ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਪਾਜ਼ੀਟਿਵ ਪਾਏ ਗਏ ਵਿਧਾਇਕਾਂ ਦੇ ਸੰਪਰਕ ਵਿਚ ਆਉਣ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਦਰਅਸਲ ਬੀਤੇ ਦਿਨ ਬੁਲਾਏ ਗਏ ਪੰਜਾਬ ਵਿਧਾਨਸਭਾ ਦੇ ਇਕ ਰੋਜ਼ਾ ਇਜਸਾਲ ਵਿਚ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਨਿਰਮਲ ਸਿੰਘ ਸ਼ੁਤਰਾਨਾ ਸੀਐਮ ਕੈਪਟਨ ਨੂੰ ਮਿਲੇ ਸਨ ਅਤੇ ਇਨ੍ਹਾਂ ਦੋਵਾਂ ਦੀ ਬਾਅਦ ਵਿਚ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।
Punjab chief minister @capt_amarinder has decided to go into 7-day self quarantine, as per government protocol and the advise of his doctors, after two MLAs who met him in the Vidhan Sabha tested positive for #COVID19.
— Raveen Thukral (@Raveen64) August 28, 2020
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਦੱਸਿਆ ਹੈ ਕਿ ”ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਪ੍ਰੋਟੋਕਾਲ ਅਤੇ ਆਪਣੇ ਡਾਕਟਰਾਂ ਦੀ ਸਲਾਹ ਮੁਤਾਬਕ 7 ਦਿਨਾਂ ਲਈ ਖੁਦ ਨੂੰ ਕੁਆਰੰਟੀਨ ਕਰਨ ਦਾ ਫੈਸਲਾ ਕੀਤਾ ਹੈ। ਵਿਧਾਨ ਸਭਾ ਸੈਸ਼ਨ ਦੌਰਾਨ 2 ਵਿਧਾਇਕ ਉਨ੍ਹਾਂ ਨੂੰ ਮਿਲੇ ਸਨ ਜੋ ਕਿ ਬਾਅਦ ਵਿਚ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ”। ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਅਤੇ ਕੁਲਬੀਰ ਜ਼ੀਰਾਂ ਦੀਆਂ ਮੁੱਢਲੀਆਂ ਰਿਪੋਰਟਾਂ ਨੈਗਟਿਵ ਆਈਆਂ ਸਨ ਜਿਸ ਕਰਕੇ ਉਨ੍ਹਾਂ ਨੂੰ ਸੈਸ਼ਨ ਵਿਚ ਸ਼ਾਮਲ ਹੋਣ ਦੀ ਆਗਿਆ ਮਿਲੀ ਸੀ ਪਰ ਸ਼ੋਕ ਮਤਿਆਂ ਦੀ ਬੈਠਕ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਸੰਬੰਧੀ ਰਿਪੋਰਟਾਂ ਮਿਲੀਆਂ ਉਹ ਸਦਨ ਦੀ ਕਾਰਵਾਈ ਛੱਡ ਕੇ ਚੱਲੇ ਗਏ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹੋਏ ਸੈਸ਼ਨ ਵਿਚ 117 ਵਿਚੋਂ ਕੇਵਲ 54 ਵਿਧਾਇਕ ਹੀ ਹਾਜ਼ਰ ਸਨ, ਜਦਕਿ ਬਾਕੀ ਵਿਧਾਇਕਾਂ ਨੂੰ ਕੋਰੋਨਾ ਪਾਜ਼ੀਟਿਵ ਹੋਣ ਕਰਕੇ ਜਾਂ ਫਿਰ ਕੋਰੋਨਾ ਪੀੜਤਾਂ ਦੇ ਸੰਪਰਕ ਵਿਚ ਆਉਣ ਕਰਕੇ ਵਿਧਾਨ ਸਭਾ ਵਿਚ ਆਉਣ ਦੀ ਆਗਿਆ ਨਹੀਂ ਮਿਲੀ ਸੀ।
