ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਆਏ ਦਿਨ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਰਫਤਾਰ ਫੜ ਰਹੇ ਹਨ। ਕੋਰੋਨਾ ਦੇ ਇਲਾਜ ਲਈ ਦੁਨੀਆ ਭਰ ਦੇ ਦੇਸ਼ਾਂ ਸਮੇਤ ਭਾਰਤ ਦੁਆਰਾ ਵੀ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ। ਇਸ ਵਿਚਾਲੇ ਭਾਰਤ ਬਾਇਓਟੈਕ ਨੇ ਕੋਰੋਨਾ ਲਈ ਬਣਾਈ ਜਾ ਰਹੀ ‘ਕੋਵੈਕਸੀਨ’ ਦਾ ਜਾਨਵਰਾਂ ਉੱਤੇ ਸਫਲ ਪ੍ਰੀਖਣ ਰਹਿਣ ਦਾ ਐਲਾਨ ਕੀਤਾ ਹੈ।
Bharat Biotech proudly announces the animal study results of COVAXIN™ – These results demonstrate the protective efficacy in a live viral challenge model.
Read more about the results here – https://t.co/f81JUSfWpD@icmr_niv #BharatBiotech #COVAXIN #Safety #Vaccine #SARSCoV2 pic.twitter.com/fva1SOcLOr
— Bharat Biotech (@BharatBiotech) September 11, 2020
ਹੈਦਰਾਬਾਦ ਸਥਿਤ ਫਰਮ ਨੇ ਟਵੀਟ ਕਰ ਕਿਹਾ ਹੈ ਕਿ ”ਭਾਰਤ ਬਾਇਓਟੈਕ ਮਾਣ ਨਾਲ ਕੋਵੈਕਸੀਨ ਦੇ ਪਸ਼ੂ ਅਧਿਐਨ ਦੇ ਨਤੀਜਿਆਂ ਦੀ ਘੋਸ਼ਣਾ ਕਰਦਾ ਹੈ। ਇਹ ਨਤੀਜੇ ਇਕ ਲਾਈਵ ਵਾਇਰਲ ਚੈਲੇਂਜ ਮਾਡਲ ਵਿਚ ਸੁਰੱਖਿਆਤਮਕ ਪ੍ਰਭਾਵਸ਼ੀਲਤਾ ਦਰਸਾਉਂਦੇ ਹਨ”। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਬਾਂਦਰਾਂ ਉੱਤੇ ਕੀਤੇ ਗਏ ਅਧਿਐਨ ਦੇ ਨਤੀਜਿਆਂ ਵਿਚ ਟੀਕੇ ਦੀ ਪ੍ਰਤੀਰੋਧਕਤਾ ਦਾ ਪਤਾ ਚੱਲਦਾ ਹੈ। ਭਾਰਤ ਬਾਇਓਟੈਕ ਨੇ ਮਕਾਕਾ ਮਲਟਾ ਸਪੀਸੀਜ਼ ਦੀਆਂ ਕੁੱਝ ਕਿਸਮਾਂ ਦੇ ਬਾਂਦਰਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ। ਕੰਪਨੀ ਨੇ ਪਿਛਲੇ ਦਿਨੀਂ ਮਨੁੱਖੀ ਅਜ਼ਮਾਇਸ਼ਾਂ ਦਾ ਪਹਿਲਾ ਪੜਾਅ ਪੂਰਾ ਕੀਤਾ ਸੀ ਅਤੇ ਹੁਣ ਦੂਜੇ ਗੇੜ ਲਈ ਡੀਸੀਜੀਆਈ ਤੋਂ ਆਗਿਆ ਮੰਗੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਕੁੱਝ ਦਿਨਾਂ ਵਿਚ ਦੂਜਾ ਟ੍ਰਾਇਲ ਵੀ ਸ਼ੁਰੂ ਹੋ ਜਾਵੇਗਾ। ਰਿਪੋਰਟਾਂ ਮੁਤਾਬਕ ਭਾਰਤ ਬਾਇਓਟੈਕ ਨੇ ਪਹਿਲੇ ਪੜਾਅ ਦੌਰਾਨ 12 ਸ਼ਹਿਰਾਂ ਵਿਚ ਟੀਕੇ ਦੇ ਟ੍ਰਾਇਲ ਕਰਵਾਏ। ਇਸ ਦੌਰਾਨ 375 ਲੋਕਾਂ ਨੇ ਹਿੱਸਾ ਲਿਆ।
ਦੱਸ ਦਈਏ ਕਿ ਭਾਰਤ ਵਿਚ ਇਸ ਸਮੇਂ ਤਿੰਨ ਟੀਕਿਆਂ ਉੱਤੇ ਕੰਮ ਚੱਲ ਰਿਹਾ ਹੈ। ਗੁਜਰਾਤ ਸਥਿਤ ਕੰਪਨੀ ਜ਼ੈਡਸ ਕੈਡਿਲਾ ਹੈਲਥ ਕੇਅਰ ਲਿਮਟਿਡ ਅਤੇ ਸੀਰਮ ਇੰਸਟੀਚਿਊਟ ਪੁਣੇ ਨੇ ਪਹਿਲਾਂ ਹੀ ਕਲੀਨਿਕਲ ਟ੍ਰਾਇਲਾਂ ਦਾ ਦੂਜਾ ਦੌਰ ਸ਼ੁਰੂ ਕਰ ਦਿੱਤਾ ਹੈ। ਸੀਰਮ ਇੰਸਟੀਚਿਊਟ ਭਾਰਤ ਵਿਚ ਬ੍ਰਿਟੇਨ ਦੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਤਿਆਰ ਕੀਤੇ ਜਾ ਰਹੇ ਇਕ ਟੀਕੇ ਦਾ ਟ੍ਰਾਇਲ ਕਰ ਰਿਹਾ ਹੈ।
