ਕੰਗਨਾ ਰਣੌਤ ਦੇ ਦਫਤਰ ਉੱਤੇ ਚੱਲਿਆ ਬੀਐਮਸੀ ਦਾ ਪੀਲਾ ਪੰਜਾ, ਅਦਾਕਾਰਾ ਪਹੁੰਚੀ ਹਾਈਕੋਰਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਿੱਥੇ ਇਕ ਪਾਸੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਿਮਾਚਲ ਤੋਂ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ ਉੱਥੇ ਹੀ ਦੂਜੇ ਪਾਸੇ ਬਾਂਦਰਾ ਵੈਸਟ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਿੱਥੇ ਇਕ ਪਾਸੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਿਮਾਚਲ ਤੋਂ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ ਉੱਥੇ ਹੀ ਦੂਜੇ ਪਾਸੇ ਬਾਂਦਰਾ ਵੈਸਟ ਦੇ ਪਾਲੀ ਹਿਲ ਰੋਡ ਉੱਤੇ ਸਥਿਤ ਕੰਗਨਾ ਦੇ ਦਫਤਰ ਉੱਤੇ ਬੀਐਮਸੀ ਨੇ ਗੈਰ-ਕਾਨੂੰਨੀ ਨਿਰਮਾਣ ਦੱਸ ਕੇ ਜੇਸੀਬੀ ਚਲਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਲੈ ਕੇ ਕੰਗਨਾ ਦੇ ਵਕੀਲ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਬੀਐਮਸੀ ਦੀ ਇਸ ਕਾਰਵਾਈ ਨੂੰ ਰੋਕਣ ਦੀ ਮੰਗ ਕੀਤੀ ਹੈ।

https://twitter.com/ANI/status/1303585390146666497

ਜਾਣਕਾਰੀ ਮੁਤਬਾਕ ਕੰਗਨਾ ਰਣੌਤ ਦਾ ਇਹ ਦਫਤਰ ਇਸ ਸਾਲ ਜਨਵਰੀ ਵਿਚ 48 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਸੀ ਜਿਸ ਉੱਤੇ ਬੀਤੇ ਦਿਨ ਬੀਐਮਸੀ ਅਧਿਕਾਰੀਆਂ ਨੇ ਨੋਟਿਸ ਚਪਕਾ ਦਿੱਤਾ ਸੀ। । ਬੀਐਮਸੀ ਦਾ ਆਰੋਪ ਸੀ ਕਿ ਕੰਗਨਾ ਦੇ ਦਫਤਰ ਵਿਚ ਕੁੱਝ ਨਿਰਮਾਣ ਬਿਨਾਂ ਕਿਸੇ ਇਜ਼ਾਜਤ ਤੋਂ ਹੋਇਆ ਸੀ ਜਿਸ ਵਿਚ ਕਮਰਿਆਂ ਦੀ ਵੱਖ ਵਰਤੋਂ, ਬਾਥਰੂਮ ਦੀ ਉਸਾਰੀ ਅਤੇ ਰਸੋਈ ਦੇ ਨਿਰਮਾਣ ਵਰਗੀਆਂ ਗੱਲਾਂ ਸ਼ਾਮਲ ਸਨ। ਬੀਐਮਸੀ ਨੇ ਇਸ ਨੋਟਿਸ ਦਾ ਜਵਾਬ ਦੇਣ ਲਈ ਕੰਗਨਾ ਨੂੰ 24 ਘੰਟੇ ਦਾ ਸਮਾਂ ਦਿੱਤਾ ਸੀ ਅਤੇ ਜਵਾਬ ਨਾ ਮਿਲਣ ਉੱਤੇ ਤੋੜ-ਫੋੜ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਦਫਤਰ ਕੰਗਨਾ ਰਣੌਤ ਦੇ ਮਲਕੀਅਤ ਵਾਲੀ ਮਣੀਕਰਣਿਕਾ ਪ੍ਰੋਡਕਸ਼ਨ ਦਾ ਹੈ।

ਉੱਥੇ ਹੀ ਦਫਤਰ ਤੋੜੇ ਜਾਣ ਨੂੰ ਲੈ ਕੇ ਕੰਗਨਾ ਨੇ ਟਵੀਟ ਕਰ ਕਿਹਾ ਕਿ ”ਮਣੀਕਰਣਿਕਾ ਫਿਲਮਜ਼ ਵਿਚ ਪਹਿਲੀ ਫਿਲਮ ਅਯੁੱਧਿਆ ਦੀ ਘੋਸ਼ਿਤ ਹੋਈ। ਇਹ ਮੇਰੇ ਲਈ ਇਕ ਇਮਾਰਤ ਨਹੀਂ ਰਾਮ ਮੰਦਰ ਹੀ ਹੈ,ਅੱਜ ਉੱਥੇ ਬਾਬਰ ਆਇਆ ਹੈ ਅੱਜ ਇਤਿਹਾਸ ਖੁਦ ਨੂੰ ਦੁਹਰਾਵੇਗਾ ਰਾਮ ਮੰਦਰ ਦੁਬਾਰਾ ਟੁੱਟੇਗਾ ਪਰ ਯਾਦ ਰੱਖੋ ਬਾਬਰ ਇਹ ਮੰਦਰ ਫਿਰ ਬਣੇਗਾ, ਇਹ ਮੰਦਰ ਫਿਰ ਬਣੇਗਾ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ”।

ਕੰਗਨਾ ਨੇ ਇਕ ਹੋਰ ਟਵੀਟ ਕਰ ਕਿਹਾ ”ਮੈ ਕਦੇਂ ਗਲਤੀ ਨਹੀਂ ਹੁੰਦੀ ਅਤੇ ਮੇਰੇ ਦੁਸ਼ਮਣ ਵਾਰ-ਵਾਰ ਇਹ ਸਾਬਤ ਕਰਦੇ ਹਨ। ਇਹੀ ਕਾਰਨ ਹੈ ਕਿ ਮੇਰੀ ਮੁੰਬਈ ਹੁਣ ਪੀਓਕ ਹੈ”।

ਇੰਨਾ ਹੀ ਨਹੀਂ ਕੰਗਨਾ ਨੇ ਬੀਐਮਸੀ ਦੀ ਇਸ ਕਾਰਵਾਈ ਨੂੰ ਫਾਸੀਵਾਦ ਦੱਸਿਆ ਹੈ ਅਤੇ ਕਿਹਾ ਹੈ ਕਿ ”ਮੇਰੇ ਘਰ ਵਿਚ ਕੋਈ ਗੈਰ-ਕਾਨੂੰਨੀ ਨਿਰਮਾਣ ਨਹੀਂ ਹੈ, ਸਰਕਾਰ ਨੇ ਵੀ 30 ਸਤੰਬਰ ਤੱਕ ਕੋਵਿਡ ਸੰਕਟ ਵਿਚ ਤੋੜਫੋਰ ਉੱਤੇ ਪਾਬੰਦੀ ਲਗਾਈ ਹੋਈ ਹੈ। ਬਾਲੀਵੁੱਡ ਹੁਣ ਇਸ ਨੂੰ ਵੇਖੋ ਫਾਸੀਵਾਦ ਕੁੱਝ ਅਜਿਹਾ ਦਿਖਦਾ ਹੈ”।

Leave a Reply

Your email address will not be published. Required fields are marked *