ਦੁਨੀਆ ਵਿਚ ਕੋਰੋਨਾ ਨੇ ਮਚਾਇਆ ਹੋਇਆ ਹੈ ਕਹਿਰ, ਮਾਮਲੇ ਹੋਏ 2.59 ਕਰੋੜ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੇਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.59 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 8.61 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.81 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 25,900,741 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 861,251 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 18,193,632 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,845,858 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,257,571 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 188,900 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,496,913 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 3,952,790, ਮੌਤਾਂ-122,681

ਭਾਰਤ- ਕੁੱਲ ਕੇਸ –3,766,108, ਮੌਤਾਂ-66,460

ਰੂਸ – ਕੁੱਲ ਕੇਸ- 1,000,048, ਮੌਤਾਂ-17,299

ਪੇਰੂ–ਕੁੱਲ ਕੇਸ- 657,129, ਮੌਤਾਂ-29,068

ਸਾਊਥ ਅਫਰੀਕਾ-ਕੁੱਲ ਕੇਸ-628,259, ਮੌਤਾਂ-14,263

ਕੋਲੰਬੀਆ-ਕੁੱਲ ਕੇਸ-624,069, ਮੌਤਾਂ-20,052

ਮੈਕਸੀਕੋ-ਕੁੱਲ ਕੇਸ- 606,036, ਮੌਤਾਂ-65,241

ਸਪੇਨ- ਕੁੱਲ ਕੇਸ – 470,973, ਮੌਤਾਂ- 29,152

ਚਿਲੀ-ਕੁੱਲ ਕੇਸ-413,145, ਮੌਤਾਂ-11,321

ਅਰਜਨਟੀਨਾ-ਕੁੱਲ ਕੇਸ-428,239, ਮੌਤਾਂ-8,919

ਈਰਾਨ – ਕੁੱਲ ਕੇਸ -376,894, ਮੌਤਾਂ-21,672

ਯੂਕੇ- ਕੁੱਲ ਕੇਸ -337,168, ਮੌਤਾਂ-41,504

ਸਾਊਦੀ ਅਰਬ- ਕੁੱਲ ਕੇਸ- 316,670,  ਮੌਤਾਂ-3,929

ਬੰਗਲਾਦੇਸ਼-ਕੁੱਲ ਕੇਸ-314,946, ਮੌਤਾਂ-4,316

ਪਾਕਿਸਤਾਨ-ਕੁੱਲ ਕੇਸ-296,149, ਮੌਤਾਂ-6,298

ਫਰਾਂਸ- ਕੁੱਲ ਕੇਸ- 286,007, ਮੌਤਾਂ-30,661

ਤੁਰਕੀ- ਕੁੱਲ ਕੇਸ- 271,705, ਮੌਤਾਂ-6,417

ਇਟਲੀ– ਕੁੱਲ ਕੇਸ – 270,189, ਮੌਤਾਂ- 35,491

ਜਰਮਨੀ- ਕੁੱਲ ਕੇਸ -246,001, ਮੌਤਾਂ-9,381

ਇਰਾਕ-ਕੁੱਲ ਕੇਸ-238,338, ਮੌਤਾਂ-7,123

ਫਿਲੀਪੀਨਜ਼- ਕੁੱਲ ਕੇਸ – 224,264, ਮੌਤਾਂ-3,597

ਇੰਡੋਨੇਸ਼ੀਆ-ਕੁੱਲ ਕੇਸ-177,571, ਮੌਤਾਂ-7,505

ਕਨੇਡਾ-  ਕੁੱਲ ਕੇਸ- 129,425, ਮੌਤਾਂ-9,132

ਯੂਕ੍ਰੇਨ -ਕੁੱਲ ਕੇਸ-123,303, ਮੌਤਾਂ-2605

Leave a Reply

Your email address will not be published. Required fields are marked *