ਕੋਰੋਨਾ ਦੇ ਕਹਿਰ ਨਾਲ ਜੂਝ ਰਹੀ ਦੁਨੀਆ ਲਈ ਰੂਸ ਦੀ ਵੈਕਸੀਨ ਨੇ ਇਕ ਵਾਰ ਫਿਰ ਜਗਾਈ ਉਮੀਦ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੇ ਇਲਾਜ ਲਈ ਵੈਕਸੀਨ ਬਣਾਉਣ ਵਾਸਤੇ ਦੁਨੀਆ ਭਰ ਦੇ ਦੇਸ਼ ਦਿਨ-ਰਾਤ ਇੱਕ ਕਰ ਰਹੇ ਹਨ ਪਰ ਉੱਥੇ ਹੀ ਪਿਛਲੇ ਮਹੀਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੇ ਇਲਾਜ ਲਈ ਵੈਕਸੀਨ ਬਣਾਉਣ ਵਾਸਤੇ ਦੁਨੀਆ ਭਰ ਦੇ ਦੇਸ਼ ਦਿਨ-ਰਾਤ ਇੱਕ ਕਰ ਰਹੇ ਹਨ ਪਰ ਉੱਥੇ ਹੀ ਪਿਛਲੇ ਮਹੀਨੇ ਰੂਸ ਨੇ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਸੀ ਹਾਲਾਂਕਿ ਇਸ ਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਹਰੀ ਝੰਡੀ ਨਹੀਂ ਮਿਲੀ ਸੀ ਪਰ ਹੁਣ ਨਵੀਂ ਸਟੱਡੀ ਵਿਚ ਖੁਲਾਸਾ ਹੋਇਆ ਹੈ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਅਸਰਦਾਰ ਹੈ।

सांकेतिक तस्वीर

ਮੈਡੀਕਲ ਜਨਰਲ ‘ਦਾ ਲੈਂਸੇਟ’ ਨੇ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਰੂਸ ਦੀ ਕੋਰੋਨਾ ਵੈਕਸੀਨ ਵਿਚ ਕਿਸੇ ਤਰ੍ਹਾ ਦਾ ਵੀ ਸਾਈਡ ਇਫੈਕਟ ਨਹੀਂ ਪਾਇਆ ਗਿਆ ਹੈ, ਬਲਕਿ ਇਸ ਨਾਲ ਸਰੀਰ ਵਿਚ ਕੋਰੋਨਾ ਨਾਲ ਲੜਨ ਲਈ ਐਂਟੀਬਾਡੀ ਤਿਆਰ ਹੋਈ ਹੈ। ਲੈਂਸੇਟ ਨੇ ਆਪਣੀ ਰਿਪੋਰਟ ਵਿਚ ਕੁੱਲ 76 ਲੋਕਾਂ ਉੱਤੇ ਕੀਤੇ ਗਏ ਵੈਕਸੀਨ ਦੇ ਸ਼ੁਰੂਆਤੀ ਪੜਾਵਾਂ ਦੇ ਪ੍ਰੀਖਣ ਦੇ ਨਤੀਜਿਆਂ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਵੈਕਸੀਨ ਦੀ ਡੋਜ਼ ਦੇਣ ਤੋਂ ਬਾਅਦ ਕੁੱਲ 42 ਦਿਨਾਂ ਤੱਕ ਸਾਰੇ ਲੋਕਾਂ ਦੀ ਨਿਗਰਾਨੀ ਕੀਤੀ ਗਈ ਪਰ ਇਸ ਦੌਰਾਨ ਕਿਸੇ ਵਿਚ ਵੀ ਕੋਈ ਮਾੜਾ ਪ੍ਰਭਾਵ ਨਹੀਂ ਆਇਆ ਹੈ ਬਲਕਿ ਵੈਕਸੀਨ ਸੁਰੱਖਿਅਤ ਪਾਈ ਗਈ ਹੈ। ਇੰਨਾ ਹੀ ਨਹੀਂ ਬਲਕਿ 21 ਦਿਨਾਂ ਅੰਦਰ ਸਾਰੇ ਲੋਕਾਂ ਵਿਚ ਐਂਟੀਬਾਡੀ ਵੀ ਪੈਦਾ ਹੋ ਗਈ। ਖੋਜ਼ਕਰਤਾਵਾਂ ਮੁਤਾਬਕ ਕੇਵਲ 28 ਦਿਨਾਂ ਅੰਦਰ ਵੈਕਸੀਨ ਨੇ ਸਰੀਰ ਵਿਚ ਟੀ ਸੈੱਲ ਭਾਵ ਚਿੱਟੇ ਲਹੂ ਦੇ ਸੈੱਲ ਵੀ ਪੈਦਾ ਕੀਤੇ। ਦਰਅਸਲ ਸਰੀਰ ਵਿਚ ਮੌਜੂਦ ਟੀ-ਸੈੱਲ ਵਾਇਰਸ ਨੂੰ ਮਾਰਨ ਦਾ ਕੰਮ ਕਰਦੇ ਹਨ।

ਰੂਸ ਦੀ ਇਸ ਵੈਕਸੀਨ ਦਾ ਸਪੱਟਨਿਕ ਵੀ(Sputnik V) ਹੈ ਜਿਸ ਨੂੰ ‘ਗਮਲਾਇਆ ਨੈਸ਼ਨਲ ਰਿਸਰਚ ਸੈਂਟਰ ਫੌਰ ਐਪੀਡਿਮੋਲੋਜੀ ਐਂਡ ਮਾਈਕਰੋਬਾਇਓਲੋਜੀ’ ਦੁਆਰਾ ਵਿਕਸਿਤ ਕੀਤਾ ਗਿਆ ਹੈ। ਰੂਸ ਅਕਤੂਬਰ ਤੋਂ ਸਪੱਟਨਿਕ ਵੀ ਦਾ ਵਿਸ਼ਾਲ ਟੀਕਾਕਰਨ ਸ਼ੁਰੂ ਕਰੇਗਾ। ਰੂਸ ਦਾ 20  ਦੇਸ਼ਾਂ(ਤੁਰਕੀ, ਫਿਲੀਪੀਨਜ਼ ਆਦਿ) ਦੇ ਨਾਲ ਇਕ ਅਰਬ ਖੁਰਾਕਾਂ ਦਾ ਕਰਾਰ ਹੋਇਆ ਹੈ ਅਤੇ ਰੂਸ ਉਤਪਾਦਨ ਦੇ ਸੰਬੰਧ ਵਿਚ ਭਾਰਤ ਦੇ ਬਾਇਓਟੈਕਨਾਲੋਜੀ ਵਿਭਾਗ ਨਾਲ ਸੰਪਰਕ ਵਿਚ ਹੈ।

Leave a Reply

Your email address will not be published. Required fields are marked *