ਹਿਮਾਚਲ ਤੋਂ ਮੁੰਬਈ ਲਈ ਰਵਾਨਾ ਹੋਈ ਕੰਗਨਾ ਰਣੌਤ, ਬੀਐਮਸੀ ਨੇ ਦਫਤਰ ਨੂੰ ਢਾਹੁਣ ਦੀ ਖਿੱਚੀ ਤਿਆਰੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਤੋਂ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ ਜਿਸ ਤਹਿਤ ਉਹ ਫਲਾਇਟ ਲਈ ਚੰਡੀਗੜ੍ਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਤੋਂ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ ਜਿਸ ਤਹਿਤ ਉਹ ਫਲਾਇਟ ਲਈ ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ਪਹੁੰਚ ਗਈ ਹੈ ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਸੁਸ਼ਾਤ ਮਾਮਲੇ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਨਾਲ ਪੰਗਾ ਲੈਣਾ ਭਾਰੀ ਪੈ ਗਿਆ ਹੈ। ਦਰਅਸਲ ਬ੍ਰਹਿਨਮੁੰਬਈ ਨਗਰ ਨਿਗਮ(ਬੀਐਮਸੀ) ਨੇ ਬਾਂਦਰਾ ਵੈਸਟ ਦੇ ਪਾਲੀ ਹਿਲ ਰੋਡ ਉੱਤੇ ਸਥਿਤ ਕੰਗਨਾ ਰਣੌਤ ਦੇ ਦਫਤਰ ਨੂੰ ਗੈਰਕਾਨੂੰਨੀ ਉਸਾਰੀ ਦੱਸਦੇ ਹੋਏ ਢਾਹੁਣ ਦੀ ਤਿਆਰੀ ਕਰ ਲਈ ਹੈ ।

ਕੁੱਝ ਦਿਨ ਪਹਿਲਾਂ ਹੀ ਬੀਐਮਸੀ ਦੀ ਟੀਮ ਨੇ ਕੰਗਨਾ ਰਣੌਤ ਦੇ ਦਫਤਰ ਦੌਰਾ ਕੀਤਾ ਸੀ ਅਤੇ ਪਾਇਆ ਸੀ ਕਿ ਬਹੁਤ ਸਾਰੇ ਗੈਰ ਕਾਨੂੰਨੀ ਨਿਰਮਾਣ ਗਰਾਊਂਡ ਫਲੋਰ ਅਤੇ ਪਹਿਲੀ ਮੰਜ਼ਲ ਉੱਤੇ ਕੀਤੇ ਗਏ ਹਨ। ਇਹ ਦਫਤਰ ਕੰਗਨਾ ਰਣੌਤ ਦੇ ਮਲਕੀਅਤ ਵਾਲੀ ਮਣੀਕਰਣਿਕਾ ਪ੍ਰੋਡਕਸ਼ਨ ਦਾ ਹੈ। ਉੱਥੇ ਹੀ ਕੰਗਨਾ ਨੇ ਟਵੀਟ ਕਰ ਆਪਣੇ ਦਫਤਰ ਦੇ ਬਾਹਰ ਦੀਆਂ ਤਸਵੀਰਾਂ ਸਾਂਝੀ ਕੀਤੀਆਂ ਹਨ ਜਿਸ ਵਿਚ ਬੀਐਮਸੀ ਦੇ ਅਫਸਰ ਖੜ੍ਹੇ ਵਿਖਾਈ ਦੇ ਰਹੇ ਹਨ। ਕੰਗਨਾ ਨੇ ਟਵੀਟ ਵਿਚ ਉਨ੍ਹਾਂ ਨੂੰ ਬਾਬਰ ਅਤੇ ਉਸਦੀ ਸੈਨਾ ਦੱਸਿਆ ਹੈ।

ਕੰਗਨਾ ਨੇ ਇਕ ਹੋਰ ਟਵੀਟ ਕਰਦੇ ਹੋਏ ਕਿਹਾ ਕਿ ”ਮੇਰੇ ਆਉਣ ਤੋਂ ਪਹਿਲਾਂ ਹੀ ਮਹਾਰਾਸ਼ਟਰ ਸਰਕਾਰ ਅਤੇ ਉਸ ਦੇ ਗੁੰਡੇ ਮੇਰੇ ਦਫਤਰ ਬਾਹਰ ਪਹੁੰਚ ਗਏ ਹਨ ਅਤੇ ਉਸ ਨੂੰ ਗਿਰਾਉਣ ਦੀ ਤਿਆਰੀ ਕਰ ਰਹੇ ਹਨ। ਮੈ ਵਾਅਦਾ ਕਰਦੀ ਹਾਂ ਕਿ ਮਹਾਰਾਸ਼ਟਰ ਦੇ ਸਨਮਾਨ ਲਈ ਖੂਨ ਦੇਣ ਲਈ ਤਿਆਰ ਹਾਂ। ਇਹ ਕੁੱਝ ਵੀ ਨਹੀ ਹੈ. ਚਾਹੁਵੋ ਤਾਂ ਸੱਭ ਕੁੱਝ ਖੋਹ ਸਕਦੇ ਹੋ ਪਰ ਮੇਰੀ ਭਾਵਨਾਵਾਂ ਲਗਾਤਾਰ ਉੱਚੀ ਹੁੰਦੀ ਜਾਣਗੀਆਂ”। ਦੱਸ ਦਈਏ ਕਿ ਬੀਤੇ ਮੰਗਲਵਾਰ ਨੂੰ ਬੀਐਮਸੀ ਵੱਲੋਂ ਉਨ੍ਹਾਂ ਦੇ ਦਫਤਰ ਉੱਤੇ ਹੀ ਨੋਟਿਸ ਚਪਕਾ ਦਿੱਤਾ ਗਿਆ ਸੀ। ਬੀਐਮਸੀ ਦਾ ਆਰੋਪ ਸੀ ਕਿ ਕੰਗਨਾ ਦੇ ਦਫਤਰ ਵਿਚ ਕੁੱਝ ਨਿਰਮਾਣ ਬਿਨਾਂ ਕਿਸੇ ਇਜ਼ਾਜਤ ਤੋਂ ਹੋਇਆ ਸੀ ਜਿਸ ਵਿਚ ਕਮਰਿਆਂ ਦੀ ਵੱਖ ਵਰਤੋਂ, ਬਾਥਰੂਮ ਦੀ ਉਸਾਰੀ ਅਤੇ ਰਸੋਈ ਦੇ ਨਿਰਮਾਣ ਵਰਗੀਆਂ ਗੱਲਾਂ ਸ਼ਾਮਲ ਹਨ।

Leave a Reply

Your email address will not be published. Required fields are marked *