵਿਚ ਯਾਤਰਾ ਕਰਨ ਵਾਲਿਆਂ ਕੋਲ ਕੋਰੋਨਾ ਟੈਸਟ ਦਾ ਨੈਗੇਟਿਵ ਸਰਟੀਫਿਕੇਟ ਲਾਜ਼ਮੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੁਣ ਕੋਈ ਵੀ ਵਿਅਕਤੀ ‘ਆਨ ਡਿਮਾਂਡ’ ਕੋਰੋਨਾ ਟੈਸਟ ਕਰਵਾ ਸਕੇਗਾ।

ਗਾਈਡਲਾਈਨਜ਼ ਅਨੁਸਾਰ ਕੋਰੋਨਾ ਟੈਸਟਿੰਗ ਨੂੰ ਚਾਰ ਵਰਗਾਂ ਵਿਚ ਵੰਡਿਆ ਗਿਆ ਹੈ। ਜਿਵੇਂ ਕਿ ਕੰਟੇਨਮੈਂਟ ਜ਼ੋਨ, ਗੈਰ ਕੰਟੇਨਮੈਂਟ ਏਰੀਆ ਵਿਚ ਨਿਯਮਤ ਨਿਗਰਾਨੀ, ਹਸਪਤਾਲ ਅਤੇ ਨਾਨ ਡਿਮਾਂਡ ਟੈਸਟਿੰਗ। ਕੰਟੇਨਮੈਂਟ ਇਲਾਕਿਆਂ ਵਿਚ ਪਹਿਲਾਂ ਹੀ ਰੈਪਿਡ ਐਂਟੀਜਨ ਟੈਸਟ, ਫਿਰ ਆਰਟੀ-ਪੀਸੀਆਰ ਜਾਂ TrueNat ਜਾਂ ਫਿਰ CBNAAT  ਟੈਸਟ ਹੁੰਦਾ ਹੈ। ਗਾਈਡਲਾਈਨਜ਼ ਮੁਤਾਬਕ ਕੰਟੇਨਮੈਂਟ ਜ਼ੋਨਾਂ ਵਿਚ ਐਂਟਰੀ ਪੁਆਇੰਟ ਉੱਤੇ ਲਗਾਤਾਰ ਨਜ਼ਰ ਰੱਖੀ ਜਾਵੇ। ਇਨ੍ਹਾਂ ਥਾਵਾਂ ਉੱਤੇ ਨਿਰੰਤਰ ਸਕਰੀਨਿੰਗ ਹੋਣੀ ਚਾਹੀਦੀ ਹੈ। ਐਂਟੀਜਨ ਟੈਸਟ ਕੀਤਾ ਜਾਣਾ ਚਾਹੀਦਾ ਹੈ। ਆਰਟੀ-ਪੀਸੀਆਰ ਟੈਸਟ ਉਸ ਸਮੇਂ ਹੀ ਕੀਤਾ ਜਾਵੇ ਜਦੋਂ ਕੋਈ ਵਿਅਕਤੀ ਐਂਟੀਜਨ ਟੈਸਟ ‘ਚ ਨੈਗੇਟਿਵ ਪਾਏ ਜਾਣ ਮਗਰੋਂ ਵੀ ਸਾਂਹ ਲੈਣ ਵਿਚ ਦਿੱਕਤ ਮਹਿਸੂਸ ਕਰਦਾ ਹੋਵੇ ਜਾਂ ਫਿਰ ਉਸ ਵਿਚ ਹੋਰ ਕੋਈ ਲੱਛਣ ਵਿਖਾਈ ਦੇਣ।

ਕੰਟੇਨਮੈਂਟ ਜ਼ੋਨਾਂ ਵਿਚ ਰਹਿਣ ਵਾਲੇ ਲੋਕਾਂ ਦੇ ਲਈ 100 ਫੀਸਦੀ ਟੈਸਟਿੰਗ ਕੀਤੀ ਜਾਣੀ ਚਾਹੀਦੀ ਹੈ। ਹੈਲਥ ਵਰਕਰਾਂ ਅਤੇ ਮੋਰਚੇ ਉੱਤੇ ਤਾਇਨਾਤ ਸਿਹਤ ਕਰਮਚਾਰੀਆਂ ਦਾ ਟੈਸਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗੈਰ ਕੰਟੇਨਮੈਂਟ ਜ਼ੋਨਾਂ ਵਿਚ ਨਿਗਰਾਨੀ ਰੱਖਣੀ ਜ਼ਰੂਰੀ ਹੈ। ਪਿਛਲੇ 14 ਦਿਨਾਂ ਵਿਚ ਅੰਤਰਰਾਸ਼ਟਰੀ ਯਾਤਰਾ ਕਰਨ ਵਾਲਿਆਂ ਦਾ ਟੈਸਟ ਕੀਤਾ ਜਾਣਾ ਚਾਹੀਦਾ ਹੈ। ਨਵੇਂ ਨਿਰਦੇਸ਼ਾਂ ਵਿਚ ਸ਼ਹਿਰ ਤੋਂ ਪਰਤਣ ਵਾਲੇ ਮਜ਼ਦੂਰਾਂ ਅਤੇ ਸਾਰੇ ਸਿਹਤਕਰਮੀਆਂ ਦਾ ਟੈਸਟ ਕਰਨ ਦੀ ਗੱਲ ਕਹੀ ਗਈ ਹੈ। ਟੈਸਟ ਵਿਚ ਕਮੀ ਦੇ ਚੱਲਦੇ ਹਸਪਤਾਲ ਵਿਚ ਕਿਸੇ ਵੀ ਐਮਰਜੈਂਸੀ ਸਥਿਤੀ ਜਿਸ ਵਿਚ ਡਿਲਵਿਰੀ ਆਦਿ ਸ਼ਾਮਲ ਹੈ ਉਸ ਵਿਚ ਦੇਰੀ ਨਹੀਂ ਹੋਣੀ ਚਾਹੀਦੀ। ਹਾਲਾਂਕਿ ਆਈਸੀਐਮਆਰ ਨੇ ਸੂਬਿਆਂ ਨੂੰ ਵੀ ਆਪਣੇ ਵਿਵੇਕ ਦੇ ਅਧਾਰ ਉੱਤੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿਚ ਸੋਧ ਕਰਨ ਦੀ ਆਗਿਆ ਦਿੱਤੀ ਹੈ।

Leave a Reply

Your email address will not be published. Required fields are marked *