ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ ਅਨਲੌਕ-2 ਦੀ ਮਿਆਦ 31 ਜੁਲਾਈ ਨੂੰ ਖਤਮ ਹੋ ਰਹੀ ਹੈ ਜਿਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਅਨਲੌਕ-3 ਲਈ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਇਹ ਗਾਈਡਲਾਈਨਜ਼ਰ 1 ਅਗਸਤ ਤੋਂ ਪ੍ਰਭਾਵੀ ਹੋਣਗੀਆਂ ਅਤੇ ਪੂਰਾ ਇਕ ਮਹੀਨਾ ਲਾਗੂ ਰਹਿਣਗੀਆਂ। ਅਨਲੌਕ-3 ਵਿਚ ਸਰਕਾਰ ਨੇ ਲੋਕਾਂ ਨੂੰ ਕਿਹੜੀਆਂ ਢਿੱਲਾ ਦਿੱਤੀਆਂ ਹਨ ਅਤੇ ਅਜੇ ਕੀ ਬੰਦ ਰਹੇਗਾ, ਆਓ ਜਾਣਦੇ ਹਾਂ।
ਅਨਲੌਕ-3 ਦੌਰਾਨ ਮਿਲੀ ਇਹ ਛੋਟਾਂ
ਸਰਕਾਰ ਨੇ ਨਾਈਟ ਕਰਫਿਊ ਨੂੰ ਖਤਮ ਕਰ ਦਿੱਤਾ ਹੈ। ਭਾਵ ਹੁਣ ਰਾਤ ਨੂੰ ਆਵਾਜਾਈ ਕਰਨ ਉੱਤੇ ਕੋਈ ਰੋਕ ਨਹੀਂ ਹੋਵੇਗੀ।
ਅਨਲੌਕ-3 ਵਿਚ 5 ਅਗਸਤ ਤੋਂ ਜਿੰਮ ਅਤੇ ਯੋਗਾ ਸੈਂਟਰਾਂ ਨੂੰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ
ਸਰਕਾਰ ਨੇ ਸਮਾਜਿਕ ਦੂਰੀ ਅਤੇ ਹੈਲਥ ਪ੍ਰੋਟੋਕਾਲ ਨੂੰ ਬਣਾ ਰੱਖਦੇ ਹੋਏ ਸੁਤੰਤਰਤਾ ਦਿਵਸ ਮਨਾਉਣ ਦੀ ਆਗਿਆ ਦਿੱਤੀ ਹੈ।
ਦਿਸ਼ਾ-ਨਿਰਦੇਸ਼ਾਂ ਮੁਤਾਬਕ ਵੰਦੇ ਭਾਰਤ ਮਿਸ਼ਨ ਤਹਿਤ ਸੀਮਤ ਤਰੀਕੇ ਨਾਲ ਅੰਤਰਰਾਸ਼ਟਰੀ ਹਵਾਈ ਯਾਤਰਾ ਦੀ ਆਗਿਆ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਸੂਬੇ ਦੇ ਅੰਦਰ-ਬਾਹਰ ਲੋਕ ਆ ਜਾ ਸਕਣਗੇ ਅਤੇ ਸਮਾਨ ਆਦਿ ਲਿਜਾਣ ਉੱਤੇ ਵੀ ਕੋਈ ਪਾਬੰਦੀ ਨਹੀਂ ਹੋਵੇਗੀ।
ਇਨ੍ਹਾਂ ਚੀਜ਼ਾਂ ਉੱਤੇ ਲੱਗੇ ਰਹੇਗੀ ਰੋਕ
ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ 31 ਅਗਸਤ, 2020 ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਮੈਟਰੋ ਰੇਲ, ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਐਡੀਟੋਰਿਅਮ ਅਤ ਅਸੈਂਬਲੀ ਹਾਲ ਵੀ ਬੰਦ ਰਹਿਣਗੇ।
ਸਮਾਜਿਕ, ਰਾਜਨੀਤਿਕ, ਖੇਡ, ਮਨੋਰੰਜਨ, ਵਿਦਿਅਕ, ਸੱਭਿਆਚਾਰਕ, ਧਾਰਮਿਕ ਕਾਰਜ ਅਤੇ ਹੋਰ ਵੱਡੇ ਪ੍ਰੋਗਰਾਮਾਂ ਉੱਤੇ ਰੋਕ ਜਾਰੀ ਰਹੇਗੀ।
31 ਅਗਸਤ,2020 ਤੱਕ ਕੰਟੇਨਮੈਂਟ ਜ਼ੋਨਾਂ ਵਿਚ ਲਾਕਡਾਊਨ ਸਖਤੀ ਨਾਲ ਲਾਗੂ ਕੀਤਾ ਜਾਵੇਗਾ।
ਕੰਟੇਨਮੈਂਟ ਜ਼ੋਨਾਂ ਵਿਚਲੀਆਂ ਗਤੀਵਿਧੀਆਂ ਦੀ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਅਧਿਕਾਰੀਆਂ ਦੁਆਰਾ ਸਖਤੀ ਨਾਲ ਨਿਗਰਾਨੀ ਕੀਤੀ ਜਾਵੇਗੀ। ਇਨ੍ਹਾਂ ਇਲਾਕਿਆਂ ਵਿਚ ਰੋਕਥਾਮ ਉਪਾਵਾਂ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।
65 ਸਾਲ ਤੋਂ ਜ਼ਿਆਦਾ ਉੱਮਰ ਦੇ ਬਜ਼ੁਰਗਾਂ, ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।
