ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਤ੍ਰਾਲ ਚ ਸੁਰੱਖਿਆਬਲਾਂ ਨੇ ਅਲਕਾਇਦਾ ਦੇ ਕਥਿਤ ਅੱਤਵਾਦੀ ਜ਼ਾਕਿਰ ਮੂਸਾ ਨੂੰ ਮਾਰ ਸੁੱਟਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਅੱਤਵਾਦੀ ਜ਼ਾਕਿਰ ਮੂਸਾ ਨੂੰ ਢਰ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਵੀ ਬਰਾਮਦ ਕਰ ਲਈ ਗਈ ਹੈ। ਇਸ ਤੋਂ ਇਲਾਵਾ ਏਕੇ 47 ਰਾਇਫਲ ਅਤੇ ਰਾਕੇਟ ਲਾੱਨਚਰ ਨੂੰ ਵੀ ਜਬਤ ਕਰ ਲਿਆ ਗਿਆ ਹੈ। ਦੱਸ ਦਈਏ ਕਿ ਮੂਸਾ ਬੁਰਹਾਨ ਬਾਨੀ ਦੀ ਮੌਤ ਤੋਂ ਬਾਅਦ ਹਿਜਬੂਲ ਦਾ ਕਮਾਂਡਰ ਬਣਿਆ ਸੀ। ਜਦਕਿ ਬਾਅਦ ਚ ਉਸਨੇ ਕਸ਼ਮੀਰ ਚ ਅਲਕਾਇਦਾ ਸੰਗਠਨ ਦੇ ਨਾਲ ਜੁੜ ਕੇ ਅੰਸਾਰ ਗਜਵਤ-ਉਲ-ਹਿੰਦ ਸ਼ੁਰੂ ਕੀਤਾ।
ਉੱਥੇ ਹੀ ਅਧਿਕਾਰੀਆਂ ਦੇ ਅਨੁਸਾਰ ਸੁਰੱਖਿਆਂ ਬਲਾਂ ਨੇ ਖੁਫਿਆ ਜਾਣਕਾਰੀ ਮਿਲਣ ਤੋਂ ਬਾਅਦ ਤ੍ਰਾਲ ਦੇ ਇਕ ਘਰ ਦੀ ਘੇਰਾਬੰਦੀ ਕੀਤੀ। ਜਿਸ ਤੋਂ ਬਾਅਦ ਖੁਦ ਨੂੰ ਘਿਰਿਆ ਦੇਖ ਕੇ ਅ੍ੱਤਵਾਦੀਆਂ ਨੇ ਸੇਨਾ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਹਨਾਂ ਹੀ ਨਹੀਂ ਅੱਤਵਾਦੀਆਂ ਨੇ ਸੇਨਾ ਤੇ ਗ੍ਰੇਨੇਡ ਦੇ ਨਾਲ ਵੀ ਹਮਲਾ ਕੀਤਾ। ਇਸੀ ਫਾਇਰਿੰਗ ਦੇ ਚੱਲਦੇ ਜ਼ਾਕਿਰ ਮੂਸਾ ਢੇਰ ਹੋ ਗਿਆ। ਫਿਲਹਾਲ ਇਸ ਮਾਮਲੇ ਤੋਂ ਬਾਅਦ ਇਲਾਕੇ ਚ ਇੰਟਰਨੇਟ ਦੀ ਸੇਵਾ ਬੰਦ ਕਰ ਦਿੱਤੀ ਗਈ ਹੈ ਤੇ ਨਾਲ ਹੀ ਸੇਨਾ ਦੀ ਟੁਕੜੀ ਇਲਾਕੇ ਚ ਫੈਲੀ ਹੋਈ ਹੈ।

