ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਨਲਾਇਨ ਗੇਮ ਪਬ-ਜੀ ਅੱਜ ਕਲ ਦੇ ਨੌਜਵਾਨ ਹੋਣ ਜਾ ਫਿਰ ਬੱਚੇ ਹਰ ਕਿਸੇ ਦੀ ਇਹ ਪਹਿਲੀ ਪਸੰਦ ਹੈ। ਆਨਲਾਈਨ ਗੇਮਾਂ ਦੇ ਕਾਰਨ ਹੀ ਬੱਚੇ ਘਰੋਂ ਬਾਹਰ ਨਿਕਲ ਕੇ ਖੇਡਣਾ ਭੁੱਲ ਗਏ ਹਨ। ਜਿਸ ਕਾਰਨ ਇਹਨਾਂ ਆਨਲਾਈਨ ਗੇਮਾਂ ਦੇ ਕਾਰਨ ਹੀ ਬੱਚਿਆਂ ਦੇ ਦਿਮਾਗ ਤੇ ਕਾਫੀ ਮਾੜਾ ਅਸਰ ਪੈ ਰਿਹਾ ਹੈ। ਇਸ ਤਰ੍ਹਾਂ ਦਾ ਮਾਮਲਾ ਸੂਬੇ ਦੇ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ ਜਿੱਥੇ ਨੌਜਵਾਨ ਨੇ ਇਸ ਗੇਮ ਨੂੰ ਇਹਨੀਂ ਜਿਆਦਾ ਖੇਡੀ ਕਿ ਉਸਦਾ ਦਿਮਾਗ ਤੇ ਅਸਰ ਪੈ ਗਿਆ

ਜਿਸ ਕਾਰਨ ਕਿਸੇ ਵੀ ਤਰ੍ਹਾਂ ਕੋਈ ਵੀ ਸੁੱਧ ਨਹੀਂ ਸੀ। ਦਸ ਦਈਏ ਕਿ ਨੌਜਵਾਨ ਇਸ ਗੇਮ ਦਾ ਇਹਨਾ ਜਿਆਦਾ ਆਦੀ ਹੋ ਗਿਆ ਸੀ ਜਿਸ ਕਾਰਨ ਉਸਨੂੰ ਗੇਮ ਤੋਂ ਬਿਨ੍ਹਾਂ ਖਤਰਨਾਕ ਦੌਰੇ ਪੈਣ ਲੱਗੇ। ਨੌਜਵਾਨ ਨੇ ਦੱਸਿਆ ਕਿ ਉਹ ਪਬ-ਜੀ ਗੇਮ ਦਾ ਇਹਨਾਂ ਜਿਆਦਾ ਆਦੀ ਹੋ ਗਿਆ ਸੀ ਕਿ ਉਹ ਸਾਰੀ ਸਾਰੀ ਰਾਤ ਇਹ ਗੇਮ ਖੇਡਦਾ ਸੀ ਜਿਸ ਕਾਰਨ ਉਸਦੇ ਸਿਰ ਚ ਦਰਦ ਹੋਣ ਲੱਗਾ ਸੀ ਪਰ ਉਹ ਇਸ ਗੇਮ ਤੋਂ ਪਿੱਛੇ ਨਹੀਂ ਹੱਟਿਆਂ ਇਹਨਾਂ ਹੀ ਨਹੀਂ ਗੇਮ ਖੇਡਣ ਕਾਰਨ ਉਸਦੇ ਸਿਰ ਚ ਦਰਦ ਹੁੰਦਾ ਤਾਂ ਉਹ ਸਿਰ ਦਰਦ ਦੀ ਦਵਾਈ ਲੈ ਕੇ ਫਿਰ ਤੋਂ ਗੇਮ ਖੇਡਣ ਲਗਦਾ।
ਉੱਥੇ ਹੀ ਨੌਜਵਾਨ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਗੇਮ ਦੇ ਕਾਰਨ ਨੌਜਵਾਨ ਘਰ ਚ ਅਜੀਬੋ ਗਰੀਬੋਂ ਹਰਕਤਾਂ ਕਰਨ ਲੱਗਾ ਜਿਸ ਕਾਰਨ ਉਸਦੀ ਹਾਲਤ ਵਿਗੜਣ ਲੱਗੀ ਲਈ। ਨੌਜਵਾਨ ਦਾ ਇਸ ਗੇਮ ਦੀ ਲੱਤ ਨੇ ਉਸਦੇ ਮਾਪਿਆਂ ਨੂੰ ਕਾਫੀ ਪਰੇਸ਼ਾਨ ਕੀਤਾ। ਨਾਲ ਹੀ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਵੀ ਸਮਝ ‘ਚ ਨਹੀਂ ਆ ਰਿਹਾ ਸੀ ਆਖਿਰ ਨੌਜਵਾਨ ਨੂੰ ਹੋਇਆ ਕੀ ਹੈ। ਫਿਰ ਦੂਜੇ ਡਾਕਟਰਾਂ ਕੋਲ ਲਿਜਾਉਣ ਤੋਂ ਬਾਅਦ ਹੀ ਨੌਜਵਾਨ ਦੀ ਹਾਲਤ ਕੁਝ ਸੁਧਾਰ ਆਇਆ। ਇਸ ਗੇਮ ਦੇ ਕਾਰਨ ਪਰੇਸ਼ਾਨ ਹੋਇਆ ਨੌਜਵਾਨ ਹੁਣ ਦੂਜੇ ਨੌਜਵਾਨਾਂ ਤੋਂ ਅਜਿਹਾ ਕਰਨ ਤੋਂ ਮਨ੍ਹਾ ਕਰ ਰਿਹਾ ਹੈ ਤੇ ਨਾਲ ਹੀ ਉਹ ਰੋ ਰੋ ਕੇ ਇਸ ਗੇਮ ਨੂੰ ਬੈਨ ਕਰਨ ਦੀ ਮੰਗ ਕਰ ਰਿਹਾ ਹੈ।

